ਦੁਬਈ : ਦੁਬਈ ਵਿਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਤੋਂ ਵੀ ਉੱਚੀ ਇਮਾਰਤ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਸਬੰਧੀ ਸੰਯੁਕਤ ਅਰਬ ਅਮੀਰਾਤ ਦੀ ਰਿਅਲ ਅਸਟੇਟ ਕੰਪਨੀ ਐਮਾਰ ਦੇ ਚੇਅਰਮੈਨ ਮੁਹੰਮਦ ਅਲੱਬਰ ਨੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟਾਵਰ ‘ਤੇ ਕੁੱਲ 1 ਬਿਲੀਅਨ ਡਾਲਰ ਦੀ ਲਾਗਤ ਆਵੇਗੀ, ਜੋ ਮੌਜੂਦਾ ਸਭ ਤੋਂ ਉੱਚੇ ਟਾਵਰ ਬੁਰਜ ਖਲੀਫਾ ਤੋਂ ਵੀ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਸ਼ਹਿਰ ਵਾਸੀਆਂ ਨੂੰ ਇਸ ਇਮਾਰਤ ਦਾ ਤੋਹਫਾ 2020 ਤੋਂ ਪਹਿਲਾਂ ਦੇਵੇਗੀ। ਨਵੇਂ ਟਾਵਰ ਦੇ ਮਾਡਲ ਦੀ ਘੁੰਡ ਚੁਕਾਈ ਮੌਕੇ ਮੁਹੰਮਦ ਅਲੱਬਰ ਦੇ ਨਾਲ ਸਪੈਨਿਸ਼ ਸਵਿੱਸ ਆਰਕੀਟੈਕਟ ਸੈਂਟੀਆਗੋ ਕਲਾਤਰਵਾ ਵੀ ਮੌਜੂਦ ਸਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …