Breaking News
Home / ਦੁਨੀਆ / ਪਾਕਿ ‘ਚ ਪਹਿਲੀ ਹਿੰਦੂ ਕੁੜੀ ਬਣੀ ਪੁਲਿਸ ਅਧਿਕਾਰੀ

ਪਾਕਿ ‘ਚ ਪਹਿਲੀ ਹਿੰਦੂ ਕੁੜੀ ਬਣੀ ਪੁਲਿਸ ਅਧਿਕਾਰੀ

ਇਸਲਾਮਾਬਾਦ : ਪਾਕਿਸਤਾਨ ਵਿਚ ਪਹਿਲੀ ਵਾਰ ਇਕ ਵਾਰ ਹਿੰਦੂ ਕੁੜੀ ਪੁਲਿਸ ਅਧਿਕਾਰੀ ਬਣੀ ਹੈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਪੁਸ਼ਪਾ ਕੋਹਲੀ ਨਾਮੀ ਉਕਤ ਹਿੰਦੂ ਕੁੜੀ ਨੂੰ ਸਿੰਧ ਪੁਲਿਸ ਵਿਚ ਏਐਸਆਈ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਖਬਰ ਨੂੰ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰ ਵਰਕਰ ਕਪਿਲ ਦੇਵ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝਾ ਕੀਤਾ। ਕਪਿਲ ਦੇਵ ਨੇ ਕਿਹਾ ਕਿ ਪੁਸ਼ਪਾ ਕੋਹਲੀ ਹਿੰਦੂ ਭਾਈਚਾਰੇ ਨਾਲ ਸਬੰਧਤ ਪਹਿਲੀ ਕੁੜੀ ਹੈ, ਜਿਸ ਨੇ ਸਿੰਧ ਲੋਕ ਸੇਵਾ ਕਮਿਸ਼ਨ ਅਧੀਨ ਦਿੱਤੀ ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ। ਇਸ ਤੋਂ ਪਹਿਲਾਂ ਜਨਵਰੀ ਵਿਚ ਇਕ ਹੋਰ ਹਿੰਦੂ ਮਹਿਲਾ ਸੁਪਨ ਨੂੰ ਸਿਵਲ ਅਤੇ ਜੁਡੀਸ਼ੀਅਲ ਮੈਜਿਸਟਰੇਟ ਬਣਾਇਆ ਗਿਆ ਸੀ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …