17 C
Toronto
Sunday, October 5, 2025
spot_img
Homeਭਾਰਤਉਦਯੋਗਪਤੀ ਰਤਨ ਟਾਟਾ ਦਾ ਹੋਇਆ ਅੰਤਿਮ ਸਸਕਾਰ

ਉਦਯੋਗਪਤੀ ਰਤਨ ਟਾਟਾ ਦਾ ਹੋਇਆ ਅੰਤਿਮ ਸਸਕਾਰ

ਰਤਨ ਟਾਟਾ ਦਾ 86 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਮੁੰਬਈ/ਬਿਊਰੋ ਨਿਊਜ਼ : ਭਾਰਤ ਦੇ ਉਘੇ ਉਦਯੋਗਪਤੀ ਰਤਨ ਨਵਲ ਟਾਟਾ ਦਾ 86 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਬੁੱਧਵਾਰ ਰਾਤ ਕਰੀਬ 11 ਵਜੇ ਆਖਰੀ ਸਾਹ ਲਿਆ ਸੀ। ਰਤਨ ਟਾਟਾ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੀ ਆਈ.ਸੀ.ਯੂ. ਵਿਚ ਭਰਤੀ ਸਨ ਅਤੇ ਉਹ ਉਮਰ ਸਬੰਧੀ ਬਿਮਾਰੀਆਂ ਨਾਲ ਜੂਝ ਰਹੇ ਸਨ। ਪਦਮ ਵਿਭੂਸ਼ਣ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਰਤਨ ਟਾਟਾ ਨੂੰ 7 ਅਕਤੂਬਰ ਨੂੰ ਵੀ ਆਈ.ਸੀ.ਯੂ. ਵਿਚ ਭਰਤੀ ਕੀਤੇ ਜਾਣ ਦੀ ਖਬਰ ਸੀ। ਹਾਲਾਂਕਿ ਰਤਨ ਟਾਟਾ ਨੇ ਇਸਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਉਹ ਠੀਕ ਹਨ ਅਤੇ ਰੂਟੀਨ ਚੈਕਅਪ ਦੇ ਲਈ ਹਸਪਤਾਲ ਪਹੁੰਚੇ ਹਨ। ਰਤਨ ਟਾਟਾ ਦੇ ਦਿਹਾਂਤ ‘ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

RELATED ARTICLES
POPULAR POSTS