Breaking News
Home / ਭਾਰਤ / ਇਟਲੀ ਨੇ ਕਿਹਾ ਮਿਲ ਗਈ ਕਰੋਨਾ ਦੀ ਦਵਾਈ

ਇਟਲੀ ਨੇ ਕਿਹਾ ਮਿਲ ਗਈ ਕਰੋਨਾ ਦੀ ਦਵਾਈ

ਕਰੋਨਾ ਕਾਰਨ ਦੁਨੀਆ ਭਰ ‘ਚ 2 ਲੱਖ 58 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਚਲੀ ਗਈ ਹੈ ਜਾਨ

ਨਵੀਂ ਦਿੱਲੀ/ਬਿਊਰੋ ਨਿਊਜ਼
ਕੋਰੋਨਾ ਵਾਇਰਸ ਮਹਾਂਮਾਰੀ ਦੀ ਦਹਿਸ਼ਤ ਦੇ ਵਿਚਕਾਰ ਇਟਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਮਹਾਂਮਾਰੀ ਦਾ ਟੀਕਾ ਲੱਭ ਲਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਐਂਟੀ ਬਾਡੀਜ਼ ਨੂੰ ਲੱਭ ਲਿਆ ਜਿਨ੍ਹਾਂ ਨੇ ਮਨੁੱਖੀ ਸੈੱਲਾਂ ‘ਚ ਮੌਜੂਦ ਕਰੋਨਾ ਵਾਇਰਸ ਨੂੰ ਖ਼ਤਮ ਕਰ ਦਿੱਤਾ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ “ਰੋਮ ਦੀ ਛੂਤ ਵਾਲੀ ਬਿਮਾਰੀ ਨਾਲ ਜੁੜੇ ਸਪਲਾਂਜਨੀ ਹਸਪਤਾਲ ‘ਚ ਟੈਸਟ ਕੀਤਾ ਗਿਆ ਹੈ ਤੇ ਚੂਹਿਆਂ ‘ਚ ਐਂਟੀ-ਬਾਡੀ ਤਿਆਰ ਕੀਤੀ ਗਈ ਹੈ। ਫਿਰ ਇਹ ਮਨੁੱਖਾਂ ‘ਤੇ ਵਰਤੀ ਗਈ ਤੇ ਇਸ ਨੇ ਆਪਣਾ ਪ੍ਰਭਾਵ ਦਿਖਾਇਆ। ਇਥੇ ਜ਼ਿਕਰਯੋਗ ਹੈ ਕਿ ਇਕੱਲੇ ਇਟਲੀ ਵਿਚ ਹੀ ਕਰੋਨਾ ਵਾਇਰਸ ਨੇ 29 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਲਈ ਹੈ। ਜਦਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ‘ਚ 2 ਲੱਖ 58 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ‘ਚ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ‘ਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਹੀ 126 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੋਨਾ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ ਵੀ 50 ਹਜ਼ਾਰ ਨੂੰ ਪਾਰ ਕਰ ਗਿਆ ਹੈ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …