13.5 C
Toronto
Tuesday, November 3, 2026
spot_img
HomeਕੈਨੇਡਾFrontਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਅਮਰੀਕਾ ਦਾ ਇਰਾਨ ’ਤੇ ਹਮਲਾ - ਇਰਾਨ...

ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਅਮਰੀਕਾ ਦਾ ਇਰਾਨ ’ਤੇ ਹਮਲਾ – ਇਰਾਨ ਨੇ ਵੀ ਦੋ ਅਮਰੀਕੀ ਜਾਸੂਸੀ ਡਰੋਨ ਡੇਗਣ ਦਾ ਕੀਤਾ ਦਾਅਵਾ

ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਅਮਰੀਕਾ ਦਾ ਇਰਾਨ ’ਤੇ ਹਮਲਾ – ਇਰਾਨ ਨੇ ਵੀ ਦੋ ਅਮਰੀਕੀ ਜਾਸੂਸੀ ਡਰੋਨ ਡੇਗਣ ਦਾ ਕੀਤਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਵਿਚ ਅੱਜ ਮੰਗਲਵਾਰ ਨੂੰ ਮੱਧਕਾਲੀ ਚੋਣਾਂ ਤੋਂ ਪਹਿਲਾਂ ਅਮਰੀਕਾ ਨੇ ਇਰਾਨ ’ਤੇ ਹਮਲਾ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਇਰਾਨ ਦੇ ਕੇਸ਼ਮਦੀਪ ’ਤੇ ਕਰੀਬ ਪੰਜ ਜ਼ੋਰਦਾਰ ਧਮਾਕੇ ਹੋਏ ਹਨ। ਅਮਰੀਕੀ ਅਖਬਾਰ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਇਰਾਨ ’ਤੇ ਇਹ ਹਮਲਾ ਅਮਰੀਕਾ ਨੇ ਕੀਤਾ ਹੈ। ਹਾਲਾਂਕਿ ਇਰਾਨੀ ਮੀਡੀਆ ਨੇ ਇਸਦੇ ਪਿੱਛੇ ਅਮਰੀਕਾ ਜਾਂ ਇਜ਼ਰਾਈਲ ਦਾ ਹੱਥ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਇਰਾਨ ਨੇ ਅਮਰੀਕਾ ਦੇ ਦੋ ਜਾਸੂਸੀ ਡਰੋਨ ਡੇਗਣ ਦਾ ਦਾਅਵਾ ਕੀਤਾ ਹੈ। ਕੇਸ਼ਮਦੀਪ ਕਰੀਬ 1445 ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ ਅਤੇ ਇਹ ਇਰਾਨ ਦਾ ਸਭ ਤੋਂ ਵੱਡਾ ਦੀਪ ਹੈ। ਇਹ ਕਦੀ ਫ੍ਰੀ-ਟਰੇਡ ਜ਼ੋਨ ਅਤੇ ਟੂਰਿਸਟ ਸਪੌਟ ਦੇ ਲਈ ਜਾਣਿਆ ਜਾਂਦਾ ਸੀ। ਇਹ ਕੇਸ਼ਮਦੀਪ ਵੱਡੇ ਫੌਜੀ ਟਿਕਾਣੇ ਵਿਚ ਬਦਲ ਚੁੱਕਾ ਹੈ। ਹੋਰਮੁਜ ਸਟਰੇਟ ਦੇ ਬਿਲਕੁਲ ਨੇੜੇ ਇਹ ਦੀਪ ਰਣਨੀਤਕ ਤੌਰ ’ਤੇ ਬੇਹੱਦ ਅਹਿਮ ਹੈ। ਅਮਰੀਕਾ ਇਸ ਨੂੰ ਕਈ ਕਾਰਨਾਂ ਕਰਕੇ ਇਕ ਵੱਡਾ ਫੌਜੀ ਖਤਰਾ ਮੰਨਦਾ ਹੈ।

RELATED ARTICLES
POPULAR POSTS