![](https://parvasinewspaper.com/wp-content/uploads/2024/01/Narinder-Modi-300x214.jpg)
ਕਿਹਾ ; ਆਪਣੇ ਬੱਚਿਆਂ ਨੂੰ ਦੂਜੇ ਬੱਚਿਆਂ ਦੀਆਂ ਉਦਾਹਰਣਾਂ ਦੇਣ ਤੋਂ ਪਰਹੇਜ਼ ਕਰਨ ਮਾਪੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 7ਵੀਂ ਵਾਰ ਪ੍ਰੀਖਿਆ ’ਤੇ ਚਰਚਾ ਸਮਾਗਮ ਦੌਰਾਨ ਬੱਚਿਆਂ ਨਾਲ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਦੀ ਪ੍ਰੀਖਿਆ ਦੇਖੀ ਹੈ ਅਤੇ ਉਹ ਬਹੁਤ ਚੰਗੀ ਸੀ। ਪੀਐਮ ਨੇ ਬੱਚਿਆਂ ਨੂੰ ਕਿਹਾ ਤੁਸੀਂ ਜਿਸ ਜਗ੍ਹਾ (ਪ੍ਰਗਤੀ ਮੈਦਾਨ) ’ਚ ਬੈਠੇ ਹੋਏ ਹੋ, ਇੱਥੇ ਦੁਨੀਆ ਦੇ ਦਿੱਗਜ਼ ਨੇਤਾ ਚਰਚਾ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਦੇ ਇਸ ਸਮਾਗਮ ਵਿਚ ਕਰੀਬ 3 ਹਜ਼ਾਰ ਬੱਚੇ ਸ਼ਾਮਲ ਹੋਏ। ਭਾਰਤ ਦੇ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿਚੋਂ ਦੋ-ਦੋ ਵਿਦਿਆਰਥੀ ਅਤੇ ਇਕ ਅਧਿਆਪਕ ਇਸ ਈਵੈਂਟ ਨਾਲ ਔਨਲਾਈਨ ਜੁੜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਦੂਜੇ ਬੱਚਿਆਂ ਦੀਆਂ ਉਦਾਹਰਣਾਂ ਦਿੰਦੇ ਰਹਿੰਦੇ ਹਨ। ਮਾਪਿਆਂ ਨੂੰ ਇਹ ਕੰਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪੀਐਮ ਨੇ ਇਹ ਵੀ ਕਿਹਾ ਕਿ ਅਧਿਆਪਕ ਹੋਣਹਾਰ ਬੱਚਿਆਂ ’ਤੇ ਜ਼ਿਆਦਾ ਧਿਆਨ ਦਿੰਦੇ ਹਨ, ਉਨ੍ਹਾਂ ਦੀ ਤਾਰੀਫ ਕਰਦੇ ਹਨ ਅਤੇ ਕਮਜ਼ੋਰ ਬੱਚਿਆਂ ’ਤੇ ਧਿਆਨ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਲਈ ਸਾਰੇ ਵਿਦਿਆਰਥੀ ਬਰਾਬਰ ਹੋਣੇ ਚਾਹੀਦੇ ਹਨ ਅਤੇ ਅਧਿਆਪਕ ਕਮਜ਼ੋਰ ਬੱਚਿਆਂ ਦੇ ਗੁਣਾਂ ਦੀ ਵੀ ਤਾਰੀਫ ਕਰਨ, ਜਿਸ ਨਾਲ ਉਹ ਵੀ ਮੋਟੀਵੇਟ ਹੋ ਸਕਣ। ਇਸ ਨਾਲ ਉਨ੍ਹਾਂ ਬੱਚਿਆਂ ਦਾ ਵਿਸ਼ਵਾਸ ਵੀ ਵਧੇਗਾ।