ਮਹਿੰਦਰ ਸਿੰਘ ਵਾਲੀਆ
1. ਇਕ ਦੇਸ਼ ਦੇ ਨਾਗਰਿਕ ਕਿਸੇ ਦੂਜੇ ਦੇਸ਼ ਦੀ ਗ਼ੈਰਕਾਨੂੰਨੀ ਢੰਗ ਹੱਦ ਪਾਰ ਕਰਕੇ ਵੱਸਣੇ ਨੂੰ ਗ਼ੈਰਕਾਨੂੰਨੀ ਪਰਵਾਸ ਆਖਦੇ ਹਨ। ਇਹ ਪਰਵਾਸ ਲੈਂਡ, ਸਮੁੰਦਰ ਜਾਂ ਹਵਾਈ ਰਸਤੇ ਹੋ ਸਕਦੀ ਹੈ।
2. ਕਈ ਵਾਰ ਕੋਈ ਵਿਅਕਤੀ ਜਾਅਲੀ ਕਾਗਜ਼ ਬਣਾਕੇ ਵੀ ਦੂਜੇ ਦੇਸ਼ ਵਿਚ ਦਾਖਲ ਹੋ ਜਾਂਦਾ ਹੈ। ਫੜੇ ਜਾਣ ‘ਤੇ ਉਹ ਗ਼ੈਰਕਾਨੂੰਨੀ ਪਰਵਾਸੀ ਬਣ ਜਾਂਦਾ ਹੈ।
3. ਕਈ ਵਾਰ ਕੋਈ ਵੀਜ਼ਾ ਦੀ ਮਿਆਦ ਖ਼ਤਮ ਹੋਣ ਉੱਤੇ ਵਾਧੂ ਰਹੀ ਜਾਂਦਾ ਹੈ। ਇਹ ਵੀ ਗ਼ੈਰਕਾਨੂੰਨੀ ਹੈ।
ਗ਼ੈਰਕਾਨੂੰਨੀ ਪਰਵਾਸ ਦੇ ਕਾਰਨ
ਕੁਝ ਵਿਅਕਤੀਆਂ ਦੀ ਯੋਗਤਾ ਕਾਨੂੰਨੀ ਢੰਗ ਨਾਲ ਪਰਵਾਸ ਕਰਨ ਲਈ ਕਾਫ਼ੀ ਨਹੀਂ ਹੁੰਦੀ ਪ੍ਰੰਤੂ ਬਾਹਰਲੇ ਮੁਲਕ ਵਿਚ ਜਾਣ ਦੀ ਇੱਛਾ ਪ੍ਰਬਲ ਹੁੰਦੀ ਹੈ। ਮੋਟੇ-ਮੋਟੇ ਕਾਰਨ ‘ਪਰਵਾਸ ਕਿਉਂ’ ਦੇ ਲੇਖ ਵਿਚ ਲਿਖੇ ਜਾ ਚੁੱਕੇ ਹਨ।
ਗ਼ੈਰਕਾਨੂੰਨੀ ਪਰਵਾਸੀਆਂ ਦਾ ਜੀਵਨ ਜੋਖ਼ਮ ਭਰਿਆ ਹੁੰਦਾ ਹੈ, ਦੋ ਵਾਰ ਜੋਖ਼ਮ ਵਿਚੋਂ ਲੰਘਣਾ ਪੈਂਦਾ ਹੈ।
1. ਘਰੋਂ ਚੱਲਣ ਤੋਂ ਲੈ ਕੇ ਦੂਜੇ ਦੇਸ਼ ਵਿਚ ਦਾਖਲ ਹੋਣ ਤੱਕ
2. ਦੂਜੇ ਦੇਸ਼ ਵਿਚ ਰਹਿਣ ਸਮੇਂ
ਘਰੋਂ ਚੱਲਣ ਤੋਂ ਲੈ ਕੇ ਦੂਜੇ ਦੇਸ਼ ਵਿਚ ਦਾਖਲ ਹੋਣ ਤੱਕ :-
1. ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਏਜੰਟ ਦੇ ਪੱਧਰ ਉੱਤੇ ਹੀ ਗੁੰਮਰਾਹ ਹੋ ਰਹੇ ਹੋ। ਏਜੰਟ ਠੀਕ ਜਾਣਕਾਰੀ ਨਾ ਦੇ ਰਿਹਾ ਹੋਵੇ, ਗਲਤ ਦੇਸ਼ ਹੀ ਭੇਜ ਦੇਵੇ ਜਾਂ ਕਿਸੇ ਦੇਸ਼ ਦੇ ਜੰਗਲ ਵਿਚ ਛੱਡ ਦਿੱਤੇ ਜਾਵੋ।
2. ਰਸਤੇ ਵਿਚ ਡਾਕੂ ਲੁੱਟ ਲੈਣ
3. ਭੌ-ਮਾਫੀਆ ਬੰਦੀ ਬਣਾ ਲੈਣ
4. ਡਰੱਗ ਮਾਫੀਆ ਦੀ ਚੁੰਗਲ ਵਿਚ ਫਸ ਜਾਵੋ
5.ਗ਼ੈਰਕਾਨੂੰਨੀ ਪਰਵਾਸੀ ਔਰਤਾਂ ਨੂੰ ਦੇਹ ਵਪਾਰ ਦੇ ਧੰਦੇ ਵਿਚ ਧੱਕ ਦੇਣ।
6. ਬੰਦੀ ਬਣਾ ਕੇ ਤੁਹਾਡੇ ਮਾਪਿਆਂ ਤੋਂ ਫਿਰੌਤੀ ਦੀ ਮੰਗ ਕੀਤੀ ਜਾਵੇ।
2. ਜੋਖ਼ਮ ਜੋ ਦੂਜੇ ਦੇਸ਼ ਵਿਚ ਹੰਡਾਉਣੇ ਪੈਂਦੇ ਹਨ :-
1. ਹੱਦ ਪਾਰ ਕਰਨ ਵੇਲੇ ਫੜੇ ਜਾਵੋ ਅਤੇ ਜੇਲ੍ਹ ਵਿਚ ਸੁੱਟੇ ਜਾਵੋ।
2. ਦਾਖਲ ਹੋਣ ਸਮੇਂ ਮੁੱਠ ਭੇੜ ਹੋ ਜਾਵੋ ਅਤੇ ਗੋਲੀ ਦਾ ਸ਼ਿਕਾਰ ਹੋ ਜਾਵੋ।
3. ਆਮ ਤੌਰ ‘ਤੇ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਨਵੇਂ ਦੇਸ਼ ਦੀ ਬੋਲੀ ਨਹੀਂ ਆਉਂਦੀ ਹੁੰਦੀ। ਇਸ ਘਾਟ ਕਾਰਨ ਜ਼ਿੰਦਗੀ ਨਰਕ ਵਰਗੀ ਹੁੰਦੀ ਹੈ।
4. ਰੁਜ਼ਗਾਰ : ਤੁਹਾਡੀਆਂ ਡਿਗਰੀਆਂ ਅਤੇ ਤਜ਼ਰਬੇ ਦਾ ਕੋਈ ਮੂਲ ਨਹੀਂ ਪੈ ਸਕਦਾ, ਠੀਕ ਰੁਜ਼ਗਾਰ ਮਿਲਣਾ ਲਗਭਗ ਅਸੰਭਵ ਹੈ।
5. ਸਹੂਲਤ : ਸਿਹਤ ਸਹੂਲਤਾਂ ਕਾਨੂੰਨੀ ਸਹੂਲਤਾਂ ਤੋਂ ਵਾਂਝੇ ਰਹਿਣਾ ਪੈਂਦਾ ਹੈ।
6. ਡਰਾਈਵਿੰਗ ਲਾਈਸੈਂਸ ਨਹੀਂ ਬਣਵਾ ਸਕਦੇ
7. ਬੈਂਕਾਂ ਤੋਂ ਕਰਜ਼ਾ ਨਹੀਂ ਲਿਆ ਜਾ ਸਕਦਾ ਨਾ ਅਕਾਊਂਟ ਖੋਲ੍ਹਿਆ ਜਾ ਸਕਦਾ ਹੈ।
8. ਕਰਜ਼ਾ ਲੈ ਕੇ ਆਪਣਾ ਮਕਾਨ ਨਹੀਂ ਬਣਵਾ ਸਕਦੇ
9. ਕੋਈ ਮਾਲਕ ਬਣਦੀ ਤਨਖਾਹ ਨਹੀਂ ਦਿੰਦਾ
10. ਜਿਸ ਦੇ ਵੀ ਸੰਪਰਕ ਵਿਚ ਆਵੋਗੇ ਉਹ ਹੀ ਸ਼ੋਸ਼ਣ ਅਤੇ ਨਜਾਇਜ਼ ਫਾਇਦਾ ਉਠਾਵੇਗਾ
11. ਫੜੇ ਜਾਣ ਦੇ ਡਰੋਂ ਹੋਰਾਂ ਤੋਂ ਬਚ ਕੇ ਰਹੋਗੇ
12. ਲੋੜ ਪੈਣ ਉੱਤੇ ਸੰਕਟ ਮਦਦ (911) ਨਹੀਂ ਲੈ ਸਕਦੇ।
13. ਜੇ ਫੜੇ ਗਏ ਤਦ ਡੀਪੋਰਟ ਹੋਵੇਗੀ।
ਸਰਕਾਰਾਂ ਗ਼ੈਰਕਾਨੂੰਨੀ ਪਰਵਾਸ ਦੇ ਵਿਰੁੱਧ ਕਿਉਂ ਹੁੰਦੀਆਂ ਹਨ।
1. ਦੇਸ਼ ਦੀ ਵਸੋਂ ਵਿਚ ਵਾਧਾ ਹੁੰਦਾ ਹੈ। ਸਹੂਲਤਾਂ ਉੱਤੇ ਮਾਰੂ ਅਸਰ ਹੁੰਦਾ ਹੈ।
2. ਕਿਉਂਕਿ ਇਸ ਵਰਗ ਦਾ ਪੱਕਾ ਟਿਕਾਣਾ ਨਹੀਂ ਹੁੰਦਾ, ਕੋਈ ਜਾਣਕਾਰੀ ਨਹੀਂ ਹੁੰਦੀ ਦੇਸ਼ ਦੀ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ।
3. ਇਹ ਵਰਗ ਘੱਟ ਤਨਖਾਹ ਉੱਤੇ ਵੀ ਕੰਮ ਕਰਨ ਨੂੰ ਤਿਆਰ ਰਹਿੰਦਾ। ਦੇਸ਼ ਦੇ ਸ਼ਹਿਰੀਆਂ ਦੇ ਹੱਕ ਉਤੇ ਡਾਕਾ ਹੁੰਦਾ ਹੈ।
4. ਕਈ ਗ਼ੈਰਕਾਨੂੰਨੀ ਪਰਵਾਸੀ ਆਪਣੇ ਨਾਲ ਬਿਮਾਰੀਆਂ ਵੀ ਲੈ ਕੇ ਆਉਂਦੇ ਹਨ, ਕਿਉਂਕਿ ਮੁਲਕ ਦੇ ਦਾਖਲੇ ਸਮੇਂ ਕੋਈ ਮੈਡੀਕਲ ਜਾਂਚ ਨਹੀਂ ਹੁੰਦੀ।
ਗ਼ੈਰਕਾਨੂੰਨੀ ਪਰਵਾਸ ਦੇ ਰੁਝਾਨ ਨੂੰ ਘੱਟ ਕਰਨ ਲਈ ਵਾਤਾਵਰਣ ਰੁਜ਼ਗਾਰ, ਬਿਹਤਰ ਸਿਆਸੀ, ਆਰਥਿਕ ਅਤੇ ਸਮਾਜਿਕ ਮਾਹੌਲ ਦੀ ਸਿਰਜਣਾ ਕਰਨੀ ਹੋਵੇਗੀ।
ਸੇਵਾ ਮੁਕਤ-ਜ਼ਿਲ੍ਹਾ ਸਿੱਖਿਆ ਅਫਸਰ
647-856-4280, ਬਰੈਂਪਟਨ (ਕੈਨੇਡਾ)
Check Also
ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …