15.9 C
Toronto
Saturday, September 12, 2026
spot_img
Homeਭਾਰਤਚੀਨ ਖ਼ਿਲਾਫ਼ ਭਾਰਤ ਵਿਚ ਵਿਰੋਧ ਪ੍ਰਦਰਸ਼ਨ

ਚੀਨ ਖ਼ਿਲਾਫ਼ ਭਾਰਤ ਵਿਚ ਵਿਰੋਧ ਪ੍ਰਦਰਸ਼ਨ

ਚੀਨ ਖ਼ਿਲਾਫ਼ ਭਾਰਤ ਵਿਚ ਵਿਰੋਧ ਪ੍ਰਦਰਸ਼ਨਚੀਨੀ ਸਾਮਾਨ ‘ਤੇ ਲੋਕ ਕੱਢ ਰਹੇ ਹਨ ਆਪਣਾ ਗੁੱਸਾ
ਨਵੀਂ ਦਿੱਲੀ/ਬਿਊਰੋ ਨਿਊਜ਼
20 ਜਵਾਨਾਂ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਸਮੇਤ ਪੂਰੇ ਭਾਰਤ ਵਿਚ ਗੁੱਸੇ ਦੀ ਲਹਿਰ ਫੈਲ ਗਈ ਅਤੇ ਲੋਕ ਵਿਰੋਧ ਪ੍ਰਦਰਸ਼ਨਾਂ ‘ਤੇ ਉਤਰ ਆਏ ਹਨ। ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨਾਂ ਦੇ ਹਿੰਸਕ ਰੂਪ ਲੈਣ ਦੀਆਂ ਵੀ ਖਬਰਾਂ ਹਨ। ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਕਈ ਸ਼ਹਿਰਾਂ ਵਿਚ ਚੀਨ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ। ਚੀਨ ਮੁਰਦਾਬਾਦ ਦੇ ਵੀ ਨਾਅਰੇ ਲਾਏ ਗਏ ਤੇ ਗੁੱਸੇ ਵਿਚ ਆਏ ਲੋਕਾਂ ਨੇ ਚੀਨ ਦਾ ਬਣਿਆ ਸਾਮਾਨ ਵੀ ਤੋੜ ਦਿੱਤਾ। ਦਿੱਲੀ ਸਥਿਤ ਚੀਨ ਦੇ ਦੂਤਘਰ ਦੇ ਬਾਹਰ ਵੀ ਜ਼ਬਰਦਸਤ ਰੋਸ ਪ੍ਰਦਰਸ਼ਨ ਹੋਏ ਹਨ।

RELATED ARTICLES
POPULAR POSTS