ਕਮਲਾ ਮਿਲਜ਼ ਕੰਪਾਊਂਡ ‘ਚ ਲੱਗੀ ਅੱਗ, 15 ਮੌਤਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ
ਮੁੰਬਈ/ਬਿਊਰੋ ਨਿਊਜ਼
ਮੱਧ ਮੁੰਬਈ ਦੀ ਇਕ ਇਮਾਰਤ ਵਿਚ ਸਥਿਤ ਪੱਬ ‘ਚ ਜਨਮ ਦਿਨ ਦੇ ਸਮਾਗਮ ਦੌਰਾਨ ਅੱਧੀ ਰਾਤ ਤੋਂ ਬਾਅਦ ਅੱਗ ਲੱਗਣ ਨਾਲ 11 ਮਹਿਲਾਵਾਂ ਸਮੇਤ 15 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 21 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਇਸ ਦਰਦਨਾਕ ਘਟਨਾ ਨਾਲ ਜਸ਼ਨ ਦਾ ਮਾਹੌਲ ਮਾਤਮ ਵਿਚ ਤਬਦੀਲ ਹੋ ਗਿਆ। ਜ਼ਿਆਦਾਤਰ ਮੌਤਾਂ ਸਾਹ ਘੁੱਟਣ ਕਾਰਨ ਹੋਈਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਸ਼ਹਿਰ ‘ਚ ਸੈਨਾਪਤੀ ਬਾਪਟ ਮਾਰਗ ‘ਤੇ ਸਥਿਤ ਕਮਲਾ ਮਿਲਜ਼ ਕੰਪਾਊਂਡ ਵਿਚ ਟ੍ਰੇਡ ਹਾਊਸ ਬਿਲਡਿੰਗ ਦੀ ਤੀਜੀ ਮੰਜ਼ਿਲ ‘ਤੇ ਬਣੇ ਪੱਬ ਵਿਚ ਇਹ ਹਾਦਸਾ ਹੋਇਆ ਹੈ। ਪੁਲਿਸ ਨੇ ਹਿਤੇਸ਼ ਸੰਘਵੀ, ਜਿਗਰ ਸੰਘਵੀ ਅਤੇ ਪੱਬ ਚਲਾਉਣ ਵਾਲੇ ਅਮਿਜੀਤ ਮਾਨਕਾ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਜ਼ਖਮੀਆਂ ਦੇ ਜਲਦ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …