Breaking News
Home / ਭਾਰਤ / ਭਾਜਪਾ ਦੀ ਮੀਟਿੰਗ ਵਿਚ ਭਾਵੁਕ ਹੋਈ ਮੋਦੀ

ਭਾਜਪਾ ਦੀ ਮੀਟਿੰਗ ਵਿਚ ਭਾਵੁਕ ਹੋਈ ਮੋਦੀ

ਕਿਹਾ, ਇੰਦਰਾ ਗਾਂਧੀ ਦੀ 18 ਰਾਜਾਂ ਸਰਕਾਰ ਸੀ, ਸਾਡੀ 19 ਰਾਜਾਂ ਵਿਚ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੀ ਅੱਜ ਮੀਟਿੰਗ ਹੋਈ। ਮੀਟਿੰਗ ਵਿਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦਾ ਸਨਮਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਨੇਤਾਵਾਂ ਨਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਬੂਥ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਨਵੇਂ ਚਿਹਰਿਆਂ ਨੂੰ ਪਾਰਟੀ ਵਿਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਇਸ ਦੌਰਾਨ ਗੁਜਰਾਤ ਵਿਚ ਪਾਰਟੀ ਦੇ ਸੰਘਰਸ਼ ਦੇ ਦਿਨਾਂ ਅਤੇ ਅਟਲ ਬਿਹਾਰੀ ਵਾਜਪਾਈ ਦੇ ਕੰਮਕਾਜ ਨੂੰ ਯਾਦ ਕਰਦੇ ਹੋਏ ਨਰਿੰਦਰ ਮੋਦੀ ਕੁਝ ਦੇਰ ਲਈ ਭਾਵੁਕ ਵੀ ਹੋ ਗਏ। ਮੋਦੀ ਨੇ ਕਿਹਾ ਕਿ ਇਕ ਸਮੇਂ ਇੰਦਰਾ ਗਾਂਧੀ ਦੀ 18 ਰਾਜਾਂ ਵਿਚ ਸਰਕਾਰ ਸੀ, ਹੁਣ ਸਾਡੀ 19 ਰਾਜਾਂ ਵਿਚ ਸਰਕਾਰ ਹੈ।

Check Also

ਗਲਵਾਨ ਘਾਟੀ ਵਿਚੋਂ ਪਿੱਛੇ ਹਟੀ ਚੀਨੀ ਫੌਜ

ਚੀਨੀ ਦਸਤਿਆਂ ਨੇ ਵਾਦੀ ‘ਚ ਲੱਗੇ ਤੰਬੂ ਪੁੱਟੇ ਤੇ ਆਰਜ਼ੀ ਢਾਂਚੇ ਢਾਹੇ ਨਵੀਂ ਦਿੱਲੀ: ਪਿਛਲੇ …