Breaking News
Home / ਕੈਨੇਡਾ / Front / ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਪੀਐਮ ਮੋਦੀ, ਅਮਿਤ ਸ਼ਾਹ ਅਤੇ ਜੇਪੀ ਨੱਢਾ ਸਣੇ ਕਈ ਵੱਡੇ ਆਗੂ ਰਹੇ ਹਾਜ਼ਰ
ਅਮਰਾਵਤੀ/ਬਿਊਰੋ ਨਿਊਜ਼
ਐਨ. ਚੰਦਰਬਾਬੂ ਨਾਇਡੂ ਨੂੰ ਰਾਜਪਾਲ ਅਬਦੁੱਲ ਨਜ਼ੀਰ ਨੇ ਅੱਜ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਹੈ। ਬਤੌਰ ਮੁੱਖ ਮੰਤਰੀ ਨਾਇਡੂ ਦੀ ਇਹ ਚੌਥੀ ਪਾਰੀ ਹੈ। ਵਿਜੇਵਾੜਾ ਵਿਚ ਹੋਏ ਸਹੁੰ ਚੁੱਕ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਜੇ.ਪੀ. ਨੱਢਾ ਸਣੇ ਕਈ ਵੱਡੇ ਆਗੂ ਹਾਜ਼ਰ ਰਹੇ। ਇਸ ਤੋਂ ਪਹਿਲਾਂ ਲੰਘੇ ਦਿਨ ਟੀ.ਡੀ.ਪੀ. ਅਤੇ ਐਨ.ਡੀ.ਏ. ਨੇ ਨਾਇਡੂ ਨੂੰ ਆਪਣੇ ਵਿਧਾਇਕ ਦਲ ਦਾ ਨੇਤਾ ਚੁਣਿਆ ਸੀ। ਨਾਇਡੂ ਤੋਂ ਇਲਾਵਾ ਜਨ ਸੈਨਾ ਮੁਖੀ ਅਤੇ ਐਕਟਰ ਪਵਨ ਕਲਿਆਣ ਨੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਹੈ। ਨਵੀਂ ਸਰਕਾਰ ਵਿਚ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਸਣੇ 25 ਮੈਂਬਰ ਹੋਣਗੇ। ਜ਼ਿਕਰਯੋਗ ਹੇ ਕਿ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਐਨ.ਡੀ.ਏ. ਗਠਜੋੜ ਦਾ ਵੀ ਹਿੱਸਾ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …