Breaking News
Home / ਸੰਪਾਦਕੀ / ਸ਼ਾਹਕੋਟ ਜ਼ਿਮਨੀ ਚੋਣ ਨੇ ਅਕਾਲੀ ਦਲ ਦੇ ਵੱਕਾਰ ਲਈ ਸਵਾਲਖੜ੍ਹਾਕੀਤਾ

ਸ਼ਾਹਕੋਟ ਜ਼ਿਮਨੀ ਚੋਣ ਨੇ ਅਕਾਲੀ ਦਲ ਦੇ ਵੱਕਾਰ ਲਈ ਸਵਾਲਖੜ੍ਹਾਕੀਤਾ

ਪੰਜਾਬਦੀ ਸੱਤਾ ‘ਚੋਂ ਬਾਹਰਹੋਣ ਦੇ ਲਗਭਗ ਇਕ ਸਾਲਬੀਤਜਾਣ ਦੇ ਬਾਵਜੂਦਅਤੇ ਮੌਜੂਦਾ ਕਾਂਗਰਸਸਰਕਾਰਪ੍ਰਤੀਜਨਤਾਦੀ ਨਾਖ਼ੁਸ਼ੀ ਦੇ ਬਾਵਜੂਦਲੋਕਾਂ ਦਾਅਕਾਲੀਦਲਪ੍ਰਤੀ ਗੁੱਸਾ ਮੱਠਾ ਨਹੀਂ ਪਿਆ। ਇਸ ਦੀਮਿਸਾਲਪਿਛਲੇ ਦਿਨੀਂ ਸ਼ਾਹਕੋਟਜ਼ਿਮਨੀਚੋਣ ਦੇ ਨਤੀਜਿਆਂ ਤੋਂ ਮਿਲਜਾਂਦੀਹੈ।ਲਗਾਤਾਰਪੰਜਵਾਰਅਤੇ ਪਿਛਲੇ ਵੀਹਸਾਲਾਂ ਤੋਂ ਅਕਾਲੀਦਲਦਾ ਗੜ੍ਹ ਮੰਨੀਜਾਂਦੀਸ਼ਾਹਕੋਟਵਿਧਾਨਸਭਾਸੀਟ ਤੋਂ ਪਿਛਲੇ ਦਿਨੀਂ ਜ਼ਿਮਨੀਚੋਣਵਿਚਅਕਾਲੀਦਲਦੀਹਾਰਓਨੀਮਾਅਨੇ ਨਹੀਂ ਰੱਖਦੀ, ਜਿੰਨਾ ਕਿ ਹਾਰਵਿਚਵੋਟਾਂ ਦਾਅੰਤਰ ਮਹੱਤਵਪੂਰਨ ਹੈ।ਸੰਨ 1997 ਤੋਂ ਲਗਾਤਾਰਸ਼ਾਹਕੋਟ ਤੋਂ ਜਿੱਤਦੇ ਆ ਰਹੇ ਸ਼੍ਰੋਮਣੀਅਕਾਲੀਦਲ ਦੇ ਅਜੀਤ ਸਿੰਘ ਕੋਹਾੜ ਦੇ ਪਿਛਲੇ ਦਿਨੀਂ ਦੇਹਾਂਤ ਤੋਂ ਬਾਅਦ ਹੋਈ ਜ਼ਿਮਨੀਚੋਣ ‘ਚ ਕੋਹਾੜ ਦੇ ਪੁੱਤਰ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਕਾਂਗਰਸ ਦੇ ਉਮੀਦਵਾਰ ਨੇ ਉਨ੍ਹਾਂ ਦੇ ਆਪਣੇ ਪਿੰਡਕੋਹਾੜ ਖੁਰਦ ਤੋਂ ਹੀ ਹਰਾ ਦਿੱਤਾ। ਇਕ ਸਾਲ ਦੇ ਕਾਂਗਰਸ ਦੇ ਕਾਰਜਕਾਲ ਤੋਂ ਪੰਜਾਬ ਦੇ ਲੋਕਾਂ ਦੀਨਿਰਾਸ਼ਾ ਦੇ ਬਾਵਜੂਦਸ਼ਾਹਕੋਟ ਦੇ ਵੋਟਰਾਂ ਨੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀਸ਼ੇਰੋਵਾਲੀਆ ਨੂੰ ਅਕਾਲੀਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਤੋਂ 38,802 ਵੋਟਾਂ ਦੇ ਵਾਧੇ ਨਾਲਜੇਤੂਬਣਾਇਆ।
ਹਾਲਾਂਕਿਇਤਿਹਾਸ ‘ਚ ਅਕਾਲੀਲੀਡਰਸ਼ਿਪ ਬਹੁਤ ਵਾਰੀਭਰੋਸੇਯੋਗਤਾ ਦੇ ਸੰਕਟਵਿਚੋਂ ਲੰਘੀ ਹੈ ਪਰਪਾਰਟੀਅੰਦਰਲੀਜਮਹੂਰੀਅਤਅਤੇ ਨੈਤਿਕਕਦਰਾਂ-ਕੀਮਤਾਂ ‘ਚ ਦ੍ਰਿੜ੍ਹ ਆਗੂਆਂ ਕਾਰਨਅਕਾਲੀਦਲਹਰੇਕ ਮੁਸੀਬਤ ਵਿਚੋਂ ‘ਕੁਠਾਲੀ ‘ਚੋਂ ਕੁੰਦਨ ਵਾਂਗ ਚਮਕ ਕੇ’ ਨਿਕਲਦਾਰਿਹਾਹੈ।ਸੰਨ 1961 ‘ਚ ਪੰਜਾਬੀਸੂਬੇ ਲਈਅਕਾਲੀਦਲ ਦੇ ਪ੍ਰਧਾਨਮਾਸਟਰਤਾਰਾ ਸਿੰਘ ਵਲੋਂ ਰੱਖਿਆ ਮਰਨਵਰਤਵਿਚਾਲੇ ਛੱਡ ਦੇਣ ਤੋਂ ਬਾਅਦ ਉਨ੍ਹਾਂ ਦੀਵਿਰੋਧਤਾਵਧਣ ਲੱਗੀ ਤਾਂ ਸੰਤਫ਼ਤਹਿ ਸਿੰਘ ਨੇ ਵੱਖਰਾ ਅਕਾਲੀਦਲਬਣਾਲਿਆ ਸੀ। ਸੰਨ 1965 ਦੀਆਂ ਸ਼੍ਰੋਮਣੀਕਮੇਟੀਚੋਣਾਂ ‘ਚ ਸੰਤਫ਼ਤਿਹ ਸਿੰਘ ਦੇ ਧੜ੍ਹੇ ਨੂੰ ਭਾਰੀ ਬਹੁਮਤ ਮਿਲਣ ਤੋਂ ਬਾਅਦਮਾਸਟਰ ਜੀ ਇਹ ਐਲਾਨਕਰਕੇ ਸਿਆਸਤ ਤੋਂ ਲਾਂਭੇ ਹੋ ਗਏ ਕਿ ਕੌਮ ਨੇ ਸੰਤਫ਼ਤਹਿ ਸਿੰਘ ਨੂੰ ਆਪਣਾ ਆਗੂ ਪ੍ਰਵਾਨਕਰਲਿਆ ਹੈ। ਸੰਨ 1972 ਦੀਆਂ ਪੰਜਾਬਵਿਧਾਨਸਭਾਚੋਣਾਂ ਵਿਚਸ਼੍ਰੋਮਣੀਅਕਾਲੀਦਲਦੀ ਜ਼ਬਰਦਸਤਹਾਰ ਹੋਈ ਤਾਂ ਕੁਝ ਅਕਾਲੀ ਆਗੂ ਇਸ ਹਾਰ ਨੂੰ ਸੰਤਫ਼ਤਿਹ ਸਿੰਘ ਦੀਲੀਡਰਸ਼ਿਪਦੀਹਾਰ ਆਖ ਕੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰਨ ਲੱਗੇ। ਆਖ਼ਰਕਾਰਸੰਤਫ਼ਤਹਿ ਸਿੰਘ ਨੇ ਪਾਰਟੀਦੀਭਲਾਈਲਈਸਿਆਸਤ ਛੱਡਣ ਦਾਐਲਾਨਕਰ ਦਿੱਤਾ। ਸੁਰਜੀਤ ਸਿੰਘ ਬਰਨਾਲਾਵਲੋਂ 1986 ‘ਚ ਬਤੌਰ ਮੁੱਖ ਮੰਤਰੀ ਹੁੰਦਿਆਂ ਸ੍ਰੀਦਰਬਾਰਸਾਹਿਬ ‘ਚ ਪੁਲਿਸ ਭੇਜਣਮਗਰੋਂ ਸੁਰਜੀਤ ਸਿੰਘ ਬਰਨਾਲਾ ਨੂੰ ਸ਼੍ਰੋਮਣੀਅਕਾਲੀਦਲਦੀਪ੍ਰਧਾਨਗੀ ਅਹੁਦੇ ਤੋਂ ਲਾਹ ਦਿੱਤਾ ਗਿਆ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀਆਂ ਸੰਭਾਵਨਾਵਾਂ ਤੇ ਸਮਰੱਥਾਵਾਂ ਦਾਪ੍ਰਗਟਾਵਾਕਰਨਦਾ ਮੌਕਾ ਮਿਲ ਗਿਆ ਅਤੇ ਉਹ ਸਦੀ ਦੇ ਸਭ ਤੋਂ ਕੱਦਾਵਾਰ ਸਿੱਖ ਸਿਆਸਤਦਾਨਵਜੋਂ ਸਥਾਪਤ ਹੋਏ। ਅੱਗੋਂ 31 ਜਨਵਰੀ 2008 ਨੂੰ ਪਾਰਟੀ ਦੇ 20ਵੇਂ ਪ੍ਰਧਾਨਵਜੋਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀਦਲਦੀਪ੍ਰਧਾਨਗੀਆਪਣੇ ਪਿਤਾਦੀਵਿਰਾਸਤ ਦੇ ਰੂਪਵਿਚਮਿਲ ਗਈ।
ਸੁਖਬੀਰ ਸਿੰਘ ਬਾਦਲ ਨੇ ‘ਮਰਜੀਵੜੇ ਜਥੇਦਾਰਾਂ’ਦੀਪਾਰਟੀਸਮਝੇ ਜਾਂਦੇ ਅਕਾਲੀਦਲ ਨੂੰ ਇਕ ‘ਚੀਫ਼ਐਗਜ਼ਿਕਿਊਟਿਵਅਫ਼ਸਰ’ ਵਾਂਗ ਮਾਈਕਰੋ-ਮੈਨੇਜਮੈਂਟ ਦੁਆਰਾ ਚਲਾਉਣਾ ਸ਼ੁਰੂ ਕੀਤਾਅਤੇ ਇਸ ਵਿਚ ਕੁਝ ਵੱਡੀਆਂ ਤੇ ਬੁਨਿਆਦੀ ਤਬਦੀਲੀਆਂ ਕੀਤੀਆਂ।’ਪੰਜਾਬੀਸੂਬਾ’ਬਣਨ ਤੋਂ ਬਾਅਦ ਲੰਘੀਆਂ ਫਰਵਰੀ 2017 ਦੀਆਂ ਸੂਬਾਈਚੋਣਾਂ ‘ਚ ਸੁਖਬੀਰ ਸਿੰਘ ਬਾਦਲਦੀਅਗਵਾਈ ‘ਚ ਸ਼੍ਰੋਮਣੀਅਕਾਲੀਦਲ ਨੂੰ ਇਤਿਹਾਸਦੀਸਭ ਤੋਂ ਨਮੋਸ਼ੀਜਨਕਹਾਰਦਾਸਾਹਮਣਾਕਰਨਾਪਿਆਜਦੋਂ ਵਿਧਾਨਸਭਾਵਿਚ ਇਹ 15 ਸੀਟਾਂ ਤੱਕ ਸੀਮਤ ਹੋ ਗਿਆ ਅਤੇ ਵੋਟਪ੍ਰਤੀਸ਼ਤਤਾਵੀ 2012 ਦੀਆਂ ਸੂਬਾਈਚੋਣਾਂ ਦੇ 34.73% ਤੋਂ ਘੱਟ ਕੇ 25.2% ਰਹਿ ਗਈ।
ਸ਼੍ਰੋਮਣੀਅਕਾਲੀਦਲਦੀਲੀਡਰਸ਼ਿਪ ਅੱਗੇ ਚੁਣੌਤੀ ਹੈ ਕਿ ਕਾਂਗਰਸਸਰਕਾਰਪ੍ਰਤੀਪੰਜਾਬ ਦੇ ਲੋਕਾਂ ਇਕ ਸਾਲਅੰਦਰ ਹੀ ਮੋਹ ਭੰਗ ਹੋਣ ਦੇ ਬਾਵਜੂਦਅਕਾਲੀਦਲਲੋਕਾਂ ਦੀਹਮਦਰਦੀਹਾਸਲਨਹੀਂ ਕਰ ਸਕਿਆ।
ਲੰਘੀਆਂ ਵਿਧਾਨਸਭਾਚੋਣਾਂ ‘ਚ ਹਾਰ ਤੋਂ ਬਾਅਦਸ਼੍ਰੋਮਣੀਅਕਾਲੀਦਲਦੀਕੋਰਕਮੇਟੀਦੀਮੀਟਿੰਗ ‘ਚ ਜਦੋਂ ਇਕ-ਦੋ ਟਕਸਾਲੀ ਆਗੂਆਂ ਨੇ ਪਾਰਟੀਦੀਬਿਹਤਰੀਲਈ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਪਾਰਟੀਦੀਅਗਵਾਈਸੰਭਾਲਣਦੀਅਪੀਲਕੀਤੀ ਤਾਂ ਪਾਰਟੀਪ੍ਰਧਾਨ ਸ. ਸੁਖਬੀਰ ਸਿੰਘ ਬਾਦਲਆਪਣੀਅਗਵਾਈਦੀ ਸਮਰੱਥਾ ਅਤੇ ਕਮਜ਼ੋਰੀਆਂ ਨੂੰ ਖਿੜੇ ਮੱਥੇ ਸਵੀਕਾਰਕਰਨਦੀ ਥਾਂ ਨਾਰਾਜ਼ ਹੋ ਕੇ ਉਠ ਤੁਰੇ ਸਨ। ਅਜਿਹਾ ਪ੍ਰਭਾਵਬਣਰਿਹਾ ਹੈ ਕਿ ਅਕਾਲੀਦਲ ਦੇ ਪ੍ਰਧਾਨਅੰਦਰਦੂਜਿਆਂ ਦੀ ਗੱਲ ਸੁਣਨ ਦਾਮਾਦਾਕਮਜ਼ੋਰ ਹੈ। ਅਜਿਹੇ ਵਿਚਪਾਰਟੀਦੀਅੰਦਰੂਨੀਜਮਹੂਰੀਅਤਵੀਕਮਜ਼ੋਰ ਹੋ ਰਹੀ ਹੈ ਅਤੇ ਟਕਸਾਲੀ ਤੇ ਕੁਰਬਾਨੀਪ੍ਰਸਤ ਅਕਾਲੀ ਆਗੂ ਇਕ-ਇਕ ਕਰਕੇ ਪੰਥਕਸਿਆਸਤਵਿਚੋਂ ਸਾਹ-ਸੱਤ ਹੀਣ ਹੋ ਰਹੇ ਹਨ। ਇਸ ਦਾ ਸਿੱਟਾ ਹੈ ਕਿ ਅੱਜ ਸ਼੍ਰੋਮਣੀਅਕਾਲੀਦਲ ਨੂੰ ਮੁੜ ਆਪਣਾਰਵਾਇਤੀਪੰਥਕਚਿਹਰਾਕਾਇਮਕਰਨਲਈਅਤੇ ਸ਼੍ਰੋਮਣੀਕਮੇਟੀਵਰਗੀਸੰਸਥਾ ਚਲਾਉਣ ਲਈਪੰਥਕਜਜ਼ਬੇ ਅਤੇ ਧਾਰਮਿਕ ਅਨੁਭਵ ਵਾਲੇ ਆਗੂ ਨਹੀਂ ਲੱਭ ਰਹੇ। ਵੱਡੇ-ਵੱਡੇ ਪੰਥਸੰਕਟਾਂ ਤੇ ਮੋਰਚਿਆਂ ਨੂੰ ਫ਼ਤਹਿਕਰਨਵਾਲੇ ਪੰਥਕ, ਸਮਰਪਿਤ, ਤਿਆਗੀ ਤੇ ਰੌਸ਼ਨ ਦਿਮਾਗ਼ਰਹੇ ਆਗੂਆਂ ਤੇ ਸੇਵਾਦਾਰਾਂ ਵਾਲੀਪਾਰਟੀਦੀਲੀਡਰਸ਼ਿਪ ਅੱਜ ਨਵੀਂ ਪੀੜ੍ਹੀ ਦੇ ਅਕਾਲੀਪਰੰਪਰਾ ਤੋਂ ਅਨਜਾਣ, ਖੁਸ਼ਾਮਦੀ ਤੇ ਮੌਕਾਪ੍ਰਸਤ ਨੌਜਵਾਨਾਂ ਦੇ ਘੇਰੇ ‘ਚੋਂ ਆਪਣਾਪੰਥਕਚਿਹਰਾਬਹਾਲਕਰਨਦੀਕੋਸ਼ਿਸ਼ਵਿਚਹੈ। ਸੱਤਾ ‘ਚੋਂ ਬਾਹਰ ਹੋ ਕੇ ਆਤਮ-ਮੰਥਨਕਰਨਦੀਬਜਾਇ ਇਹ ਭਰਮ ਕਿ ਕਾਂਗਰਸ ਤੋਂ ਅੱਕ ਕੇ ਲੋਕਸਾਨੂੰ ਹੀ ਅਪਨਾਉਣਗੇ, ਅਕਾਲੀਦਲਲਈ ਬੇਹੱਦ ਨੁਕਸਾਨਦੇਹ ਸਾਬਤਹੋਣਵਾਲਾਹੈ।
ਪੰਜਾਬੀਸੂਬੇ ਦੀਸਥਾਪਤੀ ਪਿੱਛੋਂ ਅਕਾਲੀਦਲਸੂਬੇ ਦੀਸ਼ਕਤੀਸਾਲੀਰਾਜਸੀਪਾਰਟੀਬਣ ਕੇ ਉਭਰਿਆ ਤੇ 1967, 1969, 1977, 1985, 1997, 2007 ਅਤੇ 2012 ਵਿਚਸਰਕਾਰਾਂ ਬਣਾਈਆਂ। ਸਾਲ 1985 ‘ਚ ਨਿਰੋਲਅਕਾਲੀਸਰਕਾਰਬਣੀ, ਜਦੋਂਕਿ 1997, 2007 ਅਤੇ 2012 ਵਿਚਭਾਜਪਾਨਾਲ ਗਠਜੋੜਕਰਕੇ ਇਸ ਨੇ ਸਰਕਾਰਚਲਾਈ। ਗੁਰਦੁਆਰਾਐਕਟ-1925 ਲਾਗੂ ਹੋਣ ਪਿੱਛੋਂ ਹੁਣ ਤੱਕ ਸ਼੍ਰੋਮਣੀਕਮੇਟੀ’ਤੇ ਵੀਸ਼੍ਰੋਮਣੀਅਕਾਲੀਦਲਦੀ ਨੁਮਾਇੰਦਗੀ ਹੈ। ਕੀ ਤਿੰਨਸਾਲਬਾਅਦ ਇਕ ਸਦੀਦਾਹੋਣ ਜਾ ਰਿਹਾਸ਼੍ਰੋਮਣੀਅਕਾਲੀਦਲਆਪਣੇ ਬੁਨਿਆਦੀ ਖ਼ਾਸੇ ਵਿਚਪਰਤ ਕੇ ਪੰਜਾਬ ਤੇ ਸਿੱਖ ਸਰੋਕਾਰਾਂ ਨੂੰ ਮੁਖਾਤਿਬ ਹੁੰਦਿਆਂ ਨਰੋਈ, ਇਮਾਨਦਾਰਾਨਾ, ਸਮਰਪਿਤਅਤੇ ਸੁਯੋਗ ਅਗਵਾਈਕਰਨਦੀ ਯੋਗਤਾਲੈ ਕੇ ਸਾਹਮਣੇ ਆਵੇਗਾ? ਕੀ ਅਕਾਲੀਦਲ ਸੱਤਾ ਲਈ ਸੱਤਾ ਦੀਲਾਲਸਾ ਨੂੰ ਛੱਡ ਕੇ ਸਹੀ ਰੂਪ ‘ਚ ਪੰਥਦੀਚੜ੍ਹਦੀਕਲਾ ਜਾਂ ਮਨੁੱਖੀ ਭਲਾਈ ਦੇ ਵੱਡੇ ਉਦੇਸ਼ਾਂ ਲਈ ਸੱਤਾ ਦੇ ਉਦੇਸ਼ ਵੱਲ ਸੇਧਿਤਨਰੋਈਲੀਡਰਸ਼ਿਪਸਾਹਮਣੇ ਲਿਆਉਣ ਦੀ ਯੋਗਤਾਦਿਖਾ ਸਕੇਗਾ? ਇਹ ਸਵਾਲ ਅੱਜ ਸਮੁੱਚੀ ਅਕਾਲੀਲੀਡਰਸ਼ਿਪ ਨੂੰ ਆਪਣੇ ਇਤਿਹਾਸ ਵੱਲ ਝਾਤਮਾਰ ਕੇ ਆਪਾਚੀਨਣਦਾ ਸੁਨੇਹਾ ਦੇ ਰਹੇ ਹਨ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …