10.4 C
Toronto
Saturday, November 8, 2025
spot_img
Homeਭਾਰਤਗੋਅ ਫਸਟ ਦੇ ਜਹਾਜ਼ ਦੀ ਵਿੰਡਸ਼ੀਲਡ ਤਿੜਕੀ

ਗੋਅ ਫਸਟ ਦੇ ਜਹਾਜ਼ ਦੀ ਵਿੰਡਸ਼ੀਲਡ ਤਿੜਕੀ

ਦਿੱਲੀ-ਗੁਹਾਟੀ ਉਡਾਣ ਜੈਪੁਰ ਵੱਲ ਮੋੜੀ, ਹਵਾਬਾਜ਼ੀ ਰੈਗੂਲੇਟਰ ਵੱਲੋਂ ਜਾਂਚ ਦੇ ਹੁਕਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਗੋਅ ਫਸਟ ਏਅਲਰਾਈਨ ਦੀ ਦਿੱਲੀ ਤੋਂ ਗੁਹਾਟੀ ਜਾ ਰਹੀ ਉਡਾਣ ਨੂੰ ਬੁੱਧਵਾਰ ਨੂੰ ਹਵਾ ਵਿੱਚ ਜਹਾਜ਼ ਦਾ ਮੂਹਰਲਾ ਸ਼ੀਸ਼ਾ (ਵਿੰਡਸ਼ੀਲਡ) ਤਿੜਕਨ ਮਗਰੋਂ ਜੈਪੁਰ ਵੱਲ ਮੋੜਨਾ ਪੈ ਗਿਆ। ਪਿਛਲੇ ਦੋ ਦਿਨਾਂ ਵਿੱਚ ਗੋਅ ਫਸਟ ਜਹਾਜ਼ ਵਿੱਚ ਤਕਨੀਕੀ ਨੁਕਸ ਪੈਣ ਦੀ ਇਹ ਤੀਜੀ ਘਟਨਾ ਹੈ। ਸ਼ਹਿਰੀ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਵੱਲੋਂ ਤਿੰਨੋਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਪਾਇਲਟਾਂ ਨੇ ਏ329ਨੀਓ ਜਹਾਜ਼ ਦਾ ਮੂਹਰਲਾ ਸ਼ੀਸ਼ਾ ਤਿੜਕਿਆ ਵੇਖਿਆ ਤਾਂ ਪਹਿਲਾਂ ਉਨ੍ਹਾਂ ਦਿੱਲੀ ਵਾਪਸ ਜਾਣ ਦਾ ਮਨ ਬਣਾਇਆ, ਪਰ ਬੁੱਧਵਾਰ ਦੁਪਹਿਰ ਨੂੰ ਪਏ ਭਾਰੀ ਮੀਂਹ ਕਰਕੇ ਉਹ ਅਜਿਹਾ ਨਹੀਂ ਕਰ ਸਕੇ। ਮਗਰੋਂ ਜਹਾਜ਼ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਗੋਅ ਫਸਟ ਦੇ ਤਰਜਮਾਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਤਰਜਮਾਨ ਨੇ ਕਿਹਾ, ”ਜਹਾਜ਼ ਦੇ ਪਾਇਲਟ ਤਜਰਬੇਕਾਰ ਤੇ ਯੋਗ ਟੀਆਰਆਈ (ਟਾਈਪ ਰੇਟਿੰਗ ਇੰਸਟ੍ਰਕਟਰ) ਸੀ ਤੇ ਉਨ੍ਹਾਂ ਇਸ ਮਸਲੇ ਨੂੰ ਚੌਕਸੀ ਅਤੇ ਪ੍ਰੋੜਤਾ ਨਾਲ ਨਜਿੱਠਿਆ। ਦਿੱਲੀ ਵਿੱਚ ਖਰਾਬ ਮੌਸਮ ਕਰਕੇ ਇਹਤਿਆਤੀ ਉਪਰਾਲੇ ਵਜੋਂ ਜਹਾਜ਼ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ।” ਤਰਜਮਾਨ ਨੇ ਕਿਹਾ ਕਿ ਮੁਸਾਫ਼ਰਾਂ ਨੂੰ ਮਗਰੋਂ ਬਦਲਵੇਂ ਜਹਾਜ਼ ਰਾਹੀਂ ਜੈਪੁਰ ਤੋਂ ਗੁਹਾਟੀ ਲਿਜਾਇਆ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗੋਅ ਫਸਟ ਦੀਆਂ ਮੁੰਬਈ-ਲੇਹ ਤੇ ਸ੍ਰੀਨਗਰ-ਦਿੱਲੀ ਉਡਾਣਾਂ ਨੂੰ ਇੰਜਨ ਵਿੱਚ ਆਈ ਖਰਾਬੀ ਮਗਰੋਂ ਹੇਠਾਂ ਉਤਾਰਨਾ ਪਿਆ ਸੀ। ਡੀਜੀਸੀਏ ਦੀ ਹਰੀ ਝੰਡੀ ਮਗਰੋਂ ਹੀ ਇਨ੍ਹਾਂ ਦੋਵਾਂ ਜਹਾਜ਼ਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ ਸੀ।

 

RELATED ARTICLES
POPULAR POSTS