Breaking News
Home / ਫ਼ਿਲਮੀ ਦੁਨੀਆ / ਹਰਿਆਣਵੀ ਛੋਹਰੀ ਮਾਨੁਸ਼ੀ ਬਣੀ ਵਿਸ਼ਵ ਸੁੰਦਰੀ

ਹਰਿਆਣਵੀ ਛੋਹਰੀ ਮਾਨੁਸ਼ੀ ਬਣੀ ਵਿਸ਼ਵ ਸੁੰਦਰੀ

ਸਾਨਿਆ/ਬਿਊਰੋ ਨਿਊਜ਼ : ਹਰਿਆਣਾ ਦੇ ਜ਼ਿਲ੍ਹਾਝੱਜਰਦੀਮਾਨੁਸ਼ੀਛਿੱਲਰਮਿਸਵਰਲਡ 2017 ਚੁਣੀ ਗਈ। 17 ਸਾਲਬਾਅਦ ਕਿਸੇ ਭਾਰਤੀ ਸੁੰਦਰੀਸਿਰ ਇਹ ਤਾਜ ਸਜਿਆ ਹੈ। ਚੀਨ ਦੇ ਸਾਨਿਆਸਿਟੀਐਰੀਨਾਵਿੱਚ ਹੋਏ ਇਸ ਮੁਕਾਬਲੇ ਵਿੱਚਵੱਖ-ਵੱਖਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ। ਮਿਸਵਰਲਡ 2016 ਮੁਕਾਬਲੇ ਦੀਜੇਤੂ ਪੁਏਰਟੋ ਰਿਕੋ ਦੀਸਟੈਫਨੀਡੇਲਵੈਲੇ ਨੇ ਮਾਨੁਸ਼ੀ ਨੂੰ ਤਾਜਪਹਿਨਾਇਆ। ਇਸ ਸਾਲਮਈਵਿੱਚ ਉਸ ਨੇ ਮਿਸਇੰਡੀਆਵਰਲਡਖ਼ਿਤਾਬਜਿੱਤਿਆ ਸੀ। ਮਿਸਵਰਲਡਮੁਕਾਬਲੇ ਦੇ ਅਧਿਕਾਰਤਟਵਿੱਟਰਹੈਂਡਲ ਤੋਂ ਮਾਨੂਸ਼ੀ ਦੇ ਜਿੱਤਣਦਾਐਲਾਨਕੀਤਾ ਗਿਆ। ਮਾਨੁਸ਼ੀ ਇੰਗਲੈਂਡ, ਫਰਾਂਸ, ਕੀਨੀਆ, ਮੈਕਸਿਕੋ ਦੀਆਂ ਸੁੰਦਰੀਆਂ ਨਾਲਆਖ਼ਰੀਪੰਜਾਂ ਵਿੱਚਸ਼ਾਮਲ ਹੋਈ ਸੀ। ਇਸ ਮੁਕਾਬਲੇ ਵਿੱਚਦੂਜੇ ਸਥਾਨ’ਤੇ ਮਿਸ ਇੰਗਲੈਂਡਸਟੈਫਨੀਹਿੱਲਅਤੇ ਤੀਜੇ ਸਥਾਨ’ਤੇ ਮਿਸਮੈਕਸਿਕੋ ਆਂਦਰੀਆਮੇਜਾਰਹੀ। ਮੁਕਾਬਲੇ ਦੇ ਆਖਰੀ ਗੇੜ ਵਿੱਚਮਾਨੁਸ਼ੀ ਤੋਂ ਜਿਊਰੀ ਨੇ ਪੁੱਛਿਆ ਕਿ ਕਿਹੜੇ ਪੇਸ਼ੇ ਵਿੱਚਸਭ ਤੋਂ ਜ਼ਿਆਦਾਤਨਖ਼ਾਹਮਿਲਣੀਚਾਹੀਦੀ ਹੈ ਅਤੇ ਕਿਉਂ? ਇਸ ਦੇ ਜਵਾਬਵਿੱਚਮਾਨੁਸ਼ੀ ਨੇ ਕਿਹਾ, ‘ਮਾਂ ਨੂੰ ਸਭ ਤੋਂ ਵੱਧਆਦਰਮਿਲਣਾਚਾਹੀਦਾ ਹੈ। ਇਸ ਲਈਉਨ੍ਹਾਂ ਨੂੰ ਤਨਖ਼ਾਹਨਹੀਂ ਬਲਕਿਸਨਮਾਨਅਤੇ ਪਿਆਰਮਿਲਣਾਚਾਹੀਦਾ ਹੈ।’
ਧੀਆਂ ਨੂੰ ਅਜ਼ਾਦਛੱਡਦੇਵੋ: ਮਾਨੁਸ਼ੀ
ਮਾਨੁਸ਼ੀ ਨੇ ਮੀਡੀਆ ਨੂੰ ਕਿਹਾ ਕਿ ਧੀਆਂ ਨੂੰ ਭਰੋਸੇ ਨਾਲਅਜ਼ਾਦਛੱਡਦੇਣਾਚਾਹੀਦਾ ਹੈ। ਧੀਆਂ ਵੀਘਰਪਰਿਵਾਰ ਦੇ ਨਾਲਨਾਲਸਮਾਜਦਾ ਨਾਂ ਰੌਸ਼ਨ ਕਰਨਗੀਆਂ। ਉਨ੍ਹਾਂ ਕਿਹਾ ਕਿ ਉਸ ਸਾਹਮਣੇ ਕਦੇ ਵੀ ਚੁਣੌਤੀ ਨਹੀਂ ਆਈ ਅਤੇ ਨਾ ਹੀ ਉਸ ਨੇ ਕਿਸੇ ਚੀਜ਼ ਨੂੰ ਚੁਣੌਤੀ ਮੰਨਿਆ ਹੈ।
ਮੈਡੀਕਲਦੀਕਰਰਹੀ ਹੈ ਪੜ੍ਹਾਈ
ਮਾਨੁਸ਼ੀਦਾ ਗੋਹਾਣਾਨਾਲਦੁਹਰਾਰਿਸ਼ਤਾ ਹੈ। ਉਹ ਜਾਗਸੀ ਪਿੰਡਦੀਦੋਹਤੀ ਹੈ ਅਤੇ ਖਾਨਪੁਰਕਲਾਂ ਪਿੰਡ ‘ਚ ਪੈਂਦੇ ਮਹਿਲਾਮੈਡੀਕਲਕਾਲਜ ‘ਚ ਪੜ੍ਹਾਈਕਰਰਹੀ ਹੈ। ਉਹ ਛੁੱਟੀਆਂ ਲੈ ਕੇ ਮਿਸਵਰਲਡਮੁਕਾਬਲੇ ‘ਚ ਹਿੱਸਾ ਲੈਣ ਗਈ ਹੈ। ਉਸ ਦੀਜਿੱਤ’ਤੇ ਦੋਵੇਂ ਪਿੰਡਾਂ ‘ਚ ਜ਼ਬਰਦਸਤਖੁਸ਼ੀਮਨਾਈ ਗਈ। ਉਹ ਜਾਗਸੀ ਪਿੰਡ ਦੇ ਚੰਦਰ ਸਿੰਘ ਸਹਿਰਾਵਤਦੀਦੋਹਤੀ ਹੈ। ਮਾਨੁਸ਼ੀ ਦੇ ਚਾਚਾ ਦਿਨੇਸ਼ਛਿੱਲਰਸਿਵਲਹਸਪਤਾਲ ‘ਚ ਡਾਕਟਰਅਤੇ ਚਾਚੀ ਊਸ਼ਾਕਟਾਰੀਆਮਹਿਲਾਮੈਡੀਕਲਕਾਲਜ ਦੇ ਚਮੜੀ ਰੋਗਾਂ ਬਾਰੇ ਵਿਭਾਗ ਦੀਮੁਖੀ ਹੈ। ਮਾਨੂਸ਼ੀ ਦੇ ਨਾਨਾ-ਨਾਨੀਰੋਹਤਕਦੀਬੈਂਕਕਾਲੋਨੀ ‘ਚ ਰਹਿੰਦੇ ਹਨਅਤੇ ਜਿਵੇਂ ਹੀ ਮਿਸਵਰਲਡਬਣਨਦੀਖ਼ਬਰ ਆਈ ਤਾਂ ਉਨ੍ਹਾਂ ਦੇ ਘਰਬਾਹਰਆਤਿਸ਼ਬਾਜ਼ੀਸ਼ੁਰੂ ਹੋ ਗਈ ਅਤੇ ਕਮਲਕਾਲੋਨੀ ‘ਚ ਮਠਿਆਈਆਂ ਵੰਡੀਆਂ ਗਈਆਂ।
ਸਭ ਤੋਂ ਜ਼ਿਆਦਾਵਿਸ਼ਵ ਸੁੰਦਰੀਆਂ ਦੇਣਵਾਲਾਦੇਸ਼ਬਣਿਆਭਾਰਤ
ਕਰੀਬ 17 ਸਾਲਬਾਅਦਭਾਰਤਦੀਮਾਨੂਸ਼ੀਛਿੱਲਰ ਨੇ ਵਿਸ਼ਵ ਸੁੰਦਰੀਦਾਖ਼ਿਤਾਬਜਿੱਤਿਆ, ਜਿਸ ਦੇ ਨਾਲਭਾਰਤ ਦੇ ਨਾਂਅ ਇਕ ਇਤਿਹਾਸਕਉਪਲਬਧੀਵੀ ਲੱਗ ਗਈ। ਇਸ ਜਿੱਤਨਾਲਭਾਰਤਵਿਸ਼ਵ ਸੁੰਦਰੀ ‘ਚ ਸਭ ਤੋਂ ਜ਼ਿਆਦਾਵਾਰਖ਼ਿਤਾਬਜਿੱਤਣਵਾਲਾਪਹਿਲਾਦੇਸ਼ਬਣ ਗਿਆ ਹੈ। ਭਾਰਤ ਦੇ ਇਲਾਵਾਵੇਨੇਜੂਏਲਾ ਨੇ ਵੀ 6 ਵਾਰਵਿਸ਼ਵ ਸੁੰਦਰੀਆਂ ਦਾਟਾਈਟਲਜਿੱਤਿਆ ਹੈ। ਦੂਜੇ ਨੰਬਰ’ਤੇ ਬਰਤਾਨੀਆ, ਤੀਜੇ ਨੰਬਰ’ਤੇ ਅਮਰੀਕਾ, ਦੱਖਣੀਅਫ਼ਰੀਕਾ, ਆਈਸਲੈਂਡ, ਜਮੈਕਾ ਤੇ ਸਵੀਡਨ ਹੈ। ਮਾਨੂਸ਼ੀ ਤੋਂ ਪਹਿਲਾਂ ਭਾਰਤਦੀਆਂ 5 ਸੁੰਦਰੀਆਂ ਨੇ ਇਸ ਖ਼ਿਤਾਬ ਨੂੰ ਜਿੱਤਿਆ ਸੀ। ਇਸ ‘ਚ ਸਭ ਤੋਂ ਪਹਿਲੇ 1996 ‘ਚ ਰੀਤਾਫ਼ਾਰਿਆ ਨੇ ਇਹ ਖ਼ਿਤਾਬਆਪਣੇ ਨਾਂਅਕੀਤਾ ਸੀ। ਇਸ ਦੇ ਬਾਅਦ 1994 ‘ਚ ਐਸ਼ਵਰਿਆਰਾਏ ਨੇ ਇਹ ਖ਼ਿਤਾਬਜਿੱਤਿਆ ਸੀ। 1997 ‘ਚ ਡਾਇਨਾ ਨੇ ਇਹ ਖ਼ਿਤਾਬਜਿੱਤਿਆ ਸੀ ਤੇ ਇਸ ਦੇ ਬਾਅਦ 1999 ਤੇ 2000 ‘ਚ ਲਗਾਤਾਰ ਦੋ ਵਾਰਭਾਰਤ ਨੇ ਇਹ ਖ਼ਿਤਾਬਆਪਣੇ ਨਾਂਅਕੀਤਾ ਸੀ। 1999 ‘ਚ ਯੁਕਤਾਮੁਖੀ ਤੇ 2000 ‘ਚ ਪ੍ਰਿਅੰਕਾਚੋਪੜਾ ਨੇ ਇਹ ਖ਼ਿਤਾਬਜਿੱਤਿਆ ਸੀ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …