Breaking News
Home / ਸੰਪਾਦਕੀ / ਭਾਰਤ-ਪਾਕਿਸਬੰਧਾਂ ਨੂੰ ਸੁਖਾਵੀਂ ਦਿਸ਼ਾਮਿਲਣਦੀ ਉਮੀਦ!

ਭਾਰਤ-ਪਾਕਿਸਬੰਧਾਂ ਨੂੰ ਸੁਖਾਵੀਂ ਦਿਸ਼ਾਮਿਲਣਦੀ ਉਮੀਦ!

ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨਮੰਤਰੀਬਣੇ ਇਮਰਾਨਖ਼ਾਨਵਲੋਂ ਭਾਰਤੀਪੰਜਾਬ ਦੇ ਕੈਬਨਿਟਮੰਤਰੀਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਹੁੰ ਚੁੱਕ ਸਮਾਗਮਵਿਚ ਬੁਲਾਉਣ ਅਤੇ ਪ੍ਰਧਾਨਮੰਤਰੀਦਾ ਅਹੁਦਾ ਸੰਭਾਲਣ ਤੋਂ ਬਾਅਦਭਾਰਤਨਾਲ ਚੰਗੇ ਸਬੰਧਾਂ ਦੀਕਾਮਨਾਕਰਨ ਦੇ ਨਾਲਭਾਰਤ-ਪਾਕਿਸਤਾਨ ਦੇ ਸਬੰਧਾਂ ਨੂੰ ਸੁਖਾਵੀਂ ਦਿਸ਼ਾਮਿਲਣਦੀ ਉਮੀਦ ਬੱਝੀ ਹੈ। ਬੇਸ਼ੱਕ ਭਾਰਤੀਪੰਜਾਬ ਦੇ ਕੈਬਨਿਟਮੰਤਰੀ ਤੇ ਸਾਬਕਾਭਾਰਤੀਕ੍ਰਿਕਟਖਿਡਾਰੀਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨੀਪ੍ਰਧਾਨਮੰਤਰੀਅਤੇ ਪਾਕਿਸਤਾਨਕ੍ਰਿਕਟਟੀਮ ਦੇ ਸਾਬਕਾਕਪਤਾਨਇਮਰਾਨਖ਼ਾਨ ਨੇ ਆਪਣੇ ਸਹੁੰ ਚੁੱਕ ਸਮਾਗਮਵਿਚ ਸੱਦਾ, ਨਿੱਜੀ ਦੋਸਤਾਨਾਂ ਸਬੰਧਾਂ ਦੇ ਨਾਤੇ ਦਿੱਤਾ ਗਿਆ ਸੀ ਪਰ ‘ਸਿੱਧੂ’ ਤੇ ‘ਇਮਰਾਨ’ਦੀਦੋਸਤੀਭਾਰਤ-ਪਾਕਿਰਿਸ਼ਤੇ ਸੁਧਾਰਨ ‘ਚ ਅਹਿਮਭੂਮਿਕਾਨਿਭਾਅਸਕਦੀ ਹੈ। ਹਾਲਾਂਕਿਨਵਜੋਤ ਸਿੰਘ ਸਿੱਧ ਦੀਪਾਕਿਸਤਾਨਫੇਰੀਭਾਰਤੀਮੂਲਵਾਦੀਤਾਕਤਾਂ ਅਤੇ ਕੱਟੜਵਾਦੀਆਂ ਨੂੰ ਸੁਖਾ ਨਹੀਂ ਰਹੀਪਰ ਸਿੱਧੂ ਦੀਪਾਕਿਸਤਾਨਯਾਤਰਾ ਨੂੰ ਲੈ ਕੇ ਸਿਆਸੀ ਪਾਰਟੀਆਂ ਤੋਂ ਲੈ ਕੇ ਸੋਸ਼ਲਮੀਡੀਆ ਤੱਕ ਬਹਿਸਛਿੜੀ ਹੋਈ ਹੈ। ਇੱਥੋਂ ਤੱਕ ਕਿ ਭਾਰਤਦੀਆਂ ਬਹੁਤ ਸਾਰੀਆਂ ਖੇਤਰੀ ਤੇ ਕੌਮੀ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਵੀ ਸਿੱਧੂ ਦੀਪਾਕਿਸਤਾਨੀਪ੍ਰਧਾਨਮੰਤਰੀ ਦੇ ਸਹੁੰ ਚੁੱਕ ਸਮਾਗਮਵਿਚਸ਼ਮੂਲੀਅਤਦਾ ਹਾਂ-ਪੱਖੀ ਨਜ਼ਰੀਏ ਤੋਂ ਸਮਰਥਨਕੀਤਾਹੈ।ਨਵਜੋਤ ਸਿੱਧੂ ਦਾਸਮਰਥਨਕਰਨਵਾਲਿਆਂ ‘ਚ ਸਾਬਕਾ ਕੇਂਦਰੀਮੰਤਰੀਮਨੋਹਰ ਸਿੰਘ ਗਿੱਲ, ਭਾਜਪਾਸੰਸਦਮੈਂਬਰਸ਼ਤਰੂਘਨਸਿਨਹਾ, ਪੰਜਾਬ ਦੇ ਸਾਬਕਾਡਿਪਟੀਸਪੀਕਰਬੀਰਦਵਿੰਦਰ ਸਿੰਘ, ਸਾਬਕਾ ਕੇਂਦਰੀਮੰਤਰੀਬਲਵੰਤ ਸਿੰਘ ਰਾਮੂਵਾਲੀਆ, ਉੱਘੇ ਅਰਥਸ਼ਾਸਤਰੀਸਰਦਾਰਾ ਸਿੰਘ ਜੌਹਲ, ਸਾਬਕਾ ਆਈ.ਏ.ਐਸ. ਗੁਰਤੇਜ ਸਿੰਘ, ਉੱਘੇ ਪੱਤਰਕਾਰ ਰਾਜਦੀਪਸਰਦਸਾਈ ਤੇ ਸ਼ੇਖਰ ਗੁਪਤਾ, ਯੂਨੈਸਕੋ ਵਿਚਪ੍ਰੋਫੈਸਰਵਜੋਂ ਕਾਰਜਕਰਦੇ ਅਸ਼ੋਕਸਵੈਨਅਤੇ ਸੁਖਪਾਲ ਸਿੰਘ ਖਹਿਰਾ ਖੁੱਲ ਕੇ ਉਨਾਂ ਦੇ ਕਦਮਦੀਸ਼ਲਾਘਾਕਰਰਹੇ ਹਨ।ਨਿਰਸੰਦੇਹਪਾਕਿਸਤਾਨ ‘ਚ ਆਈ ਸਿਆਸੀ ਤਬਦੀਲੀ ਤੋਂ ਅਜਿਹੀ ਆਸ ਰੱਖੀ ਜਾ ਸਕਦੀ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਦੋਹਾਂ ਦੇਸ਼ਾਂ ਵਿਚਚਲੇ ਆ ਰਹੇ ਤਣਾਅ ਨੂੰ ਮੁਕਤਕਰਨਵਿਚ ਸਹਾਈ ਵੀ ਹੋ ਸਕਦੀ ਹੈ। ਪਾਕਿਸਤਾਨ ਦੇ ਨਵੇਂ ਪ੍ਰਧਾਨਮੰਤਰੀਇਮਰਾਨਖ਼ਾਨ ਇਕ ਗ਼ੈਰ-ਸਿਆਸੀ ਪਿਛੋਕੜਵਾਲੇ ਵਿਅਕਤੀਹਨਅਤੇ ਉਹ ਪਾਕਿਸਤਾਨਕ੍ਰਿਕਟਟੀਮ ਦੇ ਕਪਤਾਨਰਹੇ ਹਨ। ਉਹ ‘ਪਾਕਿਸਤਾਨਤਹਿਰੀਕ-ਏ-ਇਨਸਾਫ਼’ਪਾਰਟੀ ਦੇ ਆਗੂ ਹਨਅਤੇ ਉਹ ਵੀਪਾਕਿਸਤਾਨਵਿਚ ਬਿਲਕੁਲ ਅਜਿਹੇ ਹਾਲਾਤਾਂ ਅਤੇ ਉਮੀਦਾਂ ਦੌਰਾਨ ਸੱਤਾ ‘ਚ ਆਏ ਹਨ, ਜਿਵੇਂ ਕਿ 2014 ‘ਚ ਭਾਰਤ ‘ਚ ਰਾਜਨੀਤੀਦੀਦਿਸ਼ਾਬਦਲਣ ਦੇ ਨਾਂਅ’ਤੇ ‘ਆਮਆਦਮੀਪਾਰਟੀ’ਦਾ ਗਠਨ ਹੋਇਆ ਸੀ। ਇਮਰਾਨਖ਼ਾਨਕੋਲੋਂ ਪਾਕਿਸਤਾਨੀਆਵਾਮ ਨੂੰ ਵੀਆਪਣੇ ਬੁਨਿਆਦੀ ਮਸਲਿਆਂ, ਮੁਸ਼ਕਿਲਾਂ ਅਤੇ ਲੋੜਾਂ ਦੇ ਹੱਲ ਦੀ ਬਹੁਤ ਵੱਡੀ ਉਮੀਦ ਹੈ।ਪਾਕਿਸਤਾਨ ਦੇ ਪ੍ਰਧਾਨਮੰਤਰੀਬਣਨ ਤੋਂ ਬਾਅਦ ‘ਕੌਮ’ ਦੇ ਨਾਂਅਆਪਣੇ ਪਲੇਠੇ ਸੰਬੋਧਨ ਦੌਰਾਨ ਹੀ ਇਮਰਾਨਖ਼ਾਨ ਨੇ ਭਾਰਤਸਮੇਤਸਾਰੇ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧਾਂ ਦੀਕਾਮਨਾਕਰਦਿਆਂ ਦ੍ਰਿੜਤਾਨਾਲ ਆਖਿਆ ਸੀ ਕਿ ਪਾਕਿਸਤਾਨਵਿਚਸ਼ਾਂਤੀਅਤੇ ਉਨਤੀ ਦਾ ਮਾਹੌਲ ਗੁਆਂਢੀ ਮੁਲਕਾਂ ਨਾਲਸਬੰਧ ਸੁਧਾਰਨ ਤੋਂ ਬਗ਼ੈਰਸਿਰਜਿਆਨਹੀਂ ਜਾ ਸਕਦਾ।ਕਰੀਬ ਇਕ ਘੰਟੇ ਦੇ ਪਲੇਠੇ ਆਪਣੇ ਸੰਬੋਧਨ ਦੌਰਾਨ ਇਮਰਾਨਖ਼ਾਨ ਨੇ ਦੇਸ਼ ਨੂੰ ਆਰਥਿਕਮੋਰਚੇ ‘ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਦਾਜ਼ਿਕਰਕਰਦਿਆਂ ਕਿਹਾ ਕਿ ਇਸ ਵੇਲੇ ਪਾਕਿਸਤਾਨਸਿਰ 28 ਖਰਬਰੁਪਏ ਦਾਕਰਜ਼ਾ ਹੈ। ਪਾਕਿਸਤਾਨ ਨੂੰ ਆਰਥਿਕ ਤੇ ਸਿਹਤ-ਸੰਭਾਲਖੇਤਰ ‘ਚ ਸਭ ਤੋਂ ਵੱਡੀਆਂ ਚੁਣੌਤੀਆਂ ਦਾਸਾਹਮਣਾਕਰਨਾਪੈਰਿਹਾ ਹੈ। ਪਾਕਿਸਤਾਨ ‘ਚ ਗਰਭਵਤੀ ਔਰਤਾਂ ਦੀ ਮੌਤ ਦਰਬਹੁਤਜ਼ਿਆਦਾ ਹੈ ਤੇ ਦੇਸ਼ ‘ਚ ਬੱਚਿਆਂ ਦੀ ਮੌਤ ਦਰਵੀਕਰੀਬ 45 ਫ਼ੀਸਦੀ ਹੈ। ਇਮਰਾਨਖ਼ਾਨ ਨੇ ਅਦਾਲਤਾਂ, ਸਿੱਖਿਆ, ਸਿਹਤ, ਸਿਵਲਸੇਵਾਵਾਂ ਦੇ ਢਾਂਚੇ ‘ਚ ਸੁਧਾਰਲਿਆਉਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਨਾਲ-ਨਾਲਪਾਣੀ ਦੇ ਸੰਕਟ ਨੂੰ ਖ਼ਤਮਕਰਨਲਈਬੰਨ ਬਣਾਉਣਦੀਵੀ ਗੱਲ ਕੀਤੀ।ਸਿਹਤਸੇਵਾਵਾਂ ਦੀਆਂ ਖ਼ਾਮੀਆਂ ਬਾਰੇ ਉਨਾਂ ਦੱਸਿਆ ਕਿ ਇਸ ਵੇਲੇ ਪਾਕਿਸਤਾਨਵਿਸ਼ਵ ਦੇ ਉਨਾਂ ਪਹਿਲੇ ਪੰਜਦੇਸ਼ਾਂ ‘ਚ ਸ਼ਾਮਲ ਹੈ, ਜਿੱਥੇ ਗੰਦੇ ਪਾਣੀਨਾਲਹੋਣਵਾਲੀਆਂ ਬਾਲ ਮੌਤਾਂ ਦੀਦਰਸਭ ਤੋਂ ਵਧੇਰੇ ਹੈ।
ਸੱਭਿਆਚਾਰਕ ਤੇ ਭੂਗੋਲਿਕ ਸਾਂਝ ਦੇ ਬਾਵਜੂਦਆਪਣੇ ਵਿਚਾਲੇ ਬੇਵਿਸ਼ਵਾਸੀਦੀਕੰਧ ਉਸਾਰੀ ਖੜੇ ਭਾਰਤਅਤੇ ਪਾਕਿਸਤਾਨਗ਼ਰੀਬੀ ਹਟਾਉਣ, ਬਾਲ ਸੁਰੱਖਿਆ, ਰੁਜ਼ਗਾਰ, ਸਿੱਖਿਆ ਅਤੇ ਨਾਗਰਿਕਾਂ ਲਈ ਬੁਨਿਆਦੀ ਸਹੂਲਤਾਂ ਨੂੰ ਦਾਅ’ਤੇ ਲਗਾ ਕੇ ਹੀ ਆਪਣੇ ਬਜਟਦਾਤਕਰੀਬਨ 40 ਫ਼ੀਸਦੀ ਇਕੱਲੇ ਹਥਿਆਰਾਂ ‘ਤੇ ਖ਼ਰਚਕਰਦੇ ਹਨ। ਜਦੋਂਕਿ ਸਿਹਤ ਤੇ ਸਿੱਖਿਆ ‘ਤੇ ਭਾਰਤਆਪਣੇ ਬਜਟਦਾਤਿੰਨਫ਼ੀਸਦੀਅਤੇ ਪਾਕਿਸਤਾਨਮਹਿਜਚਾਰਫ਼ੀਸਦੀ ਹੀ ਖ਼ਰਚਕਰਦਾ ਹੈ।
ਭਾਰਤ-ਪਾਕਿਸਤਾਨਵਿਚਾਲੇ ਪਿਛਲੇ 70 ਸਾਲਾਂ ਦੌਰਾਨ ਤਿੰਨਵਾਰ ਸਿੱਧੀ ‘ਜੰਗ’ ਹੋ ਚੁੱਕੀ ਹੈ ਪਰ ਇਕ ਅਣਐਲਾਨੀਸ਼ੀਤ ਜੰਗ ਦੋਵਾਂ ਦੇਸ਼ਾਂ ਵਿਚਾਲੇ 1947 ਤੋਂ ਲਗਾਤਾਰ, ਹਰ ਰੋਜ਼, ਪਲ-ਪਲ ਚੱਲਦੀ ਆ ਰਹੀ ਹੈ, ਜਿਸ ਨੇ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਘਰਾਂ ਨੂੰ ਉਜਾੜਿਆ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਮਨਾਂ ਵਿਚਨਫ਼ਰਤ ਦੇ ਡੂੰਘੇ ਬੀਜਬੀਜਣਦਾਕੰਮਕੀਤਾਹੈ। 15 ਅਗਸਤ 1947 ਨੂੰ ਹਿੰਦੋਸਤਾਨ ਅੰਗਰੇਜ਼ਾਂ ਤੋਂ ਆਜ਼ਾਦਹੋਣ’ਤੇ ਭਾਰਤਅਤੇ ਪਾਕਿਸਤਾਨ ਦੋ ਦੇਸ਼ ਹੋਂਦ ਵਿਚ ਆਏ ਸਨ। ਖਿੱਤੇ ਦੀ ਮਜ਼ਬੀਆਧਾਰ’ਤੇ ਦੋ ਦੇਸ਼ਾਂ ਦੇ ਰੂਪਵਿਚ ਹੋਈ ਵੰਡ ਦੌਰਾਨ 10 ਲੱਖ ਲੋਕਾਂ ਦਾਕਤਲੇਆਮ, ਇਕ ਕਰੋੜਲੋਕਾਂ ਦਾਜਬਰੀ ਉਜਾੜਾ, ਬੇਵਿਸ਼ਵਾਸੀਅਤੇ ਨਫ਼ਰਤਦੀਆਂ ਡੂੰਘੀਆਂ ਖੱਡਾਂ ਮਿਲੀਆਂ ਹਨ।ਪਿਛਲੇ 70 ਸਾਲਾਂ ਤੋਂ ਹੀ ਇਸ ਖਿੱਤੇ ਅੰਦਰ ਮਜ਼ਬ ਦੇ ਨਾਂਅ’ਤੇ ਕੱਟੜਪੰਥੀ ਤਾਕਤਾਂ ਆਪਣੀ ਸੱਤਾ ਦਾਵਿਸਥਾਰਕਰਨਅਤੇ ਭਾਰਤ-ਪਾਕਿਸਤਾਨ, ਦੋਵਾਂ ਦੇਸ਼ਾਂ ਦੀਅਖੰਡਤਾ ਨੂੰ ਅਸਥਿਰਕਰਨਲਈ ਤਰਲੋਮੱਛੀ ਹੋ ਰਹੀਆਂ ਹਨ। ਬੇਸ਼ੱਕ ਪਾਕਿਸਤਾਨਦੀ ਅੱਤਵਾਦ ਖਿਲਾਫ਼ ਪ੍ਰਤੀਬੱਧਤਾ ‘ਤੇ ਸ਼ੱਕ ਕਰਨਾਵਾਜਬ ਹੈ ਪਰਭਾਰਤ-ਪਾਕਿਸਤਾਨਦੀਆਂ ‘ਅੱਤਵਾਦ’ ਸਮੇਤਹੋਰਅੰਦਰੂਨੀ ਸਮੱਸਿਆਵਾਂ ਤੇ ਚੁਣੌਤੀਆਂ ਸਾਂਝੀਆਂ ਹੀ ਹਨ।ਦੋਵਾਂ ਮੁਲਕਾਂ ਨੂੰ ਪੱਛੜੇਪਨ, ਗ਼ਰੀਬੀ, ਅਨਪੜਤਾਅਤੇ ਪਿਛਾਂਹਖਿੱਚੂ ਸੋਚ ਸਮੇਤਨਾਗਰਿਕਾਂ ਦੇ ਜੀਵਨਜਿਊਣਦੀਆਂ ਬੁਨਿਆਦੀ ਸਹੂਲਤਾਂ ਦੀਘਾਟਵਰਗੀਆਂ ਚੁਣੌਤੀਆਂ ਨਾਲਬਰਾਬਰ ਹੀ ਦੋ-ਚਾਰਹੋਣਾਪੈਰਿਹਾਹੈ।
ਅੱਜ ਜੇਕਰਦੋਵੇਂ ਦੇਸ਼ਆਪਸੀਮਸਲਿਆਂ ਨੂੰ ਮਿਲਬੈਠ ਕੇ ਸੁਲਝਾਲੈਣ, ਇਕ ਦੂਜੇ ਦੇ ਚੰਗੇ ਗੁਆਂਢੀਬਣਸਕਣ, ਵਪਾਰਅਤੇ ਹੋਰਖੇਤਰਾਂ ਵਿਚਆਪਣਾਮਿਲਵਰਤਨਵਧਾਸਕਣ ਤਾਂ ਇਹ ਦੱਖਣੀ ਏਸ਼ੀਆ ‘ਚ ਸਦੀਵੀਸ਼ਾਂਤੀਬਹਾਲੀਅਤੇ ਉਨਤੀ ਦਾਆਧਾਰਬਣੇਗਾ। ਦੋਵੇਂ ਪਾਸਿਓਂ ਸਰਹੱਦੀ ਇਲਾਕਿਆਂ ਵਿਚੋਂ ਦਹਿਸ਼ਤ, ਬੇਵਿਸ਼ਵਾਸੀਅਤੇ ਗੁਆਂਢੀ ਮੁਲਕ ਪ੍ਰਤੀਨਫ਼ਰਤਦੀਭਾਵਨਾ ਨੂੰ ਖ਼ਤਮਕਰਕੇ ਸਾਂਝੇ ਵਪਾਰ, ਸੱਭਿਆਚਾਰਕ ਸਾਂਝ ਅਤੇ ਸਹਿਚਾਰ ਦੇ ਮਾਹੌਲ ਦੌਰਾਨ ਅੱਤਵਾਦ, ਗ਼ਰੀਬੀ, ਅਨਪੜਤਾ, ਜਹਾਲਤਅਤੇ ਮਾਨਸਿਕ ਪੱਛੜੇਪਨ ਨੂੰ ਦੂਰਕਰਨ ਦੇ ਸਾਂਝੇ ਯਤਨਾਂ ਦੀ ਸ਼ੁਰੂਆਤ ਹੋਣੀਚਾਹੀਦੀਹੈ।ਭਾਰਤ-ਪਾਕਿਵਿਚਾਲੇ ਸੁਖਾਵੇਂ ਸਬੰਧਾਂ ਦੀਕਾਮਨਾ ਦੇ ਸੰਦਰਭ ‘ਚ ਵਿਗਿਆਨੀਆਇਨਸਟਾਇਨਦਾਕਥਨਜ਼ਿਕਰੇ-ਖ਼ਾਸ ਹੈ ਕਿ, ‘ਜਾਗਰੂਕਲੋਕਾਂ ਤੋਂ ਮੌਤ ਦੀ ਥਾਂ ਜੀਵਨਲਈਕੰਮਕਰਨਦੀ ਆਸ ਕੀਤੀਜਾਣੀਚਾਹੀਦੀਹੈ।’

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …