Home / ਭਾਰਤ / 32 ਸਾਲਾਂ ਦੇ ਨੌਜਵਾਨ ਨੇ 81 ਸਾਲਾਂ ਦਾ ਬੁੱਢਾ ਬਣ ਕੇ ਅਮਰੀਕਾ ਜਾਣ ਦੀ ਕੀਤੀ ਕੋਸ਼ਿਸ਼

32 ਸਾਲਾਂ ਦੇ ਨੌਜਵਾਨ ਨੇ 81 ਸਾਲਾਂ ਦਾ ਬੁੱਢਾ ਬਣ ਕੇ ਅਮਰੀਕਾ ਜਾਣ ਦੀ ਕੀਤੀ ਕੋਸ਼ਿਸ਼

ਦਿੱਲੀ ਹਵਾਈ ਅੱਡੇ ‘ਤੇ ਕੀਤਾ ਗਿਆ ਕਾਬੂ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਇੱਕ 32 ਸਾਲਾਂ ਦਾ ਨੌਜਵਾਨ ਪੁਲਿਸ ਦੇ ਹੱਥੇ ਚੜ੍ਹ ਗਿਆ, ਜੋ 81 ਸਾਲਾਂ ਦਾ ਬੁੱਢਾ ਬਣ ਕੇ ਅਮਰੀਕਾ ਜਾਣਾ ਚਾਹੁੰਦਾ ਸੀ। ਜੈਯੇਸ਼ ਪਟੇਲ ਨਾਮ ਦਾ ਇਹ ਨੌਜਵਾਨ ਅਹਿਮਦਾਬਾਦ ਦਾ ਨਿਵਾਸੀ ਹੈ ਅਤੇ ਉਸ ਨੇ 81 ਸਾਲਾ ਬਜ਼ੁਰਗ ਦਾ ਭੇਸ ਵਟਾਇਆ ਹੋਇਆ ਸੀ। ਉਸ ਨੇ ਸੁਰੱਖਿਆ ਨਾਕੇ ‘ਤੇ ਆਪਣਾ ਨਾਮ ਅਮਰੀਕ ਸਿੰਘ ਦੱਸਿਆ ਤੇ ਉਸ ਦਾ ਪਾਸਪੋਰਟ ਵੀ ਇਸੇ ਨਾਮ ‘ਤੇ ਸੀ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ। ਉਸ ਨੇ ਆਪਣੀ ਦਾੜ੍ਹੀ ਰੰਗ ਲਾ ਕੇ ਚਿੱਟੀ ਕੀਤੀ ਹੋਈ ਸੀ ਤੇ ਉਹ ਹਵਾਈ ਅੱਡੇ ‘ਤੇ ਪੁੱਜਾ ਵੀ ਵ੍ਹੀਲ-ਚੇਅਰ ‘ਤੇ ਸੀ। ਅਧਿਕਾਰੀਆਂ ਨੇ ਉਸ ਨੂੰ ਤਲਾਸ਼ੀ ਲਈ ਵ੍ਹੀਲ-ਚੇਅਰ ਤੋਂ ਖੜ੍ਹੇ ਹੋਣ ਲਈ ਕਿਹਾ ਪਰ ਉਸ ਨੇ ਕਿਹਾ ਕਿ ਉਹ ਵ੍ਹੀਲ-ਚੇਅਰ ਤੋਂ ਉੱਠ ਨਹੀਂ ਸਕਦਾ। ਸੁਰੱਖਿਆ ਅਧਿਕਾਰੀਆਂ ਨੂੰ ਸ਼ੱਕ ਪੈ ਗਿਆ ਤਾਂ ਉਸ ਵਿਅਕਤੀ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤੇ ਤਦ ਉਸ ਦਾ ਸਾਰਾ ਭੇਤ ਖੁੱਲ੍ਹ ਗਿਆ।

Check Also

ਅਜਮਲ ਕਸਾਬ ਨੂੰ ਹਿੰਦੂ ਸਾਬਤ ਕਰਨਾ ਚਾਹੁੰਦਾ ਸੀ ਪਾਕਿਸਤਾਨ

ਸਾਬਕਾ ਪੁਲਿਸ ਅਧਿਕਾਰੀ ਰਾਕੇਸ਼ ਮਾਰਿਆ ਨੇ ਆਪਣੀ ਕਿਤਾਬ ‘ਚ ਕੀਤਾ ਖੁਲਾਸਾ ਮੁੰਬਈ/ਬਿਊਰੋ ਨਿਊਜ਼ ਲਸ਼ਕਰ ਏ …