18.3 C
Toronto
Thursday, September 17, 2026
spot_img
Homeਭਾਰਤਗੁਰਮੀਤ ਰਾਮ ਰਹੀਮ ਦੇ ਗੋਦ ਲਈ ਬੇਟੀ ਹਨੀਪ੍ਰੀਤ ਨਾਲ ਸਰੀਰਕ ਸਬੰਧ ਸਨ...

ਗੁਰਮੀਤ ਰਾਮ ਰਹੀਮ ਦੇ ਗੋਦ ਲਈ ਬੇਟੀ ਹਨੀਪ੍ਰੀਤ ਨਾਲ ਸਰੀਰਕ ਸਬੰਧ ਸਨ : ਪਤੀ ਗੁਪਤਾ

ਗੁਰਮੀਤ ਰਾਮ ਰਹੀਮ ਦੇ ਗੋਦ ਲਈ ਬੇਟੀ ਹਨੀਪ੍ਰੀਤ ਨਾਲ ਸਰੀਰਕ ਸਬੰਧ ਸਨ : ਪਤੀ ਗੁਪਤਾਚੰਡੀਗੜ੍ਹ/ਬਿਊਰੋ ਨਿਊਜ਼ : ਹਨੀਪ੍ਰੀਤ 2011 ਵਿਚ ਉਸ ਵੇਲੇ ਸੁਰਖ਼ੀਆਂ ਵਿਚ ਆਈ ਸੀ ਜਦੋਂ ਉਸ ਦੇ ਪੰਚਕੂਲਾ ਵਾਸੀ ਪਤੀ, ਜਿਹੜਾ ਡੇਰਾ ਸ਼ਰਧਾਲੂ ਵੀ ਸੀ, ਨੇ ਹਾਈਕੋਰਟ ਵਿਚ ਪਹੁੰਚ ਕਰਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਉਤੇ ਦੋਸ਼ ਲਾਇਆ ਸੀ ਕਿ ਉਸ ਦੀ ਪਤਨੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਬਾਅਦ ਵਿਚ ਉਸ ਨੇ ਅਦਾਲਤ ਤੋਂ ਬਾਹਰ ਸਮਝੌਤਾ ਹੋਣ ਕਰਕੇ ਅਪਣੀ ਅਪੀਲ ਵਾਪਸ ਲੈ ਲਈ ਸੀ। ਹਨੀਪ੍ਰੀਤ ਦੇ ਪਤੀ ਵਿਸ਼ਵਾਸ ਗੁਪਤਾ ਨੇ ਦਾਅਵਾ ਕੀਤਾ ਸੀ ਕਿ ਡੇਰਾ ਮੁਖੀ ਦੇ ਆਪਣੀ ਹੀ ਗੋਦ ਲਈ ਬੇਟੀ ਹਨੀਪ੍ਰੀਤ ਨਾਲ ਸਰੀਰਕ ਸਬੰਧ ਸਨ। ਗੁਪਤਾ ਨੇ ਦੋਸ਼ ਲਾਇਆ ਕਿ ਉਸ ਨਾਲ ਵਿਆਹ ਤੋਂ ਪਹਿਲਾਂ ਹੀ ਸੌਦਾ ਸਾਧ ਦੇ ਹਨੀਪ੍ਰੀਤ ਨਾਲ ਸਬੰਧ ਸਨ, ਇਸ ਲਈ ਉਸ ਨੇ ਸਾਰਿਆਂ ਸਾਹਮਣੇ ਉਸ ਨੂੰ ਮੂੰਹ ਬੋਲੀ ਬੇਟੀ ਕਰਾਰ ਦਿਤਾ ਸੀ ਤਾਂਕਿ ਉਹ ਆਪਣੇ ਪਾਪ ਨੂੰ ਲੁਕਾ ਸਕੇ। ਵਿਸ਼ਵਾਸ ਗੁਪਤਾ ਨੇ ਇਹ ਦੋਸ਼ ਟੀਵੀ ਚੈਨਲ ਨੂੰ ਦਿਤੀ ਇੰਟਰਵਿਊ ਵਿਚ ਲਗਾਏ ਸਨ। ਹਨੀਪ੍ਰੀਤ ਨੇ ਵਿਸ਼ਵਾਸ ਗੁਪਤਾ ਤੋਂ ਤਲਾਕ ਲੈ ਲਿਆ ਸੀ।

RELATED ARTICLES
POPULAR POSTS