Breaking News
Home / ਕੈਨੇਡਾ / Front / ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਲਿਆਂਦਾ ਜਾਵੇਗਾ ਭਾਰਤ

ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਲਿਆਂਦਾ ਜਾਵੇਗਾ ਭਾਰਤ


ਅਮਰੀਕੀ ਅਦਾਲਤ ਨੇ ਰਾਣਾ ਨੂੰ ਭਾਰਤ ਲਿਆਉਣ ਦੀ ਦਿੱਤੀ ਮਨਜ਼ੂਰੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਮੁੰਬਈ ਹਮਲੇ ਦੇ ਦੋਸ਼ੀ ਤਹੱਵਰ ਰਾਣਾ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ। ਅਮਰੀਕੀ ਸੁਪਰੀਮ ਕੋਰਟ ਨੇ ਭਾਰਤ-ਅਮਰੀਕੀ ਹਵਾਲਗੀ ਸੰਧੀ ਦੇ ਤਹਿਤ ਰਾਣਾ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਹੱਵਰ ਰਾਣਾ ਨੂੰ 2009 ’ਚ ਐਫਬੀਆਈ ਨੇ ਗਿ੍ਰਫ਼ਤਾਰ ਕੀਤਾ ਸੀ। 13 ਨਵੰਬਰ 2024 ਨੂੰ ਰਾਣਾ ਨੇ ਹੇਠਲੀ ਅਦਾਲਤ ਦੇ ਹਵਾਲਗੀ ਦੇ ਫੈਸਲੇ ਖਿਲਾਫ ਅਮਰੀਕੀ ਸੁਪਰੀਮ ਕੋਰਟ ’ਚ ਅਪੀਲ ਕੀਤੀ ਸੀ, ਜਿਸ ਨੂੰ ਅਮਰੀਕੀ ਸੁਪਰੀਮ ਕੋਰਟ ਲੰਘੀ 21 ਜਨਵਰੀ ਨੂੰ ਖਾਰਜ ਕਰ ਦਿੱਤਾ ਸੀ ਅਤੇ ਰਾਣਾ ਕੋਲ ਹਵਾਲਗੀ ਤੋਂ ਬਣ ਦਾ ਇਹ ਆਖਰੀ ਮੌਕਾ ਸੀ। ਇਸ ਤੋਂ ਪਹਿਲਾਂ ਉਸ ਨੇ ਸੈਨਫਰਾਂਸਿਸਕੋ ਦੀ ਇਕ ਅਦਾਲਤ ’ਚ ਅਪੀਲ ਕੀਤੀ ਸੀ, ਜਿੱਥੇ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਸੀ। ਅਮਰੀਕੀ ਅਦਾਲਤ ਨੇ ਆਪਣੇ ਫੈਸਲੇ ’ਚ ਕਿਹਾ ਸੀ ਕਿ ਦੋਵੇਂ ਦੇਸ਼ਾਂ ਦਰਮਿਆਨ ਹਵਾਲਗੀ ਸੰਧੀ ਦੇ ਤਹਿਤ ਤਹੱਵਰ ਰਾਣਾ ਨੂੰ ਭਾਰਤ ਭੇਜਿਆ ਜਾ ਸਕਦਾ ਹੈ। ਮੁੰਬਈ ਹਮਲੇ ਦੀ 405 ਪੰਨਿਆਂ ਵਾਲੀ ਚਾਰਜਸ਼ੀਟ ’ਚ ਰਾਣਾ ਦਾ ਨਾਮ ਵੀ ਆਰੋਪੀ ਵਜੋਂ ਦਰਜ ਹੈ ਅਤੇ ਰਿਪੋਰਟ ਅਨੁਸਾਰ ਰਾਣਾ ਆਈਐਸਆਈ ਅਤੇ ਲਸ਼ਕਰ ਏ ਤਇਬਾ ਦਾ ਮੈਂਬਰ ਹੈ। ਚਾਰਜਸ਼ੀਟ ਅਨੁਸਾਰ ਰਾਣਾ ਹਮਲੇ ਦੇ ਮਾਸਟਰ ਮਾਈਂਡ ਮੁੱਖ ਆਰੋਪੀ ਡੇਵਿਡ ਕੋਲਮੈਨ ਹੇਡਲੀ ਦੀ ਮਦਦ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਹੋਏ ਮੁੰਬਈ ਹਮਲੇ ਦੌਰਾਨ 166 ਵਿਅਕਤੀਆਂ ਦੀ ਮੌਤ ਹੋ ਗਈ ਸੀ।

Check Also

ਰਾਸ਼ਟਰਪਤੀ ਦਰੋਪਦੀ ਮੁਰਮੂ 942 ਕਰਮਚਾਰੀਆਂ ਨੂੰ ਬਹਾਦਰੀ ਤੇ ਸੇਵਾ ਮੈਡਲਾਂ ਨਾਲ ਕਰਨਗੇ ਸਨਮਾਨਿਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਗਣਤੰਤਰ ਦਿਵਸ ਦੀ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਕੁੱਲ 942 …