ਜੈਸ਼ ਦੇ ਸਮਰਥਕ ਭਾਰਤ ਦੇ ਕੁਝ ਸ਼ਹਿਰਾਂ ‘ਚ ਕਰ ਰਹੇ ਹਨ ਰੇਕੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪਠਾਨਕੋਟ ਏਅਰਬੇਸ ‘ਤੇ ਹਮਲੇ ਤੋਂ ਬਾਅਦ ਅੱਤਵਾਦੀ ਸੰਗਠਨ ਇੱਕ ਵਾਰ ਫਿਰ ਉੱਤਰੀ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿੱਚ ਹਨ। ਇੰਟੈਲੀਜੈਂਸ ਦੀ ਰਿਪੋਰਟ ਮੁਤਾਬਕ ਇਹ ਅੱਤਵਾਦੀ ਸੰਗਠਨ ਇੱਕ ਵਾਰ ਫਿਰ ਪਠਾਨਕੋਟ ਜਿਹੇ ਹਮਲੇ ਨੂੰ ਦੁਹਰਾਉਣ ਦੀ ਤਿਆਰੀ ਕਰ ਰਹੇ ਹਨ।
ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਤੇ ਭਾਰਤ ਦੇ ਅੱਤਵਾਦੀ ਸੰਗਠਨ ਇੰਡੀਅਨ ਮੁਜ਼ਾਹਿਦੀਨ, ਜੈਸ਼ ਦੀ ਇਸ ਹਮਲੇ ਲਈ ਮਦਦ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜੈਸ਼ ਦੇ ਸਮਰਥਕ ਭਾਰਤ ਵਿੱਚ ਕੁਝ ਸ਼ਹਿਰਾਂ ਦੀ ਰੇਕੀ ਕਰ ਰਹੇ ਹਨ। ਇਸ ਬਾਰੇ ਇੰਟੈਲੀਜੈਂਸ ਦੀ ਇੱਕ ਰਿਪੋਰਟ 18 ਮਈ ਨੂੰ ਪੰਜਾਬ ਸਰਕਾਰ ਨੂੰ ਸੌਂਪੀ ਗਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨਵੇਂ ਹਮਲੇ ਦੀ ਸਾਜ਼ਿਸ਼ ਜੈਸ਼ ਦਾ ਕਮਾਂਡਰ ਓਵੈਸ਼ ਮੁਹੰਮਦ ਰਚ ਰਿਹਾ ਹੈ ਤੇ ਅੱਤਵਾਦੀ ਮਲੇਸ਼ੀਆ ਦੇ ਰਸਤੇ ਭਾਰਤ ਵਿੱਚ ਆਉਣ ਦੀ ਕੋਸ਼ਿਸ਼ ਵਿੱਚ ਹਨ।ਹਮਲੇ ਦੀ ਤਿਆਰੀ ਲਈ ਜੈਸ਼ ਨੇ ਪਾਕਿਸਤਾਨ ਦੇ ਕੋਟ ਤੇ ਹਜ਼ਾਰਾ ਖੇਤਰ ਵਿੱਚ ਨਵੇਂ ਦਫਤਰ ਵੀ ਬਣਾਏ ਹਨ। ਨਵੇਂ ਅੱਤਵਾਦੀਆਂ ਦੀ ਭਰਤੀ ਲਈ ਕੰਪੇਨ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਇਸ ਸਾਲ 2 ਜਨਵਰੀ ਨੂੰ ਸਵੇਰੇ 6 ਪਾਕਿਸਤਾਨੀ ਅੱਤਵਾਦੀਆਂ ਨੇ ਪਠਾਨਕੋਟ ਏਅਰਬੇਸ ‘ਤੇ ਹਮਲਾ ਕਰ ਦਿੱਤਾ ਸੀ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …