ਕਿਸਾਨਾਂ ਦੇ ਜੁਝਾਰੂਪਣ ਨੂੰ ਹੋ ਰਹੀਆਂ ਸਲਾਮਾਂ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀ ਸਿੰਘੂ ਹੱਦ ‘ਤੇ ਮੋਰਚਾ ਸ਼ੁਰੂ ਹੋਣ ਤੋਂ ਲੈ ਕੇ ਹੀ ਪਟਿਆਲਾ ਦੇ ਹੀਰਾ ਬਾਗ ਦੇ ਬਾਬਾ ਅਮਰੀਕ ਸਿੰਘ ਦੀ ਅਗਵਾਈ ਅਤੇ ਬਾਬਾ ਹਰਭਿੰਦਰ ਸਿੰਘ ਭਿੰਦਾ ਦੀ ਨਿਗਰਾਨੀ ਹੇਠ ਲੰਗਰ ਸੇਵਾ ਜਾਰੀ ਹੈ। ਬਾਬਾ ਹਰਭਿੰਦਰ ਸਿੰਘ ਨੇ ਦੱਸਿਆ ਕਿ ਹੁਣ ਰੋਜ਼ਾਨਾ 15 ਹਜ਼ਾਰ ਦੇ ਕਰੀਬ ਸੰਗਤ ਲੰਗਰ ਛਕਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮੋਰਚਾ ਸ਼ੁਰੂ ਹੋਇਆ ਤਾਂ ਬਾਬਾ ਅਮਰੀਕ ਸਿੰਘ ਵੱਲੋਂ ਕਿਸਾਨਾਂ ਲਈ ਲੰਗਰ ਦੀ ਵਿਵਸਥਾ ਨਾਲ ਹੀ ਕਰ ਦਿੱਤੀ ਗਈ ਸੀ। ਫਿਰ ਹਜ਼ਾਰਾਂ ਕਿਸਾਨਾਂ ਦੇ ਆਉਣ ਕਰਕੇ ਲੰਗਰ ਦੀ ਵਿਵਸਥਾ ਲਈ ਵੱਧ ਥਾਂ ਉਪਰ ਟੈਂਟ ਗੱਡੇ ਗਏ। ਕਿਸਾਨਾਂ ਲਈ ਲੰਗਰ ਦੀ ਸੇਵਾ ਇੱਥੋਂ ਹੀ ਸ਼ੁਰੂ ਹੋਈ। ਬਾਬਾ ਕੇਹਰ ਸਿੰਘ ਮਾੜੂ, ਬਾਬਾ ਕਾਲਾ ਸਿੰਘ, ਜਥੇਦਾਰ ਸਬੇਗ ਸਿੰਘ ਮਾੜੂ, ਗੁਰਵਿੰਦਰ ਸਿੰਘ ਬਗੌੜਾ ਤੇ ਸੁੱਖਾ ਸਿੰਘ ਧਨੌਰ ਹੁਣ ਇੱਥੇ ਸੇਵਾ ਕਰ ਰਹੇ ਹਨ। ਮੋਰਚੇ ਵਿੱਚ ਸ਼ਾਮਲ ਬੀਬੀਆਂ ਵੱਲੋਂ ਇੱਥੇ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ। ਚਮਕੌਰ ਸਾਹਿਬ ਤੋਂ ਆਪਣੇ ਪਤੀ ਤੇ 8 ਮਹੀਨੇ ਦੇ ਬੱਚੇ ਨਾਲ ਆਈ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸੰਗਤ ਵੱਲੋਂ ਹਰ ਪੱਖੋਂ ਇੱਥੇ ਮਦਦ ਕੀਤੀ ਜਾ ਰਹੀ ਹੈ। ਬਾਬਾ ਹਰਭਿੰਦਰ ਸਿੰਘ ਮੁਤਾਬਕ ਕਿਸਾਨਾਂ ਨੇ ਜੁਝਾਰੂਪੁਣਾ ਦਿਖਾਇਆ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …