9.5 C
Toronto
Saturday, October 10, 2026
spot_img
Homeਭਾਰਤਕੇਜਰੀਵਾਲ ਨੇ ਸ਼ਰਮੀਲਾ ਨੂੰ ਦਿੱਤਾ 50 ਹਜ਼ਾਰ ਰੁਪਏ ਦਾ ਚੰਦਾ

ਕੇਜਰੀਵਾਲ ਨੇ ਸ਼ਰਮੀਲਾ ਨੂੰ ਦਿੱਤਾ 50 ਹਜ਼ਾਰ ਰੁਪਏ ਦਾ ਚੰਦਾ

ਕੇਜਰੀਵਾਲ ਨੇ ਸ਼ਰਮੀਲਾ ਨੂੰ ਦਿੱਤਾ 50 ਹਜ਼ਾਰ ਰੁਪਏ ਦਾ ਚੰਦਾਭਗਵੰਤ ਮਾਨ ਵੱਲੋਂ ਵੀ ਸ਼ਰਮੀਲਾ ਦੀ ਪਾਰਟੀ ਨੂੰ ਤਨਖਾਹ ਦਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਲੜ ਰਹੀ ਸ਼ਰਮੀਲਾ ਈਰੋਮ ਦੀ ਪਾਰਟੀ ਪੀਪਲਜ਼ ਰੀਸਰਜ਼ੈਂਸ ਅਤੇ ਜਸਟਿਸ ਅਲਾਇੰਸ ਨੂੰ 50 ਹਜ਼ਾਰ ਰੁਪਏ ਦਾ ਚੰਦਾ ਦਿਤਾ ਹੈ।ઠ
ਕੇਜਰੀਵਾਲ ਨੇ ਈਰੋਮ ਦਾ ਸਮਰਥਨ ਕਰਦਿਆਂ ਕਿਹਾ, ”ਮੈਂ ਉਨ੍ਹਾਂ ਨੂੰ ਸਹਿਯੋਗ ਕਰਦੇ ਹੋਏ 50 ਹਜ਼ਾਰ ਰੁਪਏ ਦਾ ਛੋਟਾ ਜਿਹਾ ਯੋਗਦਾਨ ਦੇ ਰਿਹਾ ਹਾਂ ਅਤੇ ਤੁਹਾਨੂੰ ਵੀ ਸਹਿਯੋਗ ਦੀ ਅਪੀਲ ਕਰਦਾ ਹਾਂ।” ઠਦੂਜੇ ਪਾਸੇ, ਕੇਜਰੀਵਾਲ ਤੋਂ ਬਾਅਦ ਸੰਗਰੂਰ ਤੋਂ ‘ਆਪ’ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਮਾਜਕ ਕਾਰਕੁਨ ਦੀ ਟੀਮ ਨੂੰ ਇਕ ਮਹੀਨੇ ਦਾ ਤਨਖ਼ਾਹ ਦੇਣ ਦਾ ਐਲਾਨ ਕੀਤਾ ਹੈ। ਸ਼ਰਮੀਲਾ ਦੀ ਪਾਰਟੀ ਨੇ ਅਗਲੇ ਮਹੀਨੇ ਹੋਣ ਵਾਲੀਆਂ ਮਨੀਪੁਰ ਚੋਣਾਂ ਵਿਚ ਆਪਣੇ ਉਮੀਦਵਾਰ ਉਤਾਰੇ ਹਨ।

RELATED ARTICLES

POPULAR POSTS