Breaking News
Home / ਸੰਪਾਦਕੀ / ਪੰਜਾਬ ਵਿਧਾਨ ਸਭਾ ਚੋਣਾਂ ਦੀ ਅਹਿਮ ਚੁਣੌਤੀ

ਪੰਜਾਬ ਵਿਧਾਨ ਸਭਾ ਚੋਣਾਂ ਦੀ ਅਹਿਮ ਚੁਣੌਤੀ

Editorial6-680x365-300x161ਭਰਵੀਂ ਸੀਤਲਹਿਰ ਦੇ ਬਾਵਜੂਦਪੰਜਾਬਦਾ ਮਾਹੌਲ ਗਰਮਾਹਟਦੀਸਿਖ਼ਰ’ਤੇ ਪਹੁੰਚਿਆ ਹੋਇਆ ਹੈ।ਪੰਜਾਬਦੀਆਂ ਪੰਦਰ੍ਹਵੀਆਂ ਵਿਧਾਨਸਭਾਚੋਣਾਂ ਲਈਪੰਜਾਬਦਾ ਸਿਆਸੀ ਮਾਹੌਲ ਸਰਗਰਮ ਹੋ ਚੁੱਕਿਆ ਹੈ। ਇਸ ਵਾਰਪੰਜਾਬਚੋਣਾਂ ਪਹਿਲਾਂ ਦੇ ਮੁਕਾਬਲੇ ਬੇਹੱਦ ਸੰਵੇਦਨਸ਼ੀਲਅਤੇ ਅਹਿਮਮੰਨੀਆਂ ਜਾ ਰਹੀਆਂ ਹਨ।ਪਿਛਲੇ 10 ਸਾਲਾਂ ਤੋਂ ਪੰਜਾਬਦੀ ਸੱਤਾ ‘ਤੇ ਕਾਬਜ਼ ਸ਼੍ਰੋਮਣੀਅਕਾਲੀਦਲ-ਭਾਰਤੀਜਨਤਾਪਾਰਟੀ ਦੇ ਗਠਜੋੜਪ੍ਰਤੀਲੋਕਾਂ ਦੀਨਾਰਾਜ਼ਗੀ ਦਾ ਹਿੰਸਕ ਰੂਪਅਖਤਿਆਰਕਰਨਾ ਮਾਹੌਲ ਦੀਸੰਵੇਦਨਸ਼ੀਲਤਾ ਨੂੰ ਵਧਾਰਿਹਾਹੈ।ਪਿਛਲੇ ਦਿਨੀਂ ਪੰਜਾਬ ਦੇ ਉਪ ਮੁੱਖ ਮੰਤਰੀਅਤੇ ਸ਼੍ਰੋਮਣੀਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ‘ਤੇ ਉਨ੍ਹਾਂ ਦੇ ਵਿਧਾਨਸਭਾਹਲਕਾਜਲਾਲਾਬਾਦ ਦੇ ਇਕ ਪਿੰਡ ‘ਚ ਪੱਥਰਾਂ ਨਾਲਹਮਲਾਕਰਨਅਤੇ ਉਸ ਤੋਂ ਬਾਅਦ ਲੰਬੀਹਲਕੇ ਦੇ ਇਕ ਪਿੰਡ ‘ਚ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ’ਤੇ ਇਕ ਵਿਅਕਤੀਵਲੋਂ ਜੁੱਤੀ ਸੁੱਟਣ ਦੀਘਟਨਾਦਾਵਾਪਰਨਾ ਬੇਸ਼ੱਕ ਪੰਜਾਬ ਦੇ ਲੋਕਾਂ ‘ਚ ਸੱਤਾਧਾਰੀ ਧਿਰਪ੍ਰਤੀਰੋਸ ਤੇ ਰੋਹਦੀਭਿਆਨਕਤਾ ਜ਼ਾਹਰਕਰਦਾ ਹੈ, ਪਰ ਇਹ ਘਟਨਾਪੰਜਾਬ ਦੇ ਸਿਆਸੀ ਮਾਹੌਲ ਲਈ ਸ਼ੁੱਭ ਨਹੀਂ ਮੰਨੀ ਜਾ ਸਕਦੀ।
ਸੱਤਾਧਾਰੀ ਧਿਰਸ਼੍ਰੋਮਣੀਅਕਾਲੀਦਲ ਇਹ ਦੋਸ਼ਲਗਾਰਿਹਾ ਹੈ ਕਿ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ’ਤੇ ਪਿਛਲੇ ਦਿਨੀਂ ਹੋਏ ਸੰਕੇਤਕਹਮਲੇ ‘ਆਮਆਦਮੀਪਾਰਟੀ’ਦੀਸਾਜ਼ਿਸ਼ਹੈ।ਦੂਜੇ ਪਾਸੇ ਸੱਤਾਧਾਰੀ ਬਾਦਲਪਰਿਵਾਰਦੀਨੂੰਹ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲਦੀਧਰਮਪਤਨੀਬੀਬੀਹਰਸਿਮਰਤ ਕੌਰ ਬਾਦਲਵਲੋਂ ਇਹ ਬਿਆਨਦੇਣਾ ਕਿ ਜੇਕਰ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਮਰਥਕਾਂ ਨੂੰ ਡਾਂਗਾਂ ਚੁੱਕਣ ਦੀਇਜਾਜ਼ਤ ਦੇ ਦਿੱਤੀ ਤਾਂ ਵਿਰੋਧੀਮੂੰਹ ਦਿਖਾਉਣ ਤਾਂ ਕੀ, ਜਾਨ ਬਚਾਉਣ ਲਾਇਕਵੀਨਹੀਂ ਰਹਿਣਗੇ, ਇਸ ਦੇ ਨਾਲਪੰਜਾਬਦੀਆਂ ਇਨ੍ਹਾਂ ਚੋਣਾਂ ਦੀਸੰਵੇਦਨਸ਼ੀਲਤਾਪ੍ਰਗਟ ਹੋ ਰਹੀਹੈ।
ਪਿਛਲੇ ਦਿਨੀਂ ਮੁੱਖ ਚੋਣਕਮਿਸ਼ਨਰਨਸੀਮ ਜ਼ੈਦੀ ਨੇ ਵੀ ਇਕ ਇੰਟਰਵਿਊ ਦੌਰਾਨ ਮੰਨਿਆ ਕਿ ਚੋਣਕਮਿਸ਼ਨਲਈਪੰਜਾਬਚੋਣਾਂ ਨੂੰ ਅਮਨ-ਅਮਾਨ ਦੇ ਨਾਲਨੇਪਰੇ ਚੜ੍ਹਾਉਣਾ ਵੱਡੀ ਚੁਣੌਤੀ ਹੈ। ਉਨ੍ਹਾਂ ਨੇ ਪੰਜਾਬ ਦੇ ਆਪਣੇ ਦੌਰੇ ਦੌਰਾਨ ਸਿਆਸੀ ਪਾਰਟੀਆਂ ਅਤੇ ਸੂਬਾਈਪ੍ਰਸ਼ਾਸਨਨਾਲਮੀਟਿੰਗਾਂ ਕਰਕੇ ਸੂਬਾਈਸਿਆਸਤਦੀਨਬਜ਼ ਪਛਾਣਨਦੀਕੋਸ਼ਿਸ਼ਵੀਕੀਤੀ ਹੈ। ਪੰਜਾਬਦਾ ਮਾਹੌਲ ਨਸ਼ਿਆਂ ਦੀਤਸਕਰੀ, ਗੈਂਗਸਟਰਾਂ ਦੀਆਂ ਆਪਸੀਲੜਾਈਆਂ ਅਤੇ ਤਿੱਖੀਆਂ ਹੋ ਰਹੀਆਂ ਸਿਆਸੀ ਵਿਰੋਧਤਾਈਆਂ ਕਾਰਨ ਬੇਹੱਦ ਗੰਧਲਾ ਹੋ ਚੁੱਕਾ ਹੈ।ਜਿੰਨੀਦਹਿਸ਼ਤਪਿਛਲੇ ਸਾਲਾਂ ਦੌਰਾਨ ਪੰਜਾਬ ‘ਚ ਗੈਂਗਸਟਰਾਂ ਨੇ ਫ਼ੈਲਾਈ ਹੋਈ ਹੈ ਸ਼ਾਇਦਇੰਨੀਦਹਿਸ਼ਤਪੰਜਾਬ ‘ਚ ਅੱਤਵਾਦ ਦੇ ਦਿਨਾਂ ਵਿਚਵੀਆਮਲੋਕਾਂ ਦੇ ਮਨਾਂ ਵਿਚਨਾਰਹੀਹੋਵੇ।ਰਾਹਜਾਂਦਿਆਂ ਕਿਸੇ ਵਾਹਨਵਲੋਂ ਅੱਗੇ ਲੰਘਣਲਈਰਸਤਾਨਾਦੇਣ ਤੋਂ ਲੈ ਕੇ ਬੇਗਾਨੀਆਂ ਧੀਆਂ-ਭੈਣਾਂ ਨਾਲਛੇੜਖਾਨੀਕਰਨ ਤੋਂ ਰੋਕੇ ਜਾਣ’ਤੇ ਗੋਲੀਆਂ ਚਲਾਉਣਾ ਗੈਂਗਸਟਰਾਂ ਦਾਆਮਵਰਤਾਰਾਰਿਹਾਹੈ। ਅਜਿਹੇ ਹਾਲਾਤਾਂ ਵਿਚਪੰਜਾਬਚੋਣਾਂ ਨੂੰ ਅਮਨ-ਅਮਾਨਨਾਲਸਿਰੇ ਚੜ੍ਹਾਉਣਾ ਬੇਹੱਦ ਜ਼ੋਖ਼ਮਭਰਿਆਕੰਮਹੋਵੇਗਾ।
ਜਿੱਥੋਂ ਤੱਕ ਸਿਆਸੀ ਹਾਲਾਤਾਂ ਦੀ ਗੱਲ ਹੈ ਕਿ ਇਹ ਅਜੀਬੋ-ਗਰੀਬਸਥਿਤੀ ਹੈ ਕਿ ਚੋਣਾਂ ਨੂੰ ਮਹਿਜ 20-22 ਦਿਨਬਾਕੀਰਹਿੰਦੇ ਹਨਪਰ ਅਜੇ ਤੱਕ ਪੰਜਾਬਦਾ ਸਿਆਸੀ ਦ੍ਰਿਸ਼ ਧੁੰਦਲਾ ਹੈ।ਪੰਜਾਬ ਦੇ ਇਤਿਹਾਸਵਿਚਪਹਿਲੀਵਾਰ ਮੁਕਾਬਲਾ ਦੋ ਰਵਾਇਤੀਪਾਰਟੀਆਂ ਵਿਚਾਲੇ ਹੋਣਦੀ ਥਾਂ ਤਿਕੋਣਾਹੋਵੇਗਾ। ਸ਼੍ਰੋਮਣੀਅਕਾਲੀਦਲ, ਕਾਂਗਰਸਅਤੇ ਆਮਆਦਮੀਪਾਰਟੀਵਿਚਾਲੇ ਕਾਂਟੇ ਦੀ ਟੱਕਰ ਹੋਵੇਗੀ। ਇਸ ਤਿੰਨਧਿਰੀ ਟੱਕਰ ਵਿਚਕਿਹੜਾ ਬਹੁਮਤ ਲੈਣਵਿਚਕਾਮਯਾਬਹੋਵੇਗਾ, ਇਹ ਵੀ ਇਕ ਦਿਲਚਸਪੀਦਾਵਿਸ਼ਾਹੈ।ਸ਼੍ਰੋਮਣੀਅਕਾਲੀਦਲ-ਭਾਰਤੀਜਨਤਾਪਾਰਟੀਦਾ ਗਠਜੋੜਪਿਛਲੇ ਇਕ ਦਹਾਕੇ ਤੋਂ ਪੰਜਾਬਦੀ ਸੱਤਾ ‘ਚ ਹੋਣਕਾਰਨਭਾਵੇਂ ਸੱਤਾ ਵਿਰੋਧੀ ਰੁਝਾਨ ਬੇਹੱਦ ਪ੍ਰਬਲਦਿਖਾਈ ਦੇ ਰਿਹਾ ਹੈ, ਪਰਫ਼ਿਰਵੀ ਗਠਜੋੜ ਦੇ ਵਰਕਰਾਂ ਤੇ ਆਗੂਆਂ ਦਾ ਉਤਸ਼ਾਹ ਤੇ ਉਮੀਦਾਂ ਲਗਾਤਾਰਤੀਜੀਵਾਰਸਰਕਾਰ ਬਣਾਉਣ ਲਈ ਉਸਲਵੱਟੇ ਲੈਰਹੀਆਂ ਹਨ। ਗਠਜੋੜਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ, ਸਦਭਾਵਨਾਅਤੇ ਧਾਰਮਿਕ ਮੁੱਦਿਆਂ ਦੇ ਨਾਲਵੀਆਪੋ-ਆਪਣੇ ਵੋਟਕੇਡਰ ਨੂੰ ਲੁਭਾਉਣ ਲਈਪੂਰਾ ਜ਼ੋਰ ਲਗਾਰਿਹਾਹੈ।ਪੰਜਾਬ ਦੇ ਦਰਿਆਈਪਾਣੀ ਨੂੰ ਬਚਾਉਣ ਦਾ ਮੁੱਦਾ ਵੀਸ਼੍ਰੋਮਣੀਅਕਾਲੀਦਲਲਈਆਪਣੇ ਆਪ ਨੂੰ ਪੰਜਾਬਹਿਤੈਸ਼ੀਸਾਬਤਕਰਨਦਾਬਿਹਤਰੀਨਹਥਿਆਰਬਣਿਆ ਹੋਇਆ ਹੈ।
ਦੂਜੇ ਪਾਸੇ ਕਾਂਗਰਸਪਿਛਲੇ ਦਸਸਾਲਾਂ ਤੋਂ ਲਗਾਤਾਰਵਿਰੋਧੀਧਿਰਵਿਚਹੋਣ ਦੇ ਬਾਵਜੂਦਭਾਵੇਂ ਵਿਰੋਧੀਧਿਰਵਜੋਂ ਆਪਣਾਹਮਲਾਵਰ ਰੁਖ਼ ਨਹੀਂ ਦਿਖਾ ਸਕੀ, ਪਰਚੋਣਾਂ ‘ਚ ਪੰਜਾਬ ਦੇ ਲੋਕਾਂ ਨੂੰ ਬਦਲਦੇਣਲਈਪੂਰੇ ਯਕੀਨਨਾਲਮੈਦਾਨਵਿਚ ਨਿੱਤਰ ਰਹੀਹੈ।ਕੈਪਟਨਅਮਰਿੰਦਰ ਸਿੰਘ ਮੁੜ ਆਪਣੀਹਰਮਨ-ਪਿਆਰਤਾ ਨੂੰ ਉਸੇ ਚਰਮਸੀਮਾਵਿਚਦੇਖਣਾ ਚਾਹੁੰਦੇ ਹਨ, ਜਿਸ ਤਰ੍ਹਾਂ 2002 ਦੀਸਰਕਾਰਬਣਨਵੇਲੇ ਸੀ। ਕੈਪਟਨਅਮਰਿੰਦਰ ਸਿੰਘ ਦੇ ਸੱਤਾਕਾਲ ਦੌਰਾਨ ਪੰਜਾਬ ਦੇ ਹੋਏ ਵਿਕਾਸ ਦੇ ਕੰਮਾਂ ਨੂੰ ਲੋਕਾਂ ਵਿਚਪ੍ਰਚਾਰ ਕੇ ਕਾਂਗਰਸ ਸੱਤਾਧਾਰੀ ਬਣਨਾਲੋਚਦੀਹੈ।ਤੀਜੇ ਪਾਸੇ ਨਵੇਂ ਬਦਲਵਜੋਂ ਉਭਰੀ ਆਮਆਦਮੀਪਾਰਟੀਪੰਜਾਬ ਦੇ ਲੋਕਾਂ ਨੂੰ ਰਵਾਇਤੀ ਸਿਆਸੀ ਚੱਕਰ ਵਿਚੋਂ ਕੱਢਣ ਅਤੇ ਸਿਆਸੀ ਨਿਜ਼ਾਮ ਨੂੰ ਬਦਲਣਦਾਨਾਅਰਾਮਾਰ ਕੇ ਲੋਕਾਂ ਨੂੰ ਪੰਜਾਬ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਦਿਖਾ ਕੇ ਪੰਜਾਬਦੀ ਸੱਤਾ ‘ਚ ਆਉਣ ਲਈਪੂਰੀਤਰ੍ਹਾਂ ਆਸਵੰਦਹੈ।ਆਮਆਦਮੀਪਾਰਟੀ ਨੇ ਇਕ ਸਾਲਪਹਿਲਾਂ ਹੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਲਈਆਂ ਸਨਅਤੇ ਆਪਣੇ ਉਮੀਦਵਾਰ ਸਭ ਤੋਂ ਪਹਿਲਾਂ ਐਲਾਨਣਵਿਚਵੀਬਾਜ਼ੀਮਾਰਲਈ। ਬੇਸ਼ੱਕ ਆਮਆਦਮੀਪਾਰਟੀਵਲੋਂ ਉਮੀਦਵਾਰ ਐਲਾਨਣ ਤੋਂ ਬਾਅਦਪਾਰਟੀਦੀਆਂ ਟਿਕਟਾਂ ਦੇ ਦਾਅਵੇਦਾਰਾਂ ਵਲੋਂ ਬਾਗ਼ੀ ਸੁਰਾਂ ਵੀ ਤੇਜ਼ ਕੀਤੀਆਂ ਗਈਆਂ ਪਰਜਦੋਂ ਤੱਕ ਬਾਕੀਪਾਰਟੀਆਂ ਵਲੋਂ ਟਿਕਟਾਂ ਦਾਐਲਾਨਕੀਤਾ ਗਿਆ, ਉਦੋਂ ਤੱਕ ਆਮਆਦਮੀਪਾਰਟੀ ਦੇ ਅੰਦਰਲੀਆਂ ਬਾਗੀ ਸੁਰਾਂ ਕਾਫ਼ੀ ਹੱਦ ਤੱਕ ਬੇਅਸਰ ਹੋ ਚੁੱਕੀਆਂ ਸਨ।ਸਾਲ 2014 ਦੀਆਂ ਲੋਕਸਭਾਚੋਣਾਂ ਵਿਚਪੰਜਾਬ ਤੋਂ ਚਾਰਸੀਟਾਂ ਜਿੱਤ ਕੇ ਖਾਤਾਖੋਲ੍ਹਣਵਾਲੀਆਮਆਦਮੀਪਾਰਟੀ ਨੂੰ ਕਈ ਅੰਦਰੂਨੀ ਤੇ ਬਾਹਰੀਵਿਵਾਦਾਂ ਦੇ ਬਾਵਜੂਦਪੰਜਾਬ ‘ਚ ਸਿਆਸੀ ਬਦਲਵਜੋਂ ਉਭਰਨ ਦੀਪੂਰੀ ਉਮੀਦ ਹੈ।
ਤੀਜੀਧਿਰਵਜੋਂ ਆਮਆਦਮੀਪਾਰਟੀਦਾ ਉਭਰਨਾ ਪੰਜਾਬਦੀਆਂ ਦੋ ਰਵਾਇਤੀ ਸਿਆਸੀ ਧਿਰਾਂ ਸ਼੍ਰੋਮਣੀਅਕਾਲੀਦਲਅਤੇ ਕਾਂਗਰਸਲਈ ਚੁਣੌਤੀ ਬਣਿਆ ਹੋਇਆ ਹੈ। ਇਸੇ ਕਾਰਨ ਹੀ ਸ਼੍ਰੋਮਣੀਅਕਾਲੀਦਲਅਤੇ ਕਾਂਗਰਸ, ਦੋਵਾਂ ਵਲੋਂ ਆਮਆਦਮੀਪਾਰਟੀ ਨੂੰ ਹੀ ਸਿਆਸੀ ਨਿਸ਼ਾਨੇ ‘ਤੇ ਰੱਖਿਆ ਹੋਇਆ ਹੈ। ਸੱਤਾਧਾਰੀ ਧਿਰਖਿਲਾਫ਼ਰੋਹਵਜੋਂ ਕੀਤੇ ਜਾ ਰਹੇ ਪ੍ਰਤੀਕਾਤਮਕਹਮਲਿਆਂ ਪਿੱਛੇ ਵੀ ਇਸੇ ਕਾਰਨ ਹੀ ਆਮਆਦਮੀਪਾਰਟੀਦਾਨਾਂਅਲਗਾਇਆ ਜਾ ਰਿਹਾਹੈ। ਕੁੱਲ ਮਿਲਾ ਕੇ ਇਸ ਵਾਰਦੀਆਂ ਪੰਜਾਬਚੋਣਾਂ ਜਿੱਥੇ ਪੰਜਾਬ ਦੇ ਭਵਿੱਖ ਨੂੰ ਨਿਰਧਾਰਿਤਕਰਨਗੀਆਂ, ਉਥੇ ਪੰਜਾਬ ਦੇ ਮਾਹੌਲ ਨੂੰ ਵੀਨਵੀਂ ਦਿਸ਼ਾਦੇਣਵਾਲੀਆਂ ਹੋਣਗੀਆਂ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …