Breaking News
Home / ਕੈਨੇਡਾ / Front / ਕੁਵੈਤ ਦੀ ਇਕ ਇਮਾਰਤ ’ਚ ਅੱਗ ਲੱਗਣ ਕਾਰਨ 41 ਵਿਅਕਤੀਆਂ ਦੀ ਹੋਈ ਮੌਤ

ਕੁਵੈਤ ਦੀ ਇਕ ਇਮਾਰਤ ’ਚ ਅੱਗ ਲੱਗਣ ਕਾਰਨ 41 ਵਿਅਕਤੀਆਂ ਦੀ ਹੋਈ ਮੌਤ


ਮਰਨ ਵਾਲਿਆਂ ਵਿਚ 10 ਭਾਰਤੀ ਨਾਗਰਿਕ ਵੀ ਸ਼ਾਮਲ
ਕੁਵੈਤ/ਬਿਊਰੋ ਨਿਊਜ਼ : ਕੁਵੈਤ ਦੇ ਮੰਗਾਫ਼ ਸ਼ਹਿਰ ਦੀ ਇਕ ਛੇ ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਕਾਰਨ 41 ਵਿਅਕਤੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿਚ 10 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਸ ਭਿਆਨਕ ਹਾਦਸੇ ਦੌਰਾਨ 50 ਤੋਂ ਜ਼ਿਆਦਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਵੀ ਹੋ ਗਏ ਅਤੇ ਜਖਮੀਆਂ ਵਿਚ ਵੀ 30 ਭਾਰਤੀ ਨਾਗਰਿਕ ਸ਼ਾਮਲ ਹਨ। ਕੁਵੈਤ ਦੇ ਸਮੇਂ ਅਨੁਸਾਰ ਅੱਗ ਲੱਗਣ ਦੀ ਇਹ ਘਟਨਾ ਸਵੇਰੇ 6 ਵਜੇ ਵਾਪਰੀ। ਗਰਾਊਂਡ ਫਲੋਰ ਦੀ ਰਸੋਈ ’ਚ ਲੱਗੀ ਅੱਗ ਤੇਜੀ ਨਾਲ ਪੂਰੀ ਇਮਾਰਤ ਵਿਚ ਫੈਲ ਗਈ। ਜਿਸ ਸਮੇਂ ਇਮਾਰਤ ’ਚ ਇਹ ਭਿਆਨਕ ਅੱਗ ਲੱਗੀ ਉਸ ਸਮੇਂ ਇਸ ਇਮਾਰਤ ਵਿਚ 160 ਵਿਅਕਤੀ ਮੌਜੂਦ ਸਨ। ਕੁਵੈਤ ’ਚ ਵਾਪਰੇ ਭਿਆਨਕ ਹਾਦਸੇ ’ਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਪਰਿਵਾਰਾਂ ਨੇ ਇਸੇ ਹਾਦਸੇ ਦੌਰਾਨ ਆਪਣਿਆਂ ਨੂੰ ਖੋਇਆ ਹੈ ਭਾਰਤ ਸਰਕਾਰ ਦੁੱਖ ਦੀ ਇਸ ਘੜੀ ’ਚ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ। ਕੁਵੈਤ ’ਚ ਭਾਰਤੀ ਦੂਤਾਵਾਸ ਵੱਲੋਂ ਭਾਰਤੀਆਂ ਦੀ ਮਦਦ ਲਈ +965-65505246 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।

 

Check Also

ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਸਹੁੰ ਚੁੱਕ ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਰਹੇ ਮੌਜੂਦ ਨਵੀਂ ਦਿੱਲੀ/ਬਿਊਰੋ ਨਿਊਜ਼ …