ਏਕਨਾਥ ਸ਼ਿੰਦੇ ਗੁੱਟ ਅਤੇ ਭਾਜਪਾ ਵਿਚਾਲੇ ਹੋ ਰਿਹਾ ਮੰਥਨ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ’ਤੇ ਸੰਕਟ ਦੇ ਬੱਦਲ ਅਜੇ ਵੀ ਛਾਏ ਹੋਏ ਹਨ ਅਤੇ ਹੁਣ ਸਿਆਸੀ ਹਲਚਲ ਹੋਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਗੁਹਾਟੀ ਦੇ ਹੋਟਲ ਵਿਚ ਮੌਜੂਦ ਸ਼ਿਵ ਸੈਨਾ ਦੇ ਬਾਗੀ ਗੁੱਟ ਦੇ ਆਗੂ ਏਕਨਾਥ ਸ਼ਿੰਦੇ ਅੱਜ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਅਸੀਂ ਸ਼ਿਵ ਸੈਨਾ ਵਿਚ ਹੀ ਹਾਂ ਅਤੇ ਅਸੀਂ ਪਾਰਟੀ ਨਹੀਂ ਛੱਡੀ ਹੈ। ਸ਼ਿੰਦੇ ਨੇ ਕਿਹਾ ਕਿ ਅਸੀਂ ਹਿੰਦੂਤਵ ਦਾ ਮੁੱਦਾ ਅੱਗੇ ਲੈ ਕੇ ਜਾ ਰਹੇ ਹਾਂ। ਸ਼ਿੰਦੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ 50 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਜਾਣਕਾਰੀ ਮੁਤਾਬਕ ਸ਼ਿੰਦੇ ਗੁੱਟ ਅਤੇ ਭਾਜਪਾ ਵਿਚਾਲੇ ਮੰਥਨ ਵੀ ਚੱਲ ਰਿਹਾ ਹੈ ਕਿ ਮਹਾਰਾਸ਼ਟਰ ਵਿਚ ਮਿਲ ਕੇ ਸਰਕਾਰ ਬਣਾ ਲਈ ਜਾਵੇ। ਇਸਦੇ ਚੱਲਦਿਆਂ ਭਾਜਪਾ ਨੇ ਸ਼ਿੰਦੇ ਗੁੱਟ ਨੂੰ 8 ਕੈਬਨਿਟ ਮੰਤਰੀਆਂ ਅਤੇ 5 ਰਾਜ ਮੰਤਰੀਆਂ ਦਾ ਆਫਰ ਵੀ ਦਿੱਤਾ ਹੈ। ਮੀਡੀਆ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਡਿਪਟੀ ਮੁੱਖ ਮੰਤਰੀ ਲਈ ਏਕਨਾਥ ਸ਼ਿੰਦੇ ਦਾ ਨਾਮ ਰੱਖਿਆ ਗਿਆ ਹੈ ਅਤੇ ਗੁਲਾਬ ਰਾਏ ਪਾਟਿਲ, ਸ਼ੰਭੂਰਾਜ ਦੇਸਾਈ, ਸੰਜੇ ਸਿਰਸਾਟ, ਦੀਪਕ ਕੇਸਰਕਰ ਅਤੇ ਉਦੇ ਸਾਮੰਤ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਇਹ ਵੀ ਚਰਚਾ ਹੈ ਕਿ ਸ਼ਿਵ ਸੈਨਾ ਦੇ ਬਾਗੀ ਗੁੱਟ ਦੇ ਆਗੂ ਏਕਨਾਥ ਸ਼ਿੰਦੇ ਅਤੇ ਭਾਜਪਾ ਆਗੂ ਦਵੇਂਦਰ ਫੜਨਵੀਸ ਵਿਚਾਲੇ ਮੀਟਿੰਗ ਵੀ ਹੋਈ ਹੈ।
Check Also
ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ
ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …