ਕਿਹਾ : ਸਾਨੂੰ ਆਪਣੇ ਲੋਕਤੰਤਰ ‘ਤੇ ਮਾਣ
ਮਿਊਨਿਖ : ਜੀ-7 ਸਿਖਰ ਸੰਮੇਲਨ ਵਿਚ ਭਾਗ ਲੈਣ ਲਈ ਜਰਮਨੀ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਤੋਂ 47 ਸਾਲ ਪਹਿਲਾਂ ਦੇਸ਼ ਵਿਚ ਲੱਗੀ ਐਮਰਜੈਂਸੀ ਭਾਰਤੀ ਲੋਕਤੰਤਰ ‘ਤੇ ਕਾਲਾ ਧੱਬਾ ਹੈ। ਉਨ੍ਹਾਂ ਨੇ ਇਸ ਮੌਕੇ ਭਾਰਤੀ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਸ਼ਲਾਘਾ ਵੀ ਕੀਤੀ। ਭਾਰਤੀ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕਤੰਤਰ ਹਰ ਇਕ ਭਾਰਤੀ ਦੇ ਖੂਨ ਵਿਚ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਜਿੱਥੇ ਮਰਜ਼ੀ ਰਹੀਏ ਪਰ ਸਾਨੂੰ ਆਪਣੇ ਲੋਕਤੰਤਰ ‘ਤੇ ਮਾਣ ਹੈ। ਹਰ ਇਕ ਭਾਰਤੀ ਮਾਣ ਨਾਲ ਕਹਿ ਸਕਦਾ ਹੈ ਕਿ ਭਾਰਤ ਲੋਕਤੰਤਰ ਦੀ ਮਾਂ ਹੈ।
Check Also
ਅਮਰੀਕਾ ਭਰ ਵਿੱਚ ਟਰੰਪ ਤੇ ਮਸਕ ਵਿਰੁੱਧ ਪ੍ਰਦਰਸ਼ਨ, ਲੋਕਾਂ ਦੇ ਅਧਿਕਾਰ ਤੇ ਆਜ਼ਾਦੀ ਖੋਹਣ ਦਾ ਦੋਸ਼
ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਸਮੁੱਚੇ 50 ਰਾਜਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ …