ਸੰਸਦ ਵਿਚ ਹਿੰਦੂ ਵਿਆਹ ਬਿੱਲ ਪਾਸ
ਇਸਲਾਮਾਬਾਦ/ਬਿਊਰੋ ਨਿਊਜ਼
ਲੰਬੇ ਇੰਤਜ਼ਾਰ ਦੇ ਬਾਅਦ ਆਖਰਕਾਰ ਪਾਕਿਸਤਾਨ ਦੀ ਸੰਸਦ ਸੈਨੇਟ ਨੇ ਘੱਟ ਗਿਣਤੀ ਹਿੰਦੂਆਂ ਨਾਲ ਸਬੰਧਤ ਵਿਆਹ ਬਿੱਲ ਪਾਸ ਕਰ ਦਿੱਤਾ। ਵਿਵਾਦ ਵਿਚ ਰਹੇ ਇਸ ਬਿੱਲ ਨੂੰ ਸੋਧ ਦੇ ਬਾਅਦ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪਾਕਿਸਤਾਨ ਵਿਚ ਪਹਿਲੀ ਵਾਰੀ ਹਿੰਦੂ ਘੱਟ ਗਿਣਤੀਆਂ ਨੂੰ ਪਛਾਣ ਮਿਲੀ ਹੈ ਅਤੇ ਘੱਟ ਗਿਣਤੀ ਹੋਣ ਦਾ ਅਧਿਕਾਰ ਮਿਲਿਆ ਹੈ। ਇਸ ਬਿੱਲ ਨੂੰ ਸੰਸਦ ਦਾ ਹੇਠਲਾ ਸਦਨ ਨੈਸ਼ਨਲ ਅਸੈਂਬਲੀ 26 ਸਤੰਬਰ, 2015 ਨੂੰ ਪਾਸ ਕਰ ਚੁੱਕਾ ਹੈ। ਰਾਸ਼ਟਰਪਤੀ ਦੇ ਦਸਤਖ਼ਤ ਦੇ ਬਾਅਦ ਇਹ ਕਾਨੂੰਨ ਵਿਚ ਤਬਦੀਲ ਹੋ ਜਾਏਗਾ। ਇਸ ਨਾਲ ਹਿੰਦੂ ਔਰਤਾਂ ਦੇ ਜ਼ਬਰਦਸਤੀ ਧਰਮ ਪਰਿਵਰਤਨ ‘ਤੇ ਰੋਕ ਲੱਗੇਗੀ। ਬਿੱਲ ਵਿਚ ਲੜਕਿਆਂ ਅਤੇ ਲੜਕੀਆਂ ਦੇ ਵਿਆਹ ਲਈ ਘੱਟੋ-ਘੱਟ 18 ਸਾਲ ਦੀ ਉਮਰ ਨਿਰਧਾਰਤ ਕੀਤੀ ਗਈ ਹੈ।
Check Also
ਮਸਕ ਨੇ ਡੋਨਾਲਡ ਟਰੰਪ ਕੋਲੋਂ ਮੰਗੀ ਮੁਆਫੀ
ਦੋਵਾਂ ਵਿਚਾਲੇ ਪਿਛਲੇ ਦਿਨਾਂ ਤੋਂ ਚੱਲ ਰਹੀ ਸੀ ਨਰਾਜ਼ਗੀ ਵਾਸ਼ਿੰਗਟਨ/ਬਿਊਰੋ ਨਿਊਜ਼ ਟੇਸਲਾ ਚੀਫ ਐਲੋਨ ਮਸਕ …