19.2 C
Toronto
Tuesday, October 7, 2025
spot_img
Homeਭਾਰਤਚੀਫ਼ ਜਸਟਿਸ ਆਫ਼ ਇੰਡੀਆ ਨੇ ਫੇਕ ਨਿਊਜ਼ ’ਤੇ ਪ੍ਰਗਟਾਈ ਚਿੰਤਾ

ਚੀਫ਼ ਜਸਟਿਸ ਆਫ਼ ਇੰਡੀਆ ਨੇ ਫੇਕ ਨਿਊਜ਼ ’ਤੇ ਪ੍ਰਗਟਾਈ ਚਿੰਤਾ

ਕਿਹਾ : ਝੂਠੀਆਂ ਖ਼ਬਰਾਂ ਦਾ ਸ਼ਿਕਾਰ ਹੋ ਚੁੱਕੀ ਹੈ ਸਚਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਫੇਕ ਨਿਊਜ਼ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਮਾਹੌਲ ਵਿਚ ਰਹਿ ਰਹੇ ਹਾਂ ਜਿੱਥੇ ਲੋਕਾਂ ’ਚ ਸਬਰ ਅਤੇ ਸ਼ਹਿਣਸ਼ੀਲਤਾ ਦੀ ਬਹੁਤ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਸ਼ੋਸਲ ਮੀਡੀਆ ਦੇ ਦੌਰ ਵਿਚ ਜੇਕਰ ਕੋਈ ਤੁਹਾਡੀ ਸੋਚ ਨਾਲ ਸਹਿਮਤ ਨਹੀਂ ਹੈ ਤਾਂ ਉਹ ਤੁਹਾਨੂੰ ਟਰੋਲ ਕਰਨਾ ਸ਼ੁਰੂ ਕਰ ਦਿੰਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਝੂਠੀਆਂ ਖ਼ਬਰਾਂ ਜਿਸ ਤੇਜੀ ਨਾਲ ਫੈਲਦੀਆਂ ਹਨ ਉਸ ਚਲਦਿਆਂ ਸਚਾਈ ਇਕ ਗੁਨਾਹ ਬਣ ਗਈ ਹੈ। ਇਕ ਝੂਠੀ ਗੱਲ ਜ਼ਮੀਨ ’ਚ ਬੀਜ ਦੀ ਤਰ੍ਹਾਂ ਬੀਜੀ ਜਾਂਦੀ ਹੈ ਅਤੇ ਇਹ ਇਕ ਵੱਡੀ ਥਿਊਰੀ ’ਚ ਬਦਲ ਜਾਂਦੀ ਹੈ, ਜਿਸ ਨੂੰ ਤਰਕ ਦੇ ਆਧਾਰ ’ਤੇ ਤੋਲਿਆ ਨਹੀਂ ਜਾ ਸਕਦਾ, ਇਸ ਲਈ ਕਾਨੂੰਨ ਨੂੰ ਭਰੋਸੇ ਦੀ ਗਲੋਬਲ ਕਰੰਸੀ ਕਿਹਾ ਜਾਂਦਾ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਇਹ ਗੱਲਾਂ ਅਮਰੀਕਨ ਬਾਰ ਐਸੋਸੀਏਸ਼ਨ ਇੰਡੀਆ ਕਾਨਫਰੰਸ 2023 ਦੇ ਲਾਅ ਇਨ ਦਾ ਏਜ਼ ਆਫ਼ ਗਲੋਕਲਾਈਜੇਸ਼ਨ ਕੰਵਜਰਸ ਆਫ਼ ਇੰਡੀਆ ਦਾ ਵੈਸਟ ਸੈਮੀਨਾਰੀ ਦੌਰਾਨ ਕਹੀਆਂ। ਉਨ੍ਹਾਂ ਕਿਹਾ ਕਿ ਜਦੋਂ ਸੰਵਿਧਾਨ ਬਣਾਇਆ ਗਿਆ ਤਾਂ ਇਹ ਇਕ ਵੱਡਾ ਬਦਲਾਅ ਲਿਆਉਣ ਵਾਲਾ ਡਾਕੂਮੈਂਟ ਸੀ, ਜਿਸ ’ਚ ਦੁਨੀਆ ਦੀ ਸਭ ਤੋਂ ਵਧੀਆ ਪ੍ਰਕੈਟਿਸਿਸ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਡਾ. ਅੰਬੇਦਕਰ ਵੱਲੋਂ ਬਣਾਏ ਗਏ ਸੰਵਿਧਾਨ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਨੂੰ ਬਣਾਉਂਦੇ ਸਮੇਂ ਸਭ ਨੂੰ ਧਿਆਨ ਵਿਚ ਰੱਖਿਆ ਸੀ।

RELATED ARTICLES
POPULAR POSTS