Breaking News
Home / ਭਾਰਤ / ਸੁਸ਼ਮਾ ਸਵਰਾਜ ਨੇ ਪ੍ਰਤਾਪ ਬਾਜਵਾ ਨੂੰ ਟਵਿੱਟਰ ਤੋਂ ਕੀਤਾ ਬਲਾਕ

ਸੁਸ਼ਮਾ ਸਵਰਾਜ ਨੇ ਪ੍ਰਤਾਪ ਬਾਜਵਾ ਨੂੰ ਟਵਿੱਟਰ ਤੋਂ ਕੀਤਾ ਬਲਾਕ

ਬਾਜਵਾ ਨੇ ਕਿਹਾ, ਵਿਦੇਸ਼ ਮੰਤਰੀ ਇਰਾਕ ‘ਚ ਫਸੇ 39 ਭਾਰਤੀਆਂ ਦੇ ਮਾਮਲੇ ਤੋਂ ਭੱਜੇ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਸ਼ਲ ਮੀਡੀਆ ਦੇ ਟਵਿੱਟਰ ਹੈਂਡਲ ਤੋਂ ਬਲਾਕ ਕਰ ਦਿੱਤਾ ਹੈ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤਲਖ਼ੀ ਵਿੱਚ ਆ ਗਏ ਹਨ। ਬਾਜਵਾ ਦਾ ਕਹਿਣਾ ਹੈ ਕਿ ਸੁਸ਼ਮਾ ਸਵਰਾਜ ਇਰਾਕ ਵਿੱਚ ਫਸੇ 39 ਭਾਰਤੀ ਨੌਜਵਾਨਾਂ ਦੇ ਮੁੱਦੇ ਬਾਰੇ ਚੁੱਕੇ ਜਾ ਰਹੇ ਸੁਆਲਾਂ ਤੋਂ ਭੱਜ ਰਹੇ ਹਨ। ਇਸ ਲਈ ਉਨ੍ਹਾਂ ਨੇ ਮੈਨੂੰ ਬਲਾਕ ਕਰ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਵਿਦੇਸ਼ ਮੰਤਰੀ ਜੇ ਸੰਸਦ ਮੈਂਬਰਾਂ ਨਾਲ ਹੀ ਇੰਝ ਕਰਨਗੇ ਤਾਂ ਬਾਕੀਆਂ ਪ੍ਰਤੀ ਉਨ੍ਹਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੋਵੇਗਾ? ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜੁਲਾਈ 2014 ਵਿੱਚ ਇਰਾਕ ਵਿੱਚ 39 ਭਾਰਤੀਆਂ ਸਬੰਧੀ ਸੁਸ਼ਮਾ ਸਵਰਾਜ ਨੂੰ ਸੁਆਲ ਕੀਤਾ ਸੀ।

Check Also

ਜਸਟਿਸ ਬੀ.ਆਰ. ਗਵੱਈ ਭਾਰਤ ਦੇ 52ਵੇਂ ਚੀਫ ਜਸਟਿਸ ਹੋਣਗੇ

14 ਮਈ ਤੋਂ ਸੰਭਾਲਣਗੇ ਸੁਪਰੀਮ ਕੋਰਟ ਦਾ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਮਾਨਯੋਗ ਚੀਫ …