Breaking News
Home / ਭਾਰਤ / ਸ਼ਾਹਰੁਖ ਖਾਨ ਨੇ ਸ੍ਰੀ ਸਾਹਿਬ ਦਾ ਕੀਤਾ ਅਪਮਾਨ

ਸ਼ਾਹਰੁਖ ਖਾਨ ਨੇ ਸ੍ਰੀ ਸਾਹਿਬ ਦਾ ਕੀਤਾ ਅਪਮਾਨ

ਫ਼ਿਲਮ ਜ਼ੀਰੋ ਦੇ ਪੋਸਟਰ ਵਿਚ ਘੋਨੇ-ਮੋਨੇ ਸ਼ਾਹਰੁਖ ਖਾਨ ਨੂੰ ਦਿਖਾਇਆ ਗਿਆ ਗਾਤਰਾ ਪਾਏ ਹੋਏ
ਨਵੀਂ ਦਿੱਲੀ/ਬਿਊਰੋ ਨਿਊਜ਼
ਫ਼ਿਲਮ ਅਦਾਕਾਰ ਸ਼ਾਹਰੁਖ ਖਾਨ ਨੇ ਸ੍ਰੀ ਸਾਹਿਬ ਦਾ ਅਪਮਾਨ ਕੀਤਾ ਹੈ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸਾ ਪਾਇਆ ਜਾ ਰਿਹਾ ਹੈ। ਫ਼ਿਲਮ ਜ਼ੀਰੋ ਦੇ ਪੋਸਟਰ ਵਿਚ ਘੋਨੇ-ਮੋਨੇ ਸ਼ਾਹਰੁਖ ਖਾਨ ਨੂੰ ਗਾਤਰਾ ਪਾਇਆ ਦਿਖਾਇਆ ਜਾਣ ‘ਤੇ ਵਿਰੋਧ ਉਠਣੇ ਸ਼ੁਰੂ ਹੋ ਗਏ ਹਨ। ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਫਿਲਮ ‘ਜ਼ੀਰੋ’ ਵਿਚ ਅਭਿਨੇਤਾ ਸ਼ਾਹਰੁਖ ਖਾਨ ਦੇ ਕਿਰਪਾਨ ਪਹਿਨਣ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਲ ਉਠਾਏ ਹਨ। ਕਮੇਟੀ ਦਾ ਕਹਿਣਾ ਹੈ ਕਿ ਸਿੱਖ ਧਰਮ ਦੇ ਅਨੁਸਾਰ ਅੰਮ੍ਰਿਤਧਾਰੀ ਵਿਅਕਤੀ ਹੀ ਕਿਰਪਾਨ ਪਹਿਨ ਸਕਦਾ ਹੈ। ਕਮੇਟੀ ਨੇ ਸ਼ਾਹਰੁਖ ਖਾਨ ਅਤੇ ਫਿਲਮ ਨਿਰਮਾਤਾ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …