ਪਿਛਲੀਆਂ ਸਰਕਾਰਾਂ ਨੇ ਅਮਰੀਕਾ ਤੋਂ ਸੱਚ ਲੁਕੋ ਕੇ ਰੱਖਿਆ
ਵਾਸ਼ਿੰਗਟਨ/ਬਿਊਰੋ ਨਿਊਜ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ਦੌਰੇ ਦੌਰਾਨ ਪਾਕਿਸਤਾਨ ਵਿਚ ਅੱਤਵਾਦੀਆਂ ਦੀ ਮੌਜੂਦਗੀ ਦਾ ਸੱਚ ਕਬੂਲ ਕੀਤਾ। ਉਹ ਅਮਰੀਕੀ ਸੰਸਦ ਮੈਂਬਰ ਸ਼ੀਲਾ ਜੈਕਸਨ ਲੀ ਵਲੋਂ ਕੈਪੀਟਲ ਹਿੱਲ ਵਿਚ ਰੱਖੇ ਗਏ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ਇਮਰਾਨ ਨੇ ਕਿਹਾ ਕਿ ਅੱਜ ਵੀ ਪਾਕਿਸਤਾਨ ਵਿਚ 30 ਤੋਂ 40 ਹਜ਼ਾਰ ਅੱਤਵਾਦੀ ਮੌਜੂਦ ਹਨ। ਇਨ੍ਹਾਂ ਵਿਚੋਂ ਕੁਝ ਅੱਤਵਾਦੀ ਕਸ਼ਮੀਰ ਅਤੇ ਅਫਗਾਨ ਵਿਚ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਸਮੇਂ ਦੇਸ਼ ਵਿਚ 40 ਅੱਤਵਾਦੀ ਸੰਗਠਨ ਸਰਗਰਮ ਸਨ, ਪਰ ਪਿਛਲੇ 15 ਸਾਲਾਂ ਵਿਚ ਪਾਕਿ ਸਰਕਾਰਾਂ ਨੇ ਇਹ ਗੱਲ ਅਮਰੀਕਾ ਕੋਲੋਂ ਲੁਕਾਈ ਰੱਖੀ ਹੈ। ਇਮਰਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਮਰੀਕਾ ਵਿਚ ਹੋਏ 9/11 ਹਮਲੇ ਨਾਲ ਪਾਕਿਸਤਾਨ ਦਾ ਕੋਈ ਲੈਣਾ ਦੇਣਾ ਨਹੀਂ ਸੀ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …