Breaking News
Home / ਦੁਨੀਆ / ਕੁਲਭੂਸ਼ਣ ਜਾਧਵ ਦੀ ਹਾਲਤ ਠੀਕ ਨਹੀਂ

ਕੁਲਭੂਸ਼ਣ ਜਾਧਵ ਦੀ ਹਾਲਤ ਠੀਕ ਨਹੀਂ

ਪਾਕਿਸਤਾਨ ‘ਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੇ ਕੀਤੀ ਮੁਲਾਕਾਤ
ਇਸਲਾਮਾਬਾਦ: ਪਾਕਿਸਤਾਨੀ ਜੇਲ੍ਹ ਵਿਚ ਬੰਦ ਕੁਲਭੂਸ਼ਣ ਜਾਦਵ (49) ਤੋਂ ਭਾਰਤੀ ਡਿਪਲੋਮੇਟ ਦੀ ਮੁਲਾਕਾਤ ਤਾਂ ਸੋਮਵਾਰ ਨੂੰ ਹੋ ਗਈ, ਪਰ ਜਾਧਵ ਦੀ ਜਿਹੜੀ ਸਥਿਤੀ ਸਾਹਮਣੇ ਆਏ ਹੈ, ਉਹ ਉਤਸ਼ਾਹਜਨਕ ਨਹੀਂ ਹੈ। ਇਸਲਾਮਾਬਾਦ ਸਥਿਤ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨਾਲ ਮੁਲਾਕਾਤ ਦੌਰਾਨ ਜਾਧਵ ਦਾ ਰਵੱਈਆ ਕੁਝ ਉਸੇ ਤਰ੍ਹਾਂ ਦਾ ਰਿਹਾ ਜਿਵੇਂ ਪਿਛਲੇ ਸਾਲ ਆਪਣੀ ਪਤਨੀ ਤੇ ਮਾਂ ਨਾਲ ਮੁਲਾਕਾਤ ਦੌਰਾਨ ਰਿਹਾ ਸੀ। ਮੁਲਾਕਾਤ ਦੌਰਾਨ ਇਕ ਤਰ੍ਹਾਂ ਉਹੀ ਬੋਲ ਰਹੇ ਸਨ ਜੋ ਪਾਕਿਸਤਾਨੀ ਫੌਜ ਵਲੋਂ ਉਨ੍ਹਾਂ ਨੂੰ ਸਿਖਾਇਆ ਗਿਆ ਸੀ। ਉਹ ਪੂਰੀ ਤਰ੍ਹਾਂ ਪਾਕਿਸਤਾਨ ਦੇ ਪ੍ਰਭਾਵ ਵਿਚ ਦਿਖਾਈ ਦਿੱਤੇ। ਮੁਲਾਕਾਤ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕੁਲਭੂਸ਼ਣ ਜਾਧਵ ਦੀ ਸਿਹਤ ਪ੍ਰਤੀ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਬਹੁਤ ਦਬਾਅ ਵਿਚ ਦਿਖਾਈ ਦੇ ਰਹੇ ਸਨ ਤੇ ਪਾਕਿਸਤਾਨ ਦੇ ਝੂਠੇ ਦਾਅਵਿਆਂ ਬਾਰੇ ਗੱਲ ਕਰ ਰਹੇ ਸਨ। ਸਾਲ 2016 ਦੀ ਸ਼ੁਰੂਆਤ ਵਿਚ ਪਾਕਿਸਤਾਨ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਜਾਧਵ ਕਿਸੇ ਭਾਰਤੀ ਨਾਲ ਬੰਦ ਕਮਰੇ ਵਿਚ ਮਿਲੇ ਹਨ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਭਾਰਤ ਨੂੰ ਕਿਹਾ ਸੀ ਕਿ ਅੰਤਰਰਾਸ਼ਟਰੀ ਅਦਾਲਤ (ਆਈਸੀਜੇ) ਦੇ ਆਦੇਸ਼ ਮੁਤਾਬਕ, ਜਾਧਵ ਨੂੰ ਭਾਰਤੀ ਡਿਪਲੋਮੇਟ ਨਾਲ ਮਿਲਦ ਦੀ ਸਹੂਲਤ ਦਿੱਤੀ ਜਾਵੇਗੀ। ਭਾਰਤ ਨੇ ਉੋਸ ਤਜਵੀਜ਼ ਨੂੰ ਸਵੀਕਾਰ ਕਰਦੇ ਹੋਏ ਸੋਮਵਾਰ ਨੂੰ ਦੁਪਹਿਰ ਡਿਪਟੀ ਹਾਈ ਕਮਿਸ਼ਨਰ ਆਹਲੂਵਾਲੀਆ ਨੂੰ ਮੁਲਾਕਾਤ ਲਈ ਭੇਜਿਆ ਸੀ। ਮੁਲਾਕਾਤ ਇਕ ਸੁਰੱਖਿਅਤ ਥਾਂ ‘ਤੇ ਕਰੀਬ ਦੋ ਘੰਟੇ ਤੱਕ ਚੱਲੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬਾਅਦ ਵਿਚ ਕਿਹਾ ਕਿ ਹਾਲੇ ਵਿਸਥਾਰਤ ਰਿਪੋਰਟ ਦਾ ਇੰਤਜ਼ਾਰ ਹੈ, ਪਰ ਇਹ ਸਾਫ ਹੈ ਕਿ ਜਾਧਵ ਕਾਫੀ ਦਬਾਅ ਵਿਚ ਸਨ। ਜ਼ਿਕਰਯੋਗ ਹੈ ਕਿ ਜਾਧਵ ਨੂੰ ਪਾਕਿ ਦੀ ਇਕ ਫ਼ੌਜੀ ਅਦਾਲਤ ਨੇ ‘ਜਾਸੂਸੀ ਤੇ ਅੱਤਵਾਦੀ ਗਤੀਵਿਧੀਆਂ’ ਦੇ ਦੋਸ਼ ਹੇਠ ਅਪਰੈਲ 2017 ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਸਜ਼ਾ ‘ਤੇ ਰੋਕ ਅਤੇ ਹੋਰਾਂ ਹੱਲਾਂ ਲਈ ਭਾਰਤ ਨੇ ਕੌਮਾਂਤਰੀ ਅਦਾਲਤ ਦਾ ਰੁਖ਼ ਕੀਤਾ ਸੀ।
ਲਗਾਤਾਰ ਕੀਤਾ ਗਿਆ ਮਾਨਸਿਕ ਤੇ ਸਰੀਰਕ ਸ਼ੋਸ਼ਣ : ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ, ਜਾਧਵ ਦਾ ਲਗਾਤਾਰ ਮਾਨਸਿਕ ਤੇ ਸਰੀਰਕ ਤੌਰ ‘ਤੇ ਸ਼ੋਸ਼ਣ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਅਜਿਹੀ ਸਥਿਤੀ ਹੋ ਗਈ ਹੈ। ਦਸੰਬਰ 2017 ਵਿਚ ਪਾਕਿਸਤਾਨ ਨੇ ਜਾਧਵ ਨੂੰ ਉਨ੍ਹਾਂ ਦੀ ਮਾਂ ਤੇ ਪਤਨੀ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਸੀ। ਇਹ ਮੁਲਾਕਾਤ ਸ਼ੀਸ਼ੇ ਦੀ ਕੰਧ ਵਿਚ ਕਰਵਾਈ ਗਈ ਸੀ। ਉਸ ਸਮੇਂ ਵੀ ਜਾਧਵ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਪਰਿਵਾਰ ਦੇ ਸਾਹਮਣੇ ਵੀ ਜਾਧਵ ਰੋਬੋਟ ਨਾਲ ਬੋਲ ਰਹੇ ਸਨ ਤੇ ਸਵਾਲਾਂ ਦਾ ਕੋਈ ਸਿੱਧਾ ਜਵਾਬ ਨਹੀਂ ਦੇ ਰਹੇ ਸਨ।
‘ਕਾਫ਼ੀ ਦਬਾਅ’ ‘ਚ ਨਜ਼ਰ ਆਏ ਜਾਧਵ : ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਨੇ ਕੂਟਨੀਤਕ ਦੀ ਕੁਲਭੂਸ਼ਨ ਜਾਧਵ ਨਾਲ ਮੁਲਾਕਾਤ ਤੋਂ ਬਾਅਦ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ‘ਉਹ (ਜਾਧਵ) ਕਾਫ਼ੀ ਦਬਾਅ ਵਿੱਚ ਹਨ’। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਕਮਜ਼ੋਰ ਦਾਅਵਿਆਂ ਨੂੰ ਬਣਾਈ ਰੱਖਣ ਲਈ ਉਹ ਗਲਤ ਬਿਆਨੀ ਕਰਨ ਦੇ ਦਬਾਅ ਹੇਠ ਨਜ਼ਰ ਆ ਰਹੇ ਸਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਫ਀ਿ ਰਿਪੋਰਟ ਉਡੀਕੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਹ ਵੀ ਦੇਖਿਆ ਜਾਵੇਗਾ ਕਿ ਕੀ ਪਾਕਿ ਕੌਮਾਂਤਰੀ ਅਦਾਲਤ ਦੇ ਹੁਕਮਾਂ ਉੱਤੇ ਖ਼ਰਾ ਉਤਰਿਆ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜਾਧਵ ਦੀ ਮਾਂ ਨਾਲ ਗੱਲਬਾਤ ਕੀਤੀ ਹੈ ਤੇ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਇਆ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …