15.1 C
Toronto
Thursday, September 24, 2026
spot_img
Homeਭਾਰਤਕਨ੍ਹਈਆ ਕੁਮਾਰ ਨੇ ਫਿਰ ਛੇੜਿਆ ਵਿਵਾਦ

ਕਨ੍ਹਈਆ ਕੁਮਾਰ ਨੇ ਫਿਰ ਛੇੜਿਆ ਵਿਵਾਦ

1202-jnu-arrest-768x400ਕਿਹਾ, ਕਸ਼ਮੀਰ ਵਿਚ ਫ਼ੌਜੀ ਕਰਦੇ ਹਨ ਜਬਰ ਜਨਾਹ  
ਨਵੀਂ ਦਿੱਲੀ/ਬਿਊਰੋ ਨਿਊਜ਼
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੇ ਚਰਚਾ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਉਹ ਫਿਰ ਵਿਵਾਦਗ੍ਰਸਤ ਬਿਆਨ ਦੇ ਕੇ ਸੁਰਖ਼ੀਆਂ ਵਿਚ ਆ ਗਿਆ ਹੈ। ਕਨ੍ਹਈਆ ਨੇ ਇਸ ਵਾਰ ਕਸ਼ਮੀਰ ਵਿਚ ਭਾਰਤੀ ਫ਼ੌਜੀਆਂ ਸਬੰਧੀ ਬਿਆਨ ਦਿੱਤਾ ਹੈ। ਕਨ੍ਹਈਆ ਨੇ ਕਿਹਾ ਹੈ ਕਿ ਉਹ ਸੁਰੱਖਿਆ ਬਲਾਂ ਦਾ ਸਨਮਾਨ ਕਰਦੇ ਹਨ ਪਰ ਉਹ ਫਿਰ ਵੀ ਬੋਲਣਗੇ ਕਿ ਕਸ਼ਮੀਰ ਵਿਚ ਫ਼ੌਜੀਆਂ ਵਲੋਂ ਜਬਰ ਜਨਾਹ ਕੀਤਾ ਜਾਂਦਾ ਹੈ। ਉਸ ਨੇ ਕਿਹਾ ਕਿ ਉਹ ਆਜ਼ਾਦ ਹਿੰਦੁਸਤਾਨ ਵਿਚ ਸਮੱਸਿਆਵਾਂ ਤੋਂ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਹੈ।

RELATED ARTICLES
POPULAR POSTS