ਹੁਣ ਤੱਕ ਚੀਨ ਕਰਦਾ ਰਿਹਾ ਹੈ ਅਜਿਹੇ ਟਰਾਇਲ ਵਰਤੋਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਐਨ ਸੀ ਆਰ ਵਿਚ ਪ੍ਰਦੂਸ਼ਣ ਨਾਲ ਨਿਪਟਣ ਲਈ ਅਰਵਿੰਦ ਕੇਜਰੀਵਾਲ ਸਰਕਾਰ ਨੇ ਐਂਟੀ ਸਮੌਗ ਗਨ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਦਿੱਲੀ ਸਕੱਤਰੇਤ ਤੋਂ ਬਾਅਦ ਅੱਜ ਰਾਜਧਾਨੀ ਦੇ ਅਨੰਦ ਵਿਹਾਰ ਬੱਸ ਅੱਡੇ ‘ਤੇ ਇਸ ਗਨ ਦਾ ਅਭਿਆਸ ਕੀਤਾ ਗਿਆ। ਗਨ ਹਵਾ ਵਿਚ 50 ਮੀਟਰ ਉਪਰ ਤੱਕ ਪਾਣੀ ਦੇ ਛੋਟੇ-ਛੋਟੇ ਕਣਾਂ ਦੀ ਬੁਛਾਰ ਕਰਕੇ ਪ੍ਰਦੂਸ਼ਣ ਘੱਟ ਕਰੇਗੀ। ਇਸ ਤਰ੍ਹਾਂ ਦੀ ਇਕ ਮਸ਼ੀਨ ਦੀ ਕੀਮਤ 20 ਲੱਖ ਰੁਪਏ ਹੈ। ਚੇਤੇ ਰਹੇ ਕਿ ਸੀਵੀਅਰ ਸਮੌਗ ਦੇ ਸਮੇਂ ਚੀਨ ਵਿਚ ਇਸੇ ਗਨ ਦੀ ਵਰਤੋਂ ਕੀਤੀ ਜਾਂਦੀ ਸੀ। ਭਾਰਤ ਵਿਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਅਭਿਆਸ ਹੈ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੇ ਨਾਲ ਕਈ ਸੀਨੀਅਰ ਅਫਸਰ ਹਾਜ਼ਰ ਸਨ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …