21.4 C
Toronto
Saturday, August 8, 2026
spot_img
HomeਕੈਨੇਡਾFrontਪੰਜਾਬੀ ਨੌਜਵਾਨ ਤੇਜਪਾਲ ਦੀ ਯੂਕਰੇਨ ਦੇ ਬਾਰਡਰ ’ਤੇ ਹੋਈ ਮੌਤ

ਪੰਜਾਬੀ ਨੌਜਵਾਨ ਤੇਜਪਾਲ ਦੀ ਯੂਕਰੇਨ ਦੇ ਬਾਰਡਰ ’ਤੇ ਹੋਈ ਮੌਤ


ਪਰਿਵਾਰ ਵਾਲਿਆਂ ਨੇ ਫੌਜ ’ਚ ਜਬਰਦਸਤੀ ਭਰਤੀ ਕਰਨ ਦਾ ਲਗਾਇਆ ਆਰੋਪ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਅੰਮਿ੍ਰਤਸਰ ਦੇ ਰਹਿਣ ਵਾਲੇ ਨੌਜਵਾਨ ਤੇਜਪਾਲ ਦੀ ਯੂਕਰੇਨ ਦੇ ਬਾਰਡਰ ’ਤੇ ਮੌਤ ਹੋ ਗਈ। ਤੇਜਪਾਲ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੇ ਬੇਟੇ ਨੂੰ ਜਬਰਦਸਤੀ ਫੌਜ ਵਿਚ ਭਰਤੀ ਕੀਤਾ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਲੰਘੀ 3 ਮਾਰਚ ਨੂੰ ਤੇਜਪਾਲ ਦਾ ਫੋਨ ਆਇਆ ਸੀ ਕਿ ਉਸ ਨੂੰ ਬਾਰਡਰ ’ਤੇ ਭੇਜਿਆ ਜਾ ਰਿਹਾ ਹੈ। ਤੇਜਪਾਲ ਦੇ ਪਰਿਵਾਰ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਸ ਦੀ ਮਿ੍ਰਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕਦੇ। ਤੇਜਪਾਲ ਦੀ ਪਤਨੀ ਪਰਵਿੰਦਰ ਕੌਰ ਨੇ ਦੱਸਿਆ ਕਿ ਤੇਜਪਾਲ 20 ਦਸੰਬਰ ਨੂੰ ਭਾਰਤ ਤੋਂ ਥਾਈਲੈਂਡ ਗਿਆ ਸੀ ਅਤੇ ਉਸ ਤੋਂ ਬਾਅਦ ਉਹ 12 ਜਨਵਰੀ ਨੂੰ ਰੂਸ ਚਲਾ ਗਿਆ ਸੀ। ਤੇਜਪਾਲ ਆਪਣੇ ਪਿੱਛੇ ਪਤਨੀ ਪਰਵਿੰਦਰ ਕੌਰ ਤੋਂ ਇਲਾਵਾ ਇਕ ਬੇਟੀ ਅਤੇ ਬੇਟੇ ਨੂੰ ਛੱਡ ਗਿਆ ਹੈ।

RELATED ARTICLES
POPULAR POSTS