Breaking News
Home / ਸੰਪਾਦਕੀ / ਪੰਜਾਬ ‘ਚ ਪਾਣੀਦਾ ਗੰਭੀਰਸੰਕਟ

ਪੰਜਾਬ ‘ਚ ਪਾਣੀਦਾ ਗੰਭੀਰਸੰਕਟ

editorial6-680x365-300x161ਪੰਜਾਂ ਦਰਿਆਵਾਂ ਦੀਧਰਤੀਪੰਜਾਬ ਇਸ ਵੇਲੇ ਪਾਣੀ ਦੇ ਗੰਭੀਰਸੰਕਟਨਾਲ ਜੂਝ ਰਿਹਾਹੈ। ਜਿੱਥੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀ ਜ਼ਹਿਰੀਲੇ ਹੋਣਕਾਰਨਪੀਣਯੋਗ ਨਹੀਂ ਰਹੇ, ਉਥੇ ਪੰਜਾਬ ਦੇ ਲਗਾਤਾਰਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੇ ਵੀਲਗਾਤਾਰਚਿੰਤਾਵਾਂ ਪੈਦਾਕੀਤੀਆਂ ਹੋਈਆਂ ਹਨ।ਹਾਲ ਹੀ ਦੌਰਾਨ ਮੌਸਮ ਵਿਭਾਗ ਦੀਪੰਜਾਬ ‘ਚ ਇਸ ਵਾਰਮਾਨਸੂਨਸੈਸ਼ਨ ‘ਚ ਹੋਈ ਵਰਖਾਸਬੰਧੀਰਿਪੋਰਟਵੀਪੰਜਾਬ ਦੇ ਲਗਾਤਾਰਹੇਠਾਂ ਜਾ ਰਹੇ ਪਾਣੀ ਦੇ ਪੱਧਰ ਤੇ ਉਤੋਂ ਸਰਕਾਰਾਂ ਦੀ ਇਸ ਗੰਭੀਰ ਸਮੱਸਿਆ ਪ੍ਰਤੀਲਾਪ੍ਰਵਾਹੀ ਜਾਂ ਅਵੇਸਲੇਪਨ ਨੂੰ ਜ਼ਾਹਰਕਰਦੀਹੈ।
ਮੌਸਮ ਮਾਹਰਾਂ ਦੀ ਇਸ ਵਾਰਬਰਸਾਤਸਾਧਾਰਨ ਤੋਂ ਵੱਧ ਰਹਿਣਦੀ ਭਵਿੱਖਬਾਣੀ ਦੇ ਉਲਟਪੰਜਾਬਵਿਚਸਾਧਾਰਨਨਾਲੋਂ 28 ਫ਼ੀਸਦਬਰਸਾਤ ਘੱਟ ਹੋਈ ਹੈ। ਮੌਸਮ ਵਿਭਾਗ ਅਨੁਸਾਰਪੰਜਾਬਵਿਚ 1 ਜੂਨ ਤੋਂ 30 ਸਤੰਬਰ ਤੱਕ ਦੇ ਮੌਨਸੂਨ ਸੀਜ਼ਨ ਦੌਰਾਨ 491.5 ਮਿਲੀਮੀਟਰਬਰਸਾਤ ਹੁੰਦੀ ਤਾਂ ਇਸ ਨੂੰ ਸਾਧਾਰਨਮੰਨਿਆਜਾਣਾ ਸੀ, ਪਰ ਇਸ ਸਮੇਂ ਦੌਰਾਨ ਮਹਿਜ਼ 351.44 ਐਮ.ਐਮ. ਬਰਸਾਤ ਹੀ ਹੋਈ। ਇਸ ਤਰ੍ਹਾਂ ਕਰੀਬ 28 ਫ਼ੀਸਦ ਘੱਟ ਬਰਸਾਤਕਰਕੇ ਸੂਬੇ ਅੰਦਰਪਾਣੀਦਾਸੰਕਟਹੋਰ ਡੂੰਘਾ ਹੋਣ ਦੇ ਆਸਾਰਬਣ ਗਏ ਹਨ।
ਇਸੇ ਦੌਰਾਨ ਅਹਿਮਪਹਿਲੂ ਇਹ ਵੀ ਹੈ ਕਿ ਪੰਜਪਾਣੀਆਂ ਵਾਲੇ ਪੰਜਾਬਦਾ 73 ਫ਼ੀਸਦਰਕਬਾਲਗਭਗ 14 ਲੱਖ ਟਿਊਬਵੈੱਲਾਂ ਦੀ ਸਿੰਜਾਈ ਉੱਤੇ ਨਿਰਭਰ ਹੈ ਅਤੇ ਕੇਵਲ 27 ਫੀਸਦੀ ਹੀ ਨਹਿਰੀਪਾਣੀਨਾਲ ਸਿੰਜਿਆ ਜਾਂਦਾ ਹੈ। ਪਾਣੀ ਦੇ ਗੰਭੀਰਸੰਕਟ ਨੂੰ ਲੈ ਕੇ ਪੰਜਾਬ ‘ਚ ਫ਼ਸਲੀਵਿਭਿੰਨਤਾਦੀ ਮੁਹਿੰਮ ਪ੍ਰਤੀਸਰਕਾਰਦੀ ਗੈਰ-ਸੰਜੀਦਗੀਦਾ ਇਹ ਪ੍ਰਤੱਖ ਸਬੂਤ ਹੈ ਕਿ ਸੂਬਾਸਰਕਾਰ ਨੇ ਆਉਂਦੀਆਂ ਵਿਧਾਨਸਭਾਚੋਣਾਂ ਨੂੰ ਦੇਖਦਿਆਂ ਵੋਟਰਾਂ ਨੂੰ ਖੁਸ਼ ਕਰਨਲਈਡੇਢ ਲੱਖ ਨਵੇਂ ਟਿਊਬਵੈੱਲਕੁਨੈਕਸ਼ਨਦੇਣਦਾਫ਼ੈਸਲਾਕੀਤਾ ਹੋਇਆ ਹੈ। ਫ਼ਸਲੀਵਿਭਿੰਨਤਾਦਾਪ੍ਰੋਗਰਾਮਬੇਅਸਰਹੋਣਦਾ ਇਹ ਸਭ ਤੋਂ ਵੱਡਾ ਸਬੂਤ ਹੈ ਕਿ ਝੋਨੇ ਹੇਠਰਕਬਾ 28 ਲੱਖ ਹੈਕਟੇਅਰ ਤੋਂ ਵੱਧ ਕੇ 30 ਲੱਖ ਹੈਕਟੇਅਰ ਦੇ ਕਰੀਬਚਲਾ ਗਿਆ ਹੈ। ਪੰਜਾਬਦਾਕਿਸਾਨਲਗਾਤਾਰਹੇਠਾਂ ਜਾ ਰਹੇ ਪਾਣੀ ਦੇ ਪੱਧਰ ਦੇ ਬਾਵਜੂਦ ਭਵਿੱਖ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਬਿਲਕੁਲ ਵੀਫ਼ਿਕਰਮੰਦਨਹੀਂ ਹੈ। ਜਿਉਂ ਜਿਉਂ ਪਾਣੀਦਾ ਪੱਧਰ ਹੇਠਾਂ ਜਾ ਰਿਹਾ ਹੈ, ਤਿਉਂ ਤਿਉਂ ਕਿਸਾਨਆਪਣੇ ਟਿਊਬਵੈੱਲਾਂ ਦੇ ਬੋਰਹੋਰਡੂੰਘੇ ਕਰਦੇ ਜਾ ਰਹੇ ਹਨ।
ਪੰਜਾਬ ਦੇ ਖੇਤੀਬਾੜੀਵਿਭਾਗ ਵਲੋਂ ਸਾਲ 2010 ਦੌਰਾਨ ਮੌਨਸੂਨ ਤੋਂ ਪਹਿਲਾਂ ਅਤੇ ਬਾਅਦਵਿਚਧਰਤੀਹੇਠਲੇ ਪਾਣੀਸਬੰਧੀ ਜੋ ਤੱਥ ਇਕੱਠੇ ਕੀਤੇ ਗਏ ਸਨ, ਉਹ ਹੀ ਪੰਜਾਬਵਾਸੀਆਂ ਨੂੰ ਵੇਲੇ ਸਿਰਸੰਭਲਣਲਈਕਾਫ਼ੀਸਨ । ਵਿਭਾਗ ਦੇ ਇਨ੍ਹਾਂ ਅੰਕੜਿਆਂ ਮੁਤਾਬਕ ਕੇਂਦਰੀਪੰਜਾਬ ਦੇ ਜ਼ਿਲ੍ਹਿਆਂ ਵਿਚਪਾਣੀਦਾ ਪੱਧਰ 20 ਮੀਟਰ ਤੋਂ ਵੀਹੇਠਾਂ ਚਲਿਆ ਗਿਆ ਹੈ। ਪਾਣੀ ਦੇ ਲਗਾਤਾਰ ਥੱਲੇ ਜਾਣਕਰਕੇ ਖੇਤੀਬਾੜੀਵਿਭਾਗ ਨੇ ਚਿੰਤਾਪ੍ਰਗਟਾਈ ਹੈ ਅਤੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ। ਜ਼ਮੀਨਹੇਠਲੇ ਪਾਣੀਦਾ ਪੱਧਰ ਹੇਠਾਂ ਜਾਣਕਰਕੇ ਕਿਸਾਨਾਂ ਨੂੰ ਹਰਸਾਲਤਕਰੀਬਨ 25,000 ਨਵੇਂ ਟਿਊਬਵੈੱਲਲਾਉਣੇ ਪੈਰਹੇ ਹਨ। ਇਕ ਲੱਖ ਟਿਊਬਵੈੱਲ ਡੂੰਘੇ ਕਰਨੇ ਪੈਂਦੇ ਹਨ ਜਿਸ ਨਾਲਪ੍ਰਤੀਸਾਲਕਿਸਾਨਾਂ ਦੀਆਂ ਜੇਬਾਂ ਵਿਚੋਂ 300 ਕਰੋੜਰੁਪਏ ਨਿਕਲਰਹੇ ਹਨ। ਪੰਜਾਬਸਰਕਾਰ ਨੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣਲਈਜੀਰੀਦੀਕਾਸ਼ਤ 15 ਜੂਨ ਤੋਂ ਕਰਨਲਈਕਾਨੂੰਨ ਬਣਾਇਆ ਹੋਇਆ ਹੈ।
ਪਾਣੀ ਤੇ ਹਵਾਵਿਚਫੈਲਰਹੇ ਪ੍ਰਦੂਸ਼ਣਕਾਰਨ ਪੌਣ ਅਤੇ ਪਾਣੀਦੋਵੇਂ ਹੀ ਸ਼ੁੱਧ ਨਹੀਂ ਰਹੇ। ਪੰਜਦਰਿਆਵਾਂ ਦੀਧਰਤੀ’ਤੇ ਪਾਣੀਦੀਬੋਤਲ 15 ਰੁਪਏ ਦੀਵਿਕਰਹੀ ਹੈ। ਸ਼ੁੱਧ ਪਾਣੀ ਦੇ ਨਾਂਅ’ਤੇ ਲੋਕਾਂ ਦੀਆਂ ਜੇਬਾਂ ਖ਼ਾਲੀਕੀਤੀਆਂ ਜਾ ਰਹੀਆਂ ਹਨ। ਪਿਛਲੇ ਪੰਜ ਕੁ ਸਾਲਾਂ ਦੌਰਾਨ ਹੀ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਨਾਂਅ’ਤੇ ਵਾਟਰਫਿਲਟਰਕੰਪਨੀਆਂ ਨੇ ਪੰਜਾਬ ਨੂੰ ਆਪਣੀਗ੍ਰਿਫ਼ਤ ‘ਚ ਲੈਲਿਆ ਹੈ।
ਹਕੀਕਤਕੰਬਣੀਛੇੜਦੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਖੇਤਰਪਾਣੀਦੀ ਉਪਲਬਧਤਾ ਨੂੰ ਲੈ ਕੇ ਖ਼ਤਰਨਾਕਬਣ ਚੁੱਕੇ ਹਨ।ਪਾਣੀਦੀ ਵੱਧ ਰਹੀਖ਼ਪਤਕਾਰਨਪੰਜਾਬ ਦੇ 138 ਵਿਚੋਂ 110 ਬਲਾਕ ਅਜਿਹੇ ਹਨਜਿਥੇ ਜ਼ਮੀਨੀਪਾਣੀਦੀਇੰਨੀਜ਼ਿਆਦਾਵਰਤੋਂ ਕੀਤੀ ਗਈ ਹੈ ਕਿ ਇੱਥੇ ਪਾਣੀਦਾ ਪੱਧਰ ਬਹੁਤਹੇਠਾਂ ਚਲਾ ਗਿਆ ਹੈ। ਸੂਬੇ ‘ਚ ਕੇਵਲ 23 ਬਲਾਕ ਹੀ ਸੁਰੱਖਿਅਤ ਹਨ, ਇਨ੍ਹਾਂ ਵਿਚੋਂ ਵੀਜ਼ਿਆਦਾਸੇਮਪ੍ਰਭਾਵਿਤਖੇਤਰਾਂ ਵਿਚਹਨ ਜਿੱਥੇ ਹੇਠਲਾਪਾਣੀਪੀਣਅਤੇ ਫ਼ਸਲਾਂ ਨੂੰ ਲਗਾਉਣ ਦੇ ਯੋਗ ਵੀਨਹੀਂ ਹੈ। ਕੇਂਦਰੀ ਗਰਾਊਂਡ ਵਾਟਰਅਥਾਰਟੀ ਨੇ ਸੂਬੇ ਦੇ 45 ਬਲਾਕਾਂ ਨੂੰ ਵਿਸ਼ੇਸ਼ਜੋਨਐਲਾਨਿਆ ਹੋਇਆ ਹੈ। ਇਸ ਦਾਅਰਥ ਹੈ ਕਿ ਇਨ੍ਹਾਂ ਬਲਾਕਾਂ ਵਿਚਡਿਪਟੀਕਮਿਸ਼ਨਰਦੀਮਨਜ਼ੂਰੀ ਤੋਂ ਬਿਨਾਂ ਕੋਈ ਵੀਟਿਊਬਵੈੱਲਬੋਰਨਹੀਂ ਕੀਤਾ ਜਾ ਸਕਦਾ। ਪਰਪੰਜਾਬ ‘ਚ ਕੌਣ ਪ੍ਰਵਾਹਕਰਦਾ ਹੈ ਸਰਕਾਰੀਬੰਦਿਸ਼ਾਂ ਤੇ ਚਿਤਾਵਨੀਆਂ ਦੀ?
ਪੰਜਾਬ ‘ਚઠਲਗਾਤਾਰਬਰਸਾਤਦੀਘਾਟਕਰਕੇ ਔਸਤਨ ਹਰਸਾਲ 55 ਤੋਂ 60 ਸੈਂਟੀਮੀਟਰਪਾਣੀਹੋਰਹੇਠਾਂ ਚਲਾਜਾਂਦਾ ਹੈ। ਇਸ ਸਾਲਗਿਰਾਵਟਦੀਦਰਪਹਿਲਾਂ ਨਾਲੋਂ ਵੱਧ ਸਕਦੀ ਹੈ। ਪੰਜਾਬਸਰਕਾਰਵਲੋਂ ਧਰਤੀਹੇਠਲਾਪਾਣੀਬਚਾਉਣਲਈਝੋਨਾਲਗਾਉਣਵਿਚਦੇਰੀਵਾਲੇ ਕਾਨੂੰਨ ਨਾਲਪਾਣੀਹੇਠਜਾਣ ਨੂੰ ਕੁਝ ਠੱਲ੍ਹ ਪਈ ਸੀ, ਪਰਬਰਸਾਤ ਹੀ ਘੱਟ ਹੋਵੇ ਤਾਂ ਇਸ ਦਾ ਕੋਈ ਤੋੜਨਹੀਂ ਹੈ। ਪਾਣੀਦੀਦੁਰਵਰਤੋਂ ਪੰਜਾਬਲਈਸਭ ਤੋਂ ਘਾਤਕਸਾਬਤ ਹੋ ਰਹੀ ਹੈ। ਸੂਬਾਸਰਕਾਰ ਨੇ ਸੈਂਟਰਲ ਗਰਾਊਂਡ ਵਾਟਰਅਥਾਰਟੀਦੀਤਰਜ਼ ਉੱਤੇ ਸੂਬਾਈਵਾਟਰਰੈਗੂਲੇਟਰੀਅਥਾਰਟੀਬਣਾਉਣੀ ਸੀ, ਪਰ ਇਸ ਪਾਸੇ ਕੋਈ ਕਦਮਨਹੀਂ ਉਠਾਇਆ ਗਿਆ। ਡਾ. ਸਰਦਾਰਾ ਸਿੰਘ ਜੌਹਲ ਦੀਅਗਵਾਈਵਾਲੀ ਜੌਹਲ ਕਮੇਟੀ ਨੇ 1986 ਵਿਚਆਪਣੀਰਿਪੋਰਟਵਿਚਪਾਣੀਦਾਸੰਕਟ ਵੱਧਣ ਦੀਪਛਾਣਕਰਦਿਆਂ ਫ਼ਸਲੀਵਿਭਿੰਨਤਾਲਾਗੂ ਕਰਨਦੀਸਿਫਾਰਿਸ਼ਕੀਤੀ ਸੀ, ਪਰਸੂਬੇ ਵਿਚ ਸਿਆਸੀ ਇੱਛਾ-ਸ਼ਕਤੀ ਦੀਘਾਟ ਨੇ ਇਸ ਪਾਸੇ ਵੱਲ ਤੁਰਨਨਹੀਂ ਦਿੱਤਾ। ਪੰਜਾਬਦੀਕਿਸਾਨੀ ਨੂੰ ਮੁਫ਼ਤ ਪਾਣੀਦੀਸਹੂਲਤ ਨੇ ਵੀਪਾਣੀਦੀਕਦਰ ਬਹੁਤ ਘਟਾਈਹੈ।ਖੇਤੀਸਬਸਿਡੀਆਂ ਨੂੰ ਵੀ ਮੁੜ ਨਵੇਂ ਸਿਰੇ ਤੋਂ ਵਿਉਂਤਣਦੀਲੋੜਹੈ।
ਪੰਜਾਬਸਰਕਾਰ ਨੂੰ ਜਿੱਥੇ ਪਾਣੀ ਦੇ ਗੰਭੀਰਸੰਕਟ ਨੂੰ ਸਮੇਂ ਸਿਰਕਾਬੂਕਰਨਲਈ ਸੁਹਿਰਦ ਹੋ ਕੇ ਯਤਨਕਰਨੇ ਚਾਹੀਦੇ ਹਨ, ਉਥੇ ਪੰਜਾਬ ਨੂੰ ਝੋਨੇ ਦੇ ਚੱਕਰ ਵਿਚੋਂ ਕੱਢਣ ਲਈਪ੍ਰਭਾਵੀ, ਸਿੱਟਾਮੁਖੀ ਅਤੇ ਅਮਲਯੋਗ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ।ਫ਼ਸਲੀਵਿਭਿੰਨਤਾਪਾਣੀ ਦੇ ਸੰਕਟ ਨੂੰ ਹੱਲ ਕਰਨ ਦੇ ਨਾਲ-ਨਾਲਆਰਥਿਕਸੰਕਟਵਿਚੋਂ ਗੁਜ਼ਰ ਰਹੀਪੰਜਾਬਦੀਕਿਸਾਨੀਲਈਵੀਲਾਹੇਵੰਦਹੋਵੇਗੀ। ਪੰਜਾਬ ਦੇ ਕਿਸਾਨਾਂ ਨੂੰ ਵੀਜਾਗਰੂਕਹੋਣਦੀਲੋੜ ਹੈ ਅਤੇ ਲਕੀਰ ਦੇ ਫ਼ਕੀਰਬਣਨਦੀ ਥਾਂ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦਿਆਂ ਪੰਜਾਬ ਦੇ ਪਾਣੀਆਂ ਨੂੂੰ ਬਚਾਉਣ ਲਈ ਸੁਚੇਤ ਹੋਣਾਚਾਹੀਦਾਹੈ।ਨਹੀਂ ਤਾਂ ਸਮਾਂ ਲੰਘੇ ਤੋਂ ‘ਪੰਜਾਂ ਦਰਿਆਵਾਂ ਦੀਧਰਤੀ’ ਨੂੰ ਮਾਰੂਥਲਬਣਨ ਤੋਂ ਕੋਈ ਵੀਰੋਕਨਹੀਂ ਸਕੇਗਾ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …