-3.4 C
Toronto
Sunday, December 21, 2025
spot_img
Homeਭਾਰਤਗਾਜ਼ੀਪੁਰ ਬਾਰਡਰ ਤੋਂ ਵੀ ਕਿਸਾਨਾਂ ਦੀ ਹੋਈ ਘਰ ਵਾਪਸੀ

ਗਾਜ਼ੀਪੁਰ ਬਾਰਡਰ ਤੋਂ ਵੀ ਕਿਸਾਨਾਂ ਦੀ ਹੋਈ ਘਰ ਵਾਪਸੀ

ਨਵੀਂ ਦਿੱਲੀ/ਬਿਊਰੋ ਨਿਊਜ਼
ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ ਤੋਂ ਆਪਣੇ ਕਿਸਾਨ ਸਾਥੀਆਂ ਦੇ ਜਥਿਆਂ ਨਾਲ ਅੱਜ ਸਵੇਰੇ 9 ਵਜੇ ਆਪੋ-ਆਪਣੇ ਘਰਾਂ ਲਈ ਚਾਲੇ ਪਾ ਦਿੱਤੇ। ਇਥੋਂ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਇਕ ਪੋਸਟਰ ਜਾਰੀ ਕੀਤਾ। ਇਸ ਪੋਸਟਰ ’ਚ ਉਨ੍ਹਾਂ ਨੇ ਕਿਸਾਨਾਂ ਦੀ ਘਰ ਵਾਪਸੀ ਦਾ ਸੰਦੇਸ਼ ਦਿੱਤਾ ਹੈ। ਪੋਸਟਰ ’ਚ ਗਾਜ਼ੀਪੁਰ ਬਾਰਡਰ ਤੋਂ ਚੱਲਣ ਦਾ ਪੂਰਾ ਰੂਟ ਦਿੱਤਾ ਗਿਆ ਹੈ। ਕਿਸਾਨਾਂ ਦਾ ਕਾਫ਼ਲਾ ਸਵੇਰੇ 9 ਵਜੇ ਗਾਜ਼ੀਪੁਰ ਬਾਰਡਰ ਤੋਂ ਚੱਲ ਕੇ ਮੋਦੀਨਗਰ, ਮੇਰਠ, ਖਤੌਲੀ, ਮਸੂਦਪੁਰ, ਸੌਰਮ ਚੌਪਾਲ ਅਤੇ ਉਸ ਤੋਂ ਬਾਅਦ ਕਿਸਾਨ ਭਵਨ ਸਿਸੌਲੀ ਪਹੁੰਚ ਕੇ ਸਮਾਪਤ ਹੋ ਗਿਆ। ਗਾਜ਼ੀਪੁਰ ਬਾਰਡਰ ਤੋਂ ਅੱਜ ਰਵਾਨਾ ਹੋਏ ਜੇਤੂ ਕਿਸਾਨੀ ਕਾਫਲੇ ਦਾ ਰਸਤੇ ਵਿਚ ਫੁੱਲਾਂ ਦੀ ਵਰਖਾ ਕਰਕੇ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਧਿਆਨ ਰਹੇ ਕਿ ਪਿਛਲੇ ਇਕ ਸਾਲ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਖੇਤੀ ਕਾਨੂੰਨ ਦੀ ਵਾਪਸੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਦਿਆਂ ਕਿਸਾਨਾਂ ਦੀਆਂ ਬਾਕੀ ਮੰਗਾਂ ਨੂੰ ਵੀ ਮੰਨ ਲਿਆ ਹੈ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 11 ਦਸੰਬਰ ਨੂੰ ਫਤਿਹ ਮਾਰਚ ਕੱਢ ਕੇ ਕਿਸਾਨ ਅੰਦੋਲਨ ਨੂੰ ਮੁਲਤਵੀ ਦਿੱਤਾ ਜਿਸ ਤੋਂ ਬਾਅਦ ਦਿੱਲੀ ਦੀਆਂ ਹੱਦਾਂ ਤੋਂ ਕਿਸਾਨਾਂ ਦੀ ਵਾਪਸੀ ਲਗਾਤਾਰ ਜਾਰੀ ਹੈ।

RELATED ARTICLES
POPULAR POSTS