Breaking News
Home / ਭਾਰਤ / ਕੇਜਰੀਵਾਲ ਬਠਿੰਡਾ ਵਿਖੇ ਕਰਨਗੇ ਰੋਡ ਸ਼ੋਅ : ਭਗਵੰਤ ਮਾਨ

ਕੇਜਰੀਵਾਲ ਬਠਿੰਡਾ ਵਿਖੇ ਕਰਨਗੇ ਰੋਡ ਸ਼ੋਅ : ਭਗਵੰਤ ਮਾਨ

ਬਠਿੰਡਾ : ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਦਿੱਲੀ ਚੋਣਾਂ ‘ਚ ਤੀਸਰੀ ਦਫ਼ਾ ਜੇਤੂ ਹੋ ਕੇ ਨਿਕਲੇ ਅਰਵਿੰਦ ਕੇਜਰੀਵਾਲ ਇਸੇ ਫਰਵਰੀ ਮਹੀਨੇ ਦੇ ਅਖੀਰ ਵਿਚ ਬਠਿੰਡਾ ਵਿੱਚ ਰੋਡ ਸ਼ੋਅ ਕਰਨਗੇ। ਹੁਣ ਅਗਲਾ ਨਿਸ਼ਾਨਾ ਪੰਜਾਬ ਫ਼ਤਿਹ ਕਰਨ ਦਾ ਹੈ, ਜਿਸ ਲਈ ਉਹ ਪਹਿਲਾ ਗੇੜਾ ਫਰਵਰੀ ਮਹੀਨੇ ‘ਚ ਹੀ ਮਾਰਨਗੇ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਉਹ ਬਠਿੰਡਾ ਤੇ ਸੰਗਰੂਰ ਹਲਕੇ ਵਿਚ ਰੋਡ ਸ਼ੋਅ ਕਰਨਗੇ। ‘ਆਪ’ ਲੀਡਰਸ਼ਿਪ ਦਿੱਲੀ ਚੋਣਾਂ ਦੇ ਜੇਤੂ ਪ੍ਰਭਾਵ ਨੂੰ ਪੰਜਾਬ ‘ਚ ਫੌਰੀ ਵਰਤਣਾ ਚਾਹੁੰਦੀ ਹੈ। ਖੁੱਸੇ ਹੋਏ ਆਧਾਰ ਨੂੰ ਬਹਾਲ ਕਰਨ ਵਾਸਤੇ ‘ਆਪ’ ਲੀਡਰਸ਼ਿਪ ਨੂੰ ਇਹੋ ਢੁਕਵਾਂ ਸਮਾਂ ਜਾਪਦਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਮੌਕੇ ਵੱਡਾ ਇਕੱਠ ਜੁੜੇਗਾ ਅਤੇ ਇਸ ਦੀ ਸ਼ੁਰੂਆਤ ਬਠਿੰਡਾ ਤੋਂ ਹੋਵੇਗੀ। ਬਠਿੰਡਾ ਖ਼ਿੱਤੇ ਦੇ ਲੋਕਾਂ ਨੇ ‘ਆਪ’ ਨੂੰ ਵੱਡਾ ਮਾਣ ਦਿੱਤਾ ਹੋਇਆ ਹੈ। ਇਹ ਰੋਡ ਸ਼ੋਅ ਸੰਗਰੂਰ ਵਿਖੇ ਸਮਾਪਤ ਹੋਵੇਗਾ, ਜਿਸ ਦੀ ਰੂਪ ਰੇਖਾ ਤਿਆਰ ਕੀਤੀ ਜਾਣੀ ਹੈ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਚੋਣਾਂ ਵਿਚ ਦੇਸ਼ ਦੇ ਆਮ ਲੋਕ ਜਿੱਤੇ ਹਨ। ਦਿੱਲੀ ਦੇ ਸਕੂਲ ਕਾਲਜ ਜਿੱਤੇ ਹਨ। ਦਿੱਲੀ ਦੇ ਮੁਹੱਲਾ ਕਲੀਨਿਕ ਜਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਜਿੱਤ ਦਾ ਵੱਡਾ ਅਸਰ ਪਵੇਗਾ ਅਤੇ ਪੰਜਾਬੀਆਂ ਦਾ ਯਕੀਨ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਵਿਚ ਤੀਸਰੀ ਦਫ਼ਾ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ‘ਆਪ’ ਨੂੰ ਸਰਕਾਰ ਚਲਾਉਣੀ ਵੀ ਆਉਂਦੀ ਹੈ ਅਤੇ ਬਣਾਉਣੀ ਵੀ ਆਉਂਦੀ ਹੈ।

Check Also

ਡਾ. ਅੰਬੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ

ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …