Breaking News
Home / ਸੰਪਾਦਕੀ / ‘ਨਿਰਭੈਕਾਂਡ’ ਦੇ ਪੰਜਸਾਲ

‘ਨਿਰਭੈਕਾਂਡ’ ਦੇ ਪੰਜਸਾਲ

ਭਾਰਤਨਹੀਂ ਸੁਧਾਰ ਸਕਿਆ ਤਸਵੀਰ
ਦਿੱਲੀ ਵਿਚ 16 ਦਸੰਬਰ 2012 ਨੂੰ ਵਾਪਰੇ ‘ਨਿਰਭੈਜਬਰਜਨਾਹਕਾਂਡ’ ਨੇ ਔਰਤ ਦੀ ਸੁਰੱਖਿਆ ਅਤੇ ਆਜ਼ਾਦੀ ਨੂੰ ਲੈ ਕੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕਾਂ ਨੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਇਕੱਠੇ ਹੋ ਕੇ ਔਰਤ ਦੀ ਸੁਰੱਖਿਆ ਲਈਆਪਣੀਆਵਾਜ਼ ਬੁਲੰਦ ਕੀਤੀ।ਭਾਰਤਭਰ ‘ਚ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਵਿਆਪਕ ਪੱਧਰ ‘ਤੇ ਗੰਭੀਰਚਰਚਾ ਸ਼ੁਰੂ ਹੋਈ ਸੀ। ਕਾਨੂੰਨਾਂ ਵਿਚਤਬਦੀਲੀਆਂ ਹੋਈਆਂ। ਜਬਰਜਨਾਹ ਦੇ ਮਾਮਲਿਆਂ ਲਈਭਾਰਤੀਕਾਨੂੰਨਵਿਚਸਖ਼ਤਪੇਸ਼ਬੰਦੀਆਂ ਹੋਈਆਂ ਅਤੇ ਮਿਸਾਲੀਸਜ਼ਾਵਾਂ ਦਾਪ੍ਰਬੰਧ ਹੋਇਆ। ਸੂਬਿਆਂ ਦੀਆਂ ਸਰਕਾਰਾਂ ਨੇ ਨਿਰਭੈ ਦੇ ਨਾਮ’ਤੇ ਵਿਸ਼ੇਸ਼ਕਮਾਂਡੋ ਦਸਤਿਆਂ ਦੀਤਾਇਨਾਤੀਸਮੇਤਹੋਰ ਕਈ ਕਦਮ ਚੁੱਕੇ। ਤਤਕਾਲੀਡਾ. ਮਨਮੋਹਨ ਸਿੰਘ ਦੀਸਰਕਾਰ ਨੇ ਜਬਰਜਨਾਹਅਤੇ ਹੋਰਸ਼ੋਸ਼ਣ ਦੇ ਮਾਮਲਿਆਂ ਦੀਆਂ ਸ਼ਿਕਾਰ ਔਰਤਾਂ ਦੀਮਦਦਲਈ ਇਕ ਹਜ਼ਾਰਕਰੋੜ ਰੁਪਏ ਦੇ ‘ਕਾਰਪਸਫੰਡ’ ਤੋਂ ‘ਨਿਰਭੈਫੰਡ’ਵੀਸਥਾਪਿਤਕੀਤਾ। ਅੱਜ ਨਿਰਭੈਕਾਂਡ ਨੂੰ ਪੰਜਸਾਲ ਹੋ ਚੁੱਕੇ ਹਨ।ਭਾਰਤਵਿਚਇਨ੍ਹਾਂ ਪੰਜਸਾਲਾਂ ਦੌਰਾਨ ਵੀ ਔਰਤਾਂ ਦੀਤਕਦੀਰਨਹੀਂ ਬਦਲ ਸਕੀ। ਔਰਤ ਦੀਸਮਾਜਿਕ ਸੁਰੱਖਿਆ ਲਈ ਕੋਈ ਮਿਸਾਲੀਪ੍ਰਬੰਧਕਾਇਮਨਹੀਂ ਹੋ ਸਕਿਆ।
‘ਨਿਰਭੈਜਬਰਜਨਾਹਕਾਂਡ’ ਤੋਂ ਬਾਅਦ ਜਿਸ ਤਰੀਕੇ ਨਾਲਭਾਰਤ ਜਾਗਿਆ ਸੀ, ਉਸ ਤੋਂ ਅਜਿਹਾ ਲੱਗ ਰਿਹਾ ਸੀ ਕਿ ਹੁਣ ਔਰਤ ਦੀ ਸੁਰੱਖਿਆ ਦੇ ਮਾਮਲੇ ‘ਚ ਭਾਰਤਦੀਤਸਵੀਰਬਦਲੇਗੀ। ਪਰਅਫ਼ਸੋਸਦੀ ਗੱਲ ਕਿ ਅਜਿਹਾ ਨਹੀਂ ਹੋ ਸਕਿਆ। ਬੀਤੇ ਸਾਲਾਂ ਵਿਚਭਾਰਤ ‘ਚ ਜਬਰਜਨਾਹਦੀਆਂ ਘਟਨਾਵਾਂ ਵਿਚ ਤੇਜ਼ੀ ਨਾਲਵਾਧਾ ਹੋਇਆ ਹੈ।ਸਾਲ 2012 ‘ਚ ਨਿਰਭੈਕਾਂਡਸਮੇਂ ਭਾਰਤਵਿਚਜਬਰਜਨਾਹ ਦੇ ਮਾਮਲਿਆਂ ਦੀਗਿਣਤੀ 24,923 ਸੀ, ਜੋ ਕਿ ਸਾਲ 2015 ਵਿਚ 34,651 ਨੂੰ ਟੱਪ ਗਈ। ਸਾਲ 2016 ਅਤੇ 2017 ਦੇ ਅਧਿਕਾਰਤਅੰਕੜੇ ਅਜੇ ਆਉਣੇ ਬਾਕੀਹਨ। ਇਕ ਔਸਤ ਅਨੁਮਾਨ ਅਨੁਸਾਰ ਭਾਰਤਵਿਚ ਰੋਜ਼ਾਨਾਜਬਰਜਨਾਹ ਦੇ ਪੀੜਤਾਂ ਵਿਚੋਂ 40 ਸਿਰਫ਼ ਬੱਚੇ ਹੀ ਹੁੰਦੇ ਹਨ।
ਹੈਰਾਨੀਦੀ ਗੱਲ ਤਾਂ ਇਹ ਹੈ ਕਿ ਭਾਰਤਵਿਚਪੀੜਤਾਂ ਲਈਇਨਸਾਫ਼ਦੀ ਗੁਹਾਰ ਘੱਟ ਲਗਾਈਜਾਂਦੀ ਹੈ ਪਰਦੋਸ਼ੀਆਂ ਦੇ ਮਨੁੱਖੀ ਅਧਿਕਾਰਾਂ ਦੀਸਲਾਮਤੀਲਈ ਰੌਲਾ ਵੱਧ ਪਾਇਆਜਾਂਦਾ ਹੈ। ਅਦਾਲਤਾਂ ਅਕਸਰ ਹੀ ਇਨਸਾਫ਼ ਦੇ ਤਕਾਜ਼ੇ ਨੂੰ ਮੁੱਖ ਰੱਖਦਿਆਂ ਦੋਸ਼ੀਆਂ ਨੂੰ ਆਪਣਾ ਪੱਖ ਪੇਸ਼ਕਰਨਲਈ ਵੱਧ ਤੋਂ ਵੱਧ ਸਮਾਂ ਦਿੰਦੀਆਂ ਹਨ ਜਿਸ ਦੌਰਾਨ ਕਾਫ਼ੀਦੋਸ਼ੀਆਪਣੇ ਅਸਰ-ਰਸੂਖ਼ਨਾਲ ਗਵਾਹਾਂ ਅਤੇ ਪੀੜਤਾਂ ਨੂੰ ਮੁਕਰਾਉਣਵਿਚਸਫ਼ਲ ਹੋ ਜਾਂਦੇ ਹਨਅਤੇ ਅਖੀਰਵਿਚਬਰੀ ਹੋ ਜਾਂਦੇ ਹਨ। ਇਸ ਵਰਤਾਰੇ ਸਦਕਾਦੋਸ਼ੀਆਂ ਦੇ ਹੌਸਲੇ ਵੱਧ ਰਹੇ ਹਨਅਤੇ ਉਹ ਪੁਲਿਸਅਤੇ ਕਾਨੂੰਨ ਨੂੰ ਟਿੱਚ ਸਮਝਰਹੇ ਹਨ। ਅਪਰਾਧੀਆਂ ਨੂੰ ਫੜਨਵਾਲੀਪੁਲਿਸਦਾਵੀ ਅਜਿਹੇ ਘਟਨਾਕ੍ਰਮ ਤੋਂ ਨਿਰਾਸ਼ਹੋਣਾਸੁਭਾਵਿਕ ਹੈ ਕਿਉਂਕਿ ਜੇ ਉਨ੍ਹਾਂ ਦੁਆਰਾਪੂਰੇ ਯਤਨਕਰਕੇ ਫੜੇ ਗਏ ਦੋਸ਼ੀਆਂ ਨੇ ਕੁਝ ਸਮੇਂ ਬਾਅਦਲੈ-ਦੇ ਕੇ ਬਰੀ ਹੀ ਹੋ ਜਾਣਾ ਹੈ ਤਾਂ ਉਹ ਕਿਉਂ ਦੋਸ਼ੀਆਂ ਦੀਨਾਰਾਜ਼ਗੀ ਸਹੇੜਨ?
ਔਰਤਾਂ ਅਤੇ ਬੱਚਿਆਂ ਵਿਰੁੱਧ ਵੱਧ ਰਹੇ ਅਪਰਾਧਅਸਲਵਿਚਅਸੰਤੁਸ਼ਟਸਮਾਜਿਕਮਾਨਸਿਕਤਾਅਤੇ ਅਰਾਜਕਤਾਦਾਸੰਕੇਤਹਨ। ਵਰਤਮਾਨਸਰਮਾਏਦਾਰੀਸਮਾਜਵਿਚ ਔਰਤਾਂ ਪ੍ਰਤੀਨਾ ਹੀ ਸਨਮਾਨਰਿਹਾ ਹੈ ਅਤੇ ਨਾ ਹੀ ਸੰਵੇਦਨਸ਼ੀਲਤਾ। ਰਾਜਤੰਤਰਭ੍ਰਿਸ਼ਟ ਸਿਆਸੀ ਨੇਤਾਵਾਂ ਅਤੇ ਅਪਰਾਧੀਆਂ ਦੇ ਨਾਪਾਕ ਗੱਠਜੋੜ ਦੀਕਠਪੁਤਲੀਬਣ ਕੇ ਰਹਿ ਗਿਆ ਹੈ। ਸਿਆਸੀ ਪੁਸ਼ਤਪਨਾਹੀਕਰਕੇ ਦੋਸ਼ੀ ਨੂੰ ਤੱਤੀ ਹਵਾਨਹੀਂ ਲੱਗਦੀ। ਕਾਨੂੰਨੀਪ੍ਰਕਿਰਿਆ ਦੇ ਲਮੇਰੀਅਤੇ ਚੋਰਮੋਰੀਆਂ ਭਰਪੂਰਹੋਣਕਰਕੇ ਇਨਸਾਫ਼ਵੀਅਕਸਰਹਵਾਵਿਚ ਹੀ ਲਟਕਦਾਰਹਿੰਦਾ ਹੈ। ਅਜਿਹੀ ਸਥਿਤੀਵਿਚ ਔਰਤਾਂ ਸਮੇਤ ਕਿਸੇ ਵੀਆਮਵਿਅਕਤੀਦਾਜੀਵਨ ਸੁਰੱਖਿਅਤ ਨਹੀਂ ਜਾਪਰਿਹਾ। ਔਰਤਾਂ ਵਿਰੁੱਧ ਅਪਰਾਧਾਂ ਨੂੰ ਸਮੁੱਚੇ ਸਮਾਜਿਕਵਰਤਾਰੇ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਇਸ ਲਈਸਮੇਂ ਦੀਲੋੜਸਿਹਤਮੰਦਸਮਾਜਸਿਰਜਣਲਈਠੋਸਅਤੇ ਉਸਾਰੂ ਯਤਨਕਰਨਦੀ ਹੈ। ਫਾਸਟਟਰੈਕਅਦਾਲਤਾਂ ਦੁਆਰਾਦੋਸ਼ੀਆਂ ਨੂੰ ਜਲਦੀਸਖ਼ਤਸਜ਼ਾਵਾਂ ਦੇਣਅਤੇ ਪੁਲਿਸਪ੍ਰਸ਼ਾਸਨ ਨੂੰ ਚੁਸਤ-ਦਰੁਸਤਕਰਨਨਾਲਅਪਰਾਧ ਕੁਝ ਹੱਦ ਤੱਕ ਘੱਟ ਸਕਦੇ ਹਨਪਰਮਸਲੇ ਦਾ ਸਹੀ ਤੇ ਠੋਸ ਹੱਲ ਔਰਤਾਂ ਪ੍ਰਤੀਨਜ਼ਰੀਏ ਨੂੰ ਬਦਲਣਾ ਹੈ। ਇਸ ਮੰਤਵਲਈ ਜਿੱਥੇ ਭਾਰਤਦੀਆਂ ਔਰਤਾਂ ਨੂੰ ਜਾਗਰੂਕਹੋਣਦੀਲੋੜ ਹੈ, ਉਥੇ ਮਰਦਾਂ ਨੂੰ ਵੀਆਪਣੀ ਜ਼ਿੰਮੇਵਾਰੀਸਮਝਣੀਚਾਹੀਦੀ ਹੈ। ਬਿਮਾਰਮਾਨਸਿਕਤਾਵਾਲੇ ਵਿਅਕਤੀਪੈਦਾਕਰਰਹੇ ਸਮਾਜਿਕ, ਆਰਥਿਕ ਤੇ ਸਿਆਸੀ ਢਾਂਚੇ ਦੀ ਥਾਂ ਲੋਕ-ਹਿੱਤੂ ਰਾਜਤੰਤਰਦੀਸਥਾਪਨਾਨਾਲ ਹੀ ਸਮਾਜਅਪਰਾਧ-ਮੁਕਤ ਹੋ ਸਕਦਾ ਹੈ।
ਵਿਡੰਬਣਾ ਇਹ ਹੈ ਕਿ ਅਸਲ ਸਮੱਸਿਆ ਵੱਲ ਕੋਈ ਵੀਨਹੀਂ ਜਾਂਦਾ।ਸਰਕਾਰਾਂ ਵਕਤੀ ਤੌਰ ‘ਤੇ ਆਪਣੀਫ਼ਜ਼ੀਹਤ ਤੋਂ ਬਚਣਲਈ ਜਾਂ ਤਾਂ ਸਖ਼ਤਸਜ਼ਾਵਾਂ ਦੇ ਐਲਾਨਕਰ ਛੱਡਦੀਆਂ ਹਨ ਜਾਂ ਫ਼ਿਰਪੀੜਤਧਿਰਾਂ ਨੂੰ ਮੁਆਵਜ਼ੇ ਅਤੇ ਨੌਕਰੀਆਂ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ ਜਦੋਂਕਿ ਸਮਾਜਿਕਸੰਸਥਾਵਾਂ ਵੀ ਕੁਝ ਦਿਨਾਂ ਦੇ ਵਕਤੀਰੋਹ ਤੋਂ ਬਾਅਦ ਚੁੱਪ ਕਰਕੇ ਬੈਠਜਾਂਦੀਆਂ ਹਨ। ઠਅਸਲਵਿਚ ਇਹ ਸੰਕਟ ਇਕ ਬਹੁਪਰਤੀ ਸਮੱਸਿਆ ਦਾਨਤੀਜਾ ਹੈ, ਜਿਸ ਦੀਆਂ ਤੰਦਾਂ ਢਿੱਲੀ ਕਾਨੂੰਨੀਪ੍ਰਕਿਰਿਆ, ਭ੍ਰਿਸ਼ਟ ਪੁਲਿਸ ਅਤੇ ਰਾਜਨੀਤਕਵਿਵਸਥਾ,ઠਭਾਰਤੀਸਮਾਜਅੰਦਰ ਕੁੜੀਆਂ ਦੀ ਘੱਟ ਰਹੀਗਿਣਤੀ, ਆਰਥਿਕਅਤੇ ਸਮਾਜਿਕ ਪੱਧਰ ‘ਤੇ ਵੱਧ ਰਿਹਾਪਾੜਾ, ਮੁੰਡਿਆਂ ਵਿਚਬੇਕਾਰੀਕਾਰਨਨਸ਼ਾਖੋਰੀਵਰਗੀਆਂ ਮਾੜੀਆਂ ਅਲਾਮਤਾਂ, ਦਲਿਤਅਤੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਦੇ ਉਚੇ ਹੋ ਰਹੇ ਜੀਵਨ ਪੱਧਰ ਨੂੰ ਬਰਦਾਸ਼ਤਨਾਕਰਨਵਾਲੀਜਗੀਰੂਅਤੇ ਸਰਮਾਏਦਾਰਮਾਨਸਿਕਤਾਅਤੇ ਅਜੋਕੇ ਪਦਾਰਥਵਾਦੀ ਯੁੱਗ ਦੌਰਾਨ ਮਨੁੱਖੀ ਭਾਵਨਾਵਾਂ ਦਾਸਵਾਰਥੀਹੋਣਵਰਗੇ ਰੁਝਾਨ ਨਾਲ ਜੁੜੀਆਂ ਹੋਈਆਂ ਹਨ।
ਭਾਰਤਵਲੋਂ ਦੋ ਦਹਾਕੇ ਪਹਿਲਾਂ ਅਪਨਾਏ ਗਏ ਆਰਥਿਕਤਾ ਦੇ ਪੱਛਮੀ ਨਮੂਨੇ ਨੇ ਲੋਕਾਂ ਦੀਚੇਤਨਾ ਨੂੰ ਹਰ ਪੱਧਰ ‘ਤੇ ਮਾਰਿਆ ਹੈ ਅਤੇ ਚੇਤਨਾਵਿਹੂਣਾ ਮਨੁੱਖ ਸੱਭਿਅਕ ਨਹੀਂ, ਸਗੋਂ ਜਾਨਵਰਾਂ ਵਰਗਾ ਹੋ ਰਿਹਾਹੈ। ਪੱਛਮੀ ਸਰਮਾਏਦਾਰੀਵਿਵਸਥਾਵੀ ਔਰਤ ਪ੍ਰਤੀਮਰਦਦੀ ਹਿੰਸਕ ਕਾਮ ਉਤੇਜਨਾ ਲਈ ਕਿਸੇ ਨਾ ਕਿਸੇ ਪੱਧਰ ‘ਤੇ ਜ਼ਿੰਮੇਵਾਰਹੈ।ਸਮਾਜਦੀਆਂ ਸਮੁੱਚੀਆਂ ਇਕਾਈਆਂ ਦੀਭਰਵੀਂ ਸ਼ਮੂਲੀਅਤਨਾਲ ਹੀ ਚੇਤਨਾਪੈਦਾ ਹੋ ਸਕਦੀ ਹੈ ਜਿਸ ਸਦਕਾ ਔਰਤਾਂ ਨਾਲ ਹੁੰਦੇ ਜ਼ੁਲਮਾਂ ਦਾਵਰਤਾਰਾਰੋਕਿਆ ਜਾ ਸਕਦਾਹੈ। ਸੋ, ‘ਨਿਰਭੈਕਾਂਡ’ਵਰਗੇ ਦੁਖਦਾਈ ਘਟਨਾਕ੍ਰਮ ਮੁੜ ਨਾਵਾਪਰਨ, ਇਸ ਦੇ ਲਈਰਾਖ਼ਵੇਂ ਫੰਡ ਰੱਖ ਅਤੇ ਸਖ਼ਤਕਾਨੂੰਨ ਬਣਾਉਣ ਦੇ ਨਾਲ-ਨਾਲਭਾਰਤਦੀਸਰਕਾਰ ਨੂੰ ਸਮਾਜਿਕਚੇਤਨਾਲਈਵੀਅਹਿਮਕਦਮ ਚੁੱਕਣੇ ਪੈਣਗੇ। ਜਿਸ ਵੇਲੇ ਔਰਤ ਚੰਦਰਮੇ ਤੱਕ ਦੀਸੈਰਕਰਕੇ ਆ ਰਹੀ ਹੈ, ਉਸ ਵੇਲੇ ਭਾਰਤੀਸਮਾਜਵਿਚਘਰਦੀਚਾਰਦੀਵਾਰੀ ਤੋਂ ਬਾਹਰਨਿਕਲਦਿਆਂ ਹੀ ਔਰਤ ਨੂੰ ਕਿਉਂ ਤ੍ਰਿਸਕਾਰਅਤੇ ਲਾਲਚਭਰੀਆਂ ਨਜ਼ਰਾਂ ਨਾਲਦੇਖਿਆਜਾਂਦਾ ਹੈ? ਸਮਾਜ ‘ਚ ਔਰਤ-ਮਰਦ ਬਰਾਬਰਤਾ ਲਿਆਉਣ ਲਈਸਮਾਜਿਕਚੇਤਨਾ ਜ਼ਰੂਰੀਹੈ।

Check Also

ਪੰਜਾਬ ਦੀਆਂ ਜੇਲ੍ਹਾਂ ‘ਚ ਵਧਦੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ

ਪੰਜਾਬ ਦੀਆਂ ਜੇਲ੍ਹਾਂ ‘ਚ ਹਿੰਸਾ, ਹੱਤਿਆਵਾਂ ਅਤੇ ਦੰਗਾ-ਫਸਾਦ ਦੀਆਂ ਇਕ ਤੋਂ ਬਾਅਦ ਇਕ ਹੁੰਦੀਆਂ ਘਟਨਾਵਾਂ …