ਨਵੀਂ ਦਿੱਲੀ : ਸੀਨੀਅਰ ਕੂਟਨੀਤਕ ਮਨਪ੍ਰੀਤ ਵੋਹਰਾ ਨੂੰ ਆਸਟ੍ਰੇਲੀਆ ‘ਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ । 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ. ਐਫ. ਐਸ.) ਅਧਿਕਾਰੀ ਇਸ ਸਮੇਂ ਮੈਕਸੀਕੋ ‘ਚ ਭਾਰਤ ਦੇ ਰਾਜਦੂਤ ਹਨ। ਮੰਤਰਾਲੇ ਨੇ ਦੱਸਿਆ ਕਿ ਉਨ੍ਹਾਂ ਵਲੋਂ ਛੇਤੀ ਹੀ ਅਹੁਦਾ ਸੰਭਾਲੇ ਜਾਣ ਦੀ ਸੰਭਾਵਨਾ ਹੈ। ਵੋਹਰਾ ਦੀ ਨਿਯੁਕਤੀ ਉਸ ਸਮੇਂ ਕੀਤੀ ਗਈ ਹੈ ਜਦੋਂ ਭਾਰਤ-ਆਸਟ੍ਰੇਲੀਆ ਦੇ ਸਬੰਧ ਮਜ਼ਬੂਤ ਹੋ ਰਹੇ ਹਨ ਅਤੇ ਦੋਵੇਂ ਦੇਸ਼ ਖ਼ਾਸ ਤੌਰ ‘ਤੇ ਭਾਰਤੀ ਪ੍ਰਸ਼ਾਂਤ ਖੇਤਰ ‘ਚ ਸਹਿਯੋਗ ਨੂੰ ਵਧਾ ਰਹੇ ਹਨ।
Check Also
ਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ
ਪੀਐਮ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਨਵੀਂ ਦਿੱਲੀ/ਬਿਊਰੋ …