ਰਾਜ ਸਭਾ ਵਿਚ ਚਰਚਾ ਦੌਰਾਨ ਬੋਲੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ (ਐਲ ਜੀ) ਵਿਚਕਾਰ ਅਧਿਕਾਰਾਂ ਦੀ ਲੜਾਈ ਰਾਜ ਸਭਾ ਤੱਕ ਪਹੁੰਚ ਗਈ ਹੈ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਨੇ ਕੇਜਰੀਵਾਲ ਦੀ ਹਮਾਇਤ ਵਿਚ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਮੁੱਖ ਮੰਤਰੀ ਨਾਲ ਚਪੜਾਸੀ ਦੀ ਤਰ੍ਹਾਂ ਵਿਵਹਾਰ ਕਰਦੇ ਹਨ। ਇਸ ਤੋਂ ਬਾਅਦ ਰਾਜ ਸਭਾ ਦੇ ਡਿਪਟੀ ਚੇਅਰਮੈਨ ਪੀ.ਜੇ. ਕੁਰੀਅਨ ਨੇ ਹਾਊਸਿੰਗ ਐਂਡ ਅਰਬਨ ਅਫੇਅਰਜ਼ ਮਨਿਸਟਰ ਹਰਦੀਪ ਸਿੰਘ ਪੁਰੀ ਨੂੰ ਕਿਹਾ ਕਿ ਉਹ ਕੇਜਰੀਵਾਲ ਅਤੇ ਐਲ.ਜੀ.ਅਨਿਲ ਬੈਜਲ ਵਿਚਕਾਰ ਟਕਰਾਅ ਦੂਰ ਕਰਨ ਦੀ ਕੋਸ਼ਿਸ਼ ਕਰਨ। ਸਮਾਜਵਾਦੀ ਪਾਰਟੀ ਅਤੇ ਟੀਐਮਸੀ ਸਮੇਤ ਕਈ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇਹ ਮਾਮਲਾ ਰਾਜ ਸਭਾ ਵਿਚ ਉਠਾਇਆ।
Check Also
ਮਨਜਿੰਦਰ ਸਿਰਸਾ ਨੇ ਈਰਾਨ ’ਚ ਫਸੇ ਭਾਰਤੀਆਂ ਸਬੰਧੀ ਦਿੱਤੀ ਜਾਣਕਾਰੀ
ਕਿਹਾ : ਸਰਕਾਰ ਤਹਿਰਾਨ ’ਚ ਫਸੇ ਭਾਰਤੀਆਂ ਨੂੰ ਕੱਢਣ ਦੀ ਕਰ ਰਹੀ ਹੈ ਹਰ …