ਮਰਹੂਮ ਸੁਸ਼ਾਂਤ ਰਾਜਪੂਤ ਦੀ ‘ਛਿਛੋਰੇ’ ਸਰਬੋਤਮ ਹਿੰਦੀ ਫਿਲਮ
ਨਵੀਂ ਦਿੱਲੀ/ਬਿਊਰੋ ਨਿਊਜ਼ : 67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ‘ਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਫ਼ਿਲਮ ‘ਮਣੀਕਰਣਿਕਾ’ ਅਤੇ ‘ਪੰਗਾ’ ਵਿਚ ਉਸ ਦੇ ਰੋਲ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਹੈ।
ਪੰਜਾਬੀ ਵਿਚ ‘ਰੱਬ ਦਾ ਰੇਡੀਓ-2’ ਅਤੇ ਹਿੰਦੀ ‘ਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ‘ਛਿਛੋਰੇ’ ਨੂੰ ਸਰਬੋਤਮ ਫ਼ਿਲਮ ਪੁਰਸਕਾਰ ਲਈ ਚੁਣਿਆ ਗਿਆ। ਉੱਥੇ ਹੀ ਮਨੋਜ ਵਾਜਪਾਈ ਅਤੇ ਧਨੁਸ਼ ਨੂੰ ਕ੍ਰਮਵਾਰ ‘ਭੌਂਸਲੇ’ ਤੇ ‘ਅਸੁਰਾਨ’ ਫਿਲਮਾਂ ਲਈ ਬਿਹਤਰੀਨ ਅਦਾਕਾਰ ਐਲਾਨਿਆ। ਨਿਰਦੇਸ਼ਕ ਪ੍ਰਿਯਾਦਰਸ਼ਨ ਦੀ ਮਲਿਆਲਮ ਫ਼ਿਲਮ ‘ਮਾਰਾਕਰ: ਅਰਬੀਕਾਦਾਲਿੰਟ ਸਿਮਹਾਮ’ ਨੂੰ ਬੈਸਟ ਫੀਚਰ ਫਿਲਮ ਐਲਾਨਿਆ ਗਿਆ ਅਤੇ ਸੰਜੇ ਪੂਰਨ ਸਿੰਘ ਨੂੰ ਹਿੰਦੀ ਫ਼ਿਲਮ ‘ਬਹੱਤਰ ਹੂਰਾਂ’ ਲਈ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ। ਰਾਸ਼ਟਰੀ ਫਿਲਮ ਪੁਰਸਕਾਰ ਨਿਰਣਾਇਕ ਮੰਡਲ ਦੇ ਪ੍ਰਧਾਨ ਐਨ. ਚੰਦਰ ਨੇ ਕਿਹਾ ਕਿ ਉਨ੍ਹਾਂ ਨੇ ਫ਼ਿਲਮ ਨੂੰ ਪੁਰਸਕਾਰ ਦੇਣ ਦਾ ਨਿਰਣਾ ਭਗਵਾਨ ਦੇ ਤੌਰ ‘ਤੇ ਨਹੀਂ, ਬਲਕਿ ਮਾਪਿਆਂ ਵਾਂਗ ਲਿਆ।
ਸਮਾਜਿਕ ਫ਼ਿਲਮਾਂ ਦੀ ਸ਼੍ਰੇਣੀ ‘ਚ ਮਰਾਠੀ ਫ਼ਿਲਮ ‘ਆਨੰਦੀ ਗੋਪਾਲ’ ਨੂੰ ਸਰਬੋਤਮ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ। ਰਾਸ਼ਟਰੀ ਏਕਤਾ ਲਈ ਨਰਗਿਸ ਦੱਤ ਪੁਰਸਕਾਰ ‘ਤਾਜਮਹੱਲ’ ਨੂੰ ਦਿੱਤਾ ਗਿਆ ਅਤੇ ਸਭ ਤੋਂ ਵੱਧ ਪਸੰਦੀਦਾ ਤੇ ਬਿਹਤਰੀਨ ਮਨੋਰੰਜਕ ਫ਼ਿਲਮ ਦੀ ਸ਼੍ਰੇਣੀ ‘ਚ ਸਰਬੋਤਮ ਫ਼ਿਲਮ ਦਾ ਪੁਰਸਕਾਰ ਤੇਲਗੁ ਫ਼ਿਲਮ ਮਹਾਰਸ਼ੀ ਨੂੰ ਦਿੱਤਾ ਗਿਆ। ਇੰਦਰਾ ਗਾਂਧੀ ਪੁਰਸਕਾਰ ਪਹਿਲੀ ਮਲਿਆਲੀ ਫ਼ਿਲਮ ‘ਹੇਲਨ’ ਨੂੰ ਦਿੱਤਾ ਗਿਆ, ਜਿਸ ਦਾ ਨਿਰਦੇਸ਼ਨ ਐਮ.ਜੇਵੀਅਰ ਨੇ ਕੀਤਾ ਹੈ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …