16 C
Toronto
Monday, September 21, 2026
spot_img
Homeਦੁਨੀਆਪੋਪ ਵੱਲੋਂ ਮਦਰ ਟਰੇਸਾ ਨੂੰ ਸੰਤ ਦੀ ਉਪਾਧੀ ਲਈ ਪ੍ਰਵਾਨਗੀ

ਪੋਪ ਵੱਲੋਂ ਮਦਰ ਟਰੇਸਾ ਨੂੰ ਸੰਤ ਦੀ ਉਪਾਧੀ ਲਈ ਪ੍ਰਵਾਨਗੀ

ਪੋਪ ਵੱਲੋਂ ਮਦਰ ਟਰੇਸਾ ਨੂੰ ਸੰਤ ਦੀ ਉਪਾਧੀ ਲਈ ਪ੍ਰਵਾਨਗੀਵੈਟੀਕਨ ਸਿਟੀ/ਬਿਊਰੋ ਨਿਊਜ਼
ਪੋਪ ਫਰਾਂਸਿਸ ਨੇ ਰਸਮੀ ਤੌਰ ‘ਤੇ ਮਦਰ ਟਰੇਸਾ ਨੂੰ ਸੰਤ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪਰ ਇਸ ਉਪਾਧੀ ਨੂੰ ਅਧਿਕਾਰਤ ਰੂਪ ਦੇਣ ਲਈ 4 ਸਤੰਬਰ ਮਿਤੀ ਨਿਸ਼ਚਤ ਕੀਤੀ ਗਈ ਹੈ। ਆਪਣੇ ਜੀਵਨ ਦਾ ਵੱਡਾ ਹਿੱਸਾ ਕੋਲਕਾਤਾ ਵਿੱਚ ਗ਼ਰੀਬਾਂ ਦੀ ਸੇਵਾ ਲੇਖੇ ਲਾਉਣ ਵਾਲੀ ਮਦਰ ਟਰੇਸਾ ਦੀ ਮੌਤ ਤੋਂ 19 ਸਾਲਾਂ ਬਾਅਦ ਵੈਟੀਕਨ ਨੇ ਇਹ ਕਦਮ ਚੁੱਕਿਆ ਹੈ। ਮਦਰ ਟਰੇਸਾ ਦਾ 87 ਸਾਲ ਦੀ ਉਮਰ ਵਿੱਚ ਸਾਲ 1997 ਵਿੱਚ ਦੇਹਾਂਤ ਹੋਇਆ ਸੀ। ਉਨ੍ਹਾਂ ਨੂੰ ਗ਼ਰੀਬਾਂ ਦੀ ਭਲਾਈ ਵਾਲੇ ਕਾਰਜਾਂ ਬਦਲੇ ਸਾਲ ઠ1979 ਵਿੱਚ ਨੋਬੇਲ ਸ਼ਾਂਤੀ ਪੁਰਸਕਾਰ ਮਿਲਿਆ ਸੀ।

RELATED ARTICLES
POPULAR POSTS