Breaking News
Home / ਭਾਰਤ / 17 ਸਾਲ ਬਾਅਦ ਟੀਵੀ ਸ਼ੋਅ ਦੇ ਐਂਕਰ ਸ਼ੁਹੈਬ ਇਲਿਆਸੀ ਨੂੰ ਉਮਰ ਕੈਦ

17 ਸਾਲ ਬਾਅਦ ਟੀਵੀ ਸ਼ੋਅ ਦੇ ਐਂਕਰ ਸ਼ੁਹੈਬ ਇਲਿਆਸੀ ਨੂੰ ਉਮਰ ਕੈਦ

ਪਤਨੀ ਦੀ ਹੱਤਿਆ ‘ਚ ਪਾਇਆ ਗਿਆ ਦੋਸ਼ੀ
ਨਵੀਂ ਦਿੱਲੀ/ਬਿਊਰੋ ਨਿਊਜ਼
ਟੀਵੀ ਰਿਆਲਿਟੀ ਸ਼ੋਅ ‘ਇੰਡੀਆਜ਼ ਮੋਸਟ ਵਾਂਟਿਡ’ ਵਿਚ ਮਸ਼ਹੂਰ ਹੋਏ ਐਂਕਰ ਸ਼ੁਹੈਬ ਇਲਿਆਸੀ ਨੂੰ ਆਪਣੀ ਪਤਨੀ ਅੰਜੂ ਦੀ ਹੱਤਿਆ ਦੇ ਮਾਮਲੇ ਵਿਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਲਿਆਸੀ ਨੂੰ 16 ਦਸੰਬਰ ਨੂੰ ਦਿੱਲੀ ਦੀ ਕੜਕਡੂਮਾ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਚੇਤੇ ਰਹੇ ਕਿ 11 ਜਨਵਰੀ 2000 ਨੂੰ ਸ਼ੁਹੈਬ ਦੇ ਘਰ ‘ਤੇ ਅੰਜੂ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਸੀ। ਕਤਲ ਲਈ ਕੈਂਚੀ ਦੀ ਵਰਤੋਂ ਕੀਤੀ ਗਈ ਸੀ। ਬਾਅਦ ਵਿਚ ਦੋਸ਼ ਸ਼ੁਹੈਬ ‘ਤੇ ਹੀ ਲੱਗਾ ਅਤੇ ਉਸ ਨੂੰ 28 ਮਾਰਚ 2000 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਐਡੀਸ਼ਨਲ ਸੈਸ਼ਨ ਜੱਜ ਐਸ.ਕੇ. ਮਲਹੋਤਰਾ ਨੇ ਇਲਿਆਸੀ ‘ਤੇ ਦੋ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਇਲਿਆਸੀ ਨੂੰ ਅੰਜੂ ਦੇ ਮਾਪਿਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਵੀ ਕਿਹਾ ਹੈ।

Check Also

ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …