1.1 C
Toronto
Wednesday, February 25, 2026
spot_img
Homeਘਰ ਪਰਿਵਾਰਸ਼ਬਦਾਂ ਦੇ ਵਣਜਾਰੇ

ਸ਼ਬਦਾਂ ਦੇ ਵਣਜਾਰੇ

ਗਿਆਨ ਸਿੰਘ ਦਰਦੀ ਇੱਕ ਧਾਰਮਿਕ ਸ਼ਖ਼ਸੀਅਤ ਹੋਣ ਕਰਕੇ ਉਸ ਦੀਆਂ ਰਚਨਾਵਾਂ ਵਿੱਚ ਅਕਸਰ ਹੀ ਕੋਈ ਨਸੀਅਤ ਸਮੋਈ ਹੁੰਦੀ ਹੈ। ਉਹ ਜ਼ਿੰਦਗੀ ਦੀ ਪ੍ਰੋੜ ਅਵਸਥਾ ਵਿੱਚੋਂ ਗੁਜ਼ਰਦਿਆਂ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਸਮਾਜ ਲਈ ਕੋਈ ਨਿੱਗਰ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਹੈ। ਦਰਦੀ ਦੀ ਗਜ਼ਲ ਦਾ ਰੰਗ ਉਸ ਵੇਲੇ ਹੋਰ ਨਿਖਰਿਆ ਜਦੋਂ ਉਸ ਨੇ ਉਸਤਾਦ ਗਜ਼ਲਗੋ ਮਹਿੰਦਰਦੀਪ ਗਰੇਵਾਲ ਤੋਂ ਇਸ ਦੇ ਵਿਧੀ-ਵਿਧਾਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਹ ਹੁਣ ਜਦੋਂ ਵੀ ਕਿਸੇ ਸ਼ੇਅਰ ਦੀ ਸਿਰਜਣਾ ਕਰਦਾ ਹੈ ਤਾਂ ਉਸ ਨੂੰ ਬਹਿਰ-ਬੰਦਿਸ਼ ਦੀ ਕਸਵੱਟੀ ਵਿਚੋਂ ਦੀ ਲੰਘਾ ਕੇ ਜ਼ਰੂਰ ਪਰਖਦਾ ਹੈ। ਗਿਆਨ ਸਿੰਘ ਦਰਦੀ ਦੀਆਂ ਗਜ਼ਲਾਂ ਮੁਕੰਮਲ ਬਹਿਰ ਵਿੱਚ ਬੱਝੀਆਂ ਹੁੰਦੀਆਂ ਹਨ। ਉਸ ਦਾ ਖਿਆਲ ਭਾਵੇਂ ਢਿੱਲਾ ਪੈ ਜਾਵੇ ਪਰ ਇਹ ਬਹਿਰ/ਤੋਲਂ ਤੋਂ ਬਾਹਰਾ ਨਹੀਂ ਹੋ ਸਕਦਾ, ਇਹ ਦਰਦੀ ਦੀ ਗਜ਼ਲਕਾਰੀ ਦੀ ਖਾਸ ਪ੍ਰਾਪਤੀ ਕਹੀ ਜਾ ਸਕਦੀ ਹੈ। ਉਸ ਦੇ ਸ਼ੇਅਰਾਂ ਦੇ ਵਿਸ਼ੇ ਬੜੇ ਹੀ ਸਰਲ, ਸਾਦੇ ਅਤੇ ਆਮ ਜ਼ਿੰਦਗੀ ਦੀ ਪਕੜ ਵਿੱਚ ਆਉਣ ਵਾਲੇ ਹੁੰਦੇ ਹਨ। ਉਹ ਇਸ ਗੱਲ ਦਾ ਵੀ ਧਾਰਨੀ ਹੈ ਕਿ ਕੋਈ ਵੀ ਲਿਖਤ ਬੋਝਲ ਨਹੀਂ ਹੋਣੀ ਚਾਹੀਦੀ ਅਤੇ ਜਨ-ਸਧਾਰਨ ਦੀ ਸਮਝ ਵਿੱਚ ਆਉਣ ਵਾਲੀ ਹੋਣੀ ਚਾਹੀਦੀ ਹੈ। ਇਸ ਲਈ ਦਰਦੀ ਨੂੰ ਧਰਤੀ ਨਾਲ ਜੁੜ੍ਹਿਆ ਸ਼ਾਇਰ ਵੀ ਕਿਹਾ ਜਾ ਸਕਦਾ ਹੈ। ਉਸ ਦੀ ਇੱਕ ਗਜ਼ਲ ਦਾ ਨਮੂੰਨਾ ਹਾਜ਼ਰ ਹੈ-
ਤਲਵਿੰਦਰ ਮੰਡ (416-904-3500)

RELATED ARTICLES
POPULAR POSTS