Breaking News
Home / ਭਾਰਤ / ਮੱਧ ਪ੍ਰਦੇਸ਼ ਬੱਸ ਹਾਦਸੇ ’ਚ ਯੂਪੀ ਦੇ 15 ਮਜ਼ਦੂਰਾਂ ਦੀ ਹੋਈ ਮੌਤ

ਮੱਧ ਪ੍ਰਦੇਸ਼ ਬੱਸ ਹਾਦਸੇ ’ਚ ਯੂਪੀ ਦੇ 15 ਮਜ਼ਦੂਰਾਂ ਦੀ ਹੋਈ ਮੌਤ

ਦੀਵਾਲੀ ਮਨਾਉਣ ਲਈ ਘਰ ਜਾ ਰਹੇ ਸਨ ਮਜ਼ਦੂਰ
ਰੀਵਾ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਰੀਵਾ ਦੇ ਨੇੜੇ ਨੈਸ਼ਨਲ ਹਾਈਵੇ-30 ’ਤੇ ਲੰਘੀ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਹੋ ਗਿਆ। ਬੱਸ ਅਤੇ ਟਰਾਲੇ ਦਰਮਿਆਨ ਹੋਈ ਭਿਆਨਕ ਟੱਕਰ ਦੌਰਾਨ ਉਤਰ ਪ੍ਰਦੇਸ਼ ਦੇ 15 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 40 ਤੋਂ ਜ਼ਿਆਦਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੌਕੌ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਜਦੋਂ ਪਹਾੜ ਤੋਂ ਹੇਠਾਂ ਉਤਰ ਰਹੀ ਤਾਂ ਉਹ ਇਕ ਟਰਾਲੇ ਨਾਲ ਜਾ ਟਕਰਾਈ, ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ਕਾਫ਼ੀ ਤੇਜ਼ ਰਫ਼ਤਾਰ ਵਿਚ ਆ ਰਹੀ ਸੀ। ਇਹ ਬੱਸ ਹੈਦਰਾਬਾਦ ਤੋਂ ਗੋਰਖਪੁਰ ਜਾ ਰਹੀ ਹੈ ਅਤੇ ਇਸ ’ਚ 55 ਲੋਕ ਸਵਾਰ ਸਨ। ਮਰਨ ਵਾਲਿਆਂ ’ਚ ਜ਼ਿਆਦਾਤਰ ਉਤਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ। ਇਹ ਸਾਰੇ ਮਜ਼ਦੂਰ ਆਪਣੇ-ਆਪਣੇ ਘਰ ਦੀਵਾਲੀ ਮਨਾਉਣ ਲਈ ਜਾ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ 4 ਤੋਂ ਜ਼ਿਆਦਾ ਵਿਅਕਤੀ ਬੱਸ ਦੇ ਅਗਲੇ ਹਿੱਸੇ ’ਚ ਫਸ ਗਏ ਅਤੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਜੇਸੀਬੀ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ। ਰੀਵਾ ਦੇ ਉਚ ਅਧਿਕਾਰੀ ਨੇ ਦੱਸਿਆ ਕਿ ਬੱਸ ਦੇ ਅਗਲੇ ਹਿੱਸੇ ਦਾ ਜ਼ਿਆਦਾ ਨੁਕਸਾਨ ਹੋਇਆ। ਰਫ਼ਤਾਰ ਜ਼ਿਆਦਾ ਹੋਣ ਕਰਕੇ ਬੱਸ ਦਾ ਅਗਲਾ ਹਿੱਸਾ ਟਰਾਲੇ ਦੇ ਅੰਦਰ ਤੱਕ ਧਸ ਗਿਆ, ਜਿਸ ਕਾਰਨ ਬੱਸ ਦੇ ਕੈਬਿਨ ਅਤੇ ਫਰੰਟ ਸੀਟਾਂ ’ਤੇ ਬੈਠੇ ਵਿਅਕਤੀਆਂ ਦੀ ਮੌਤ ਹੋ ਗਈ।

 

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …