5.5 C
Toronto
Thursday, December 18, 2025
spot_img
Homeਭਾਰਤਹਰੀਸ਼ ਰਾਵਤ ਨੇ ਵੀ ਬਗਾਵਤੀ ਸੁਰ ਕੀਤੇ ਅਖਤਿਆਰ

ਹਰੀਸ਼ ਰਾਵਤ ਨੇ ਵੀ ਬਗਾਵਤੀ ਸੁਰ ਕੀਤੇ ਅਖਤਿਆਰ

ਕੈਪਟਨ ਨੇ ਕਿਹਾ : ਜੋ ਬੀਜੋਗੋ, ਉਹੀ ਵੱਢੋਗੇ
ਦੇਹਰਾਦੂਨ : ਉੱਤਰਾਖੰਡ ਲਈ ਕਾਂਗਰਸ ਦੀ ਚੋਣ ਮੁਹਿੰਮ ਦੇ ਮੁਖੀ ਹਰੀਸ਼ ਰਾਵਤ ਨੇ ਆਪਣੀ ਪਾਰਟੀ ‘ਤੇ ਸਹਿਯੋਗ ਨਾ ਦੇਣ ਦਾ ਆਰੋਪ ਲਾਉਂਦਿਆਂ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਆਰਾਮ ਕਰਨ ਦਾ ਸਮਾਂ ਆ ਗਿਆ ਹੈ। ਹਿੰਦੀ ਵਿਚ ਕਈ ਟਵੀਟ ਕਰਦਿਆਂ ਰਾਵਤ ਨੇ ਕਿਹਾ, ‘ਹੈ ਨਾ ਅਜੀਬ ਜਿਹੀ ਗੱਲ, ਚੋਣ ਰੂਪੀ ਸਮੁੰਦਰ ਤੈਰ ਕੇ ਪਾਰ ਕਰਨਾ ਹੈ, ਸੰਗਠਨ ਦਾ ਢਾਂਚਾ ਜ਼ਿਆਦਾ ਥਾਵਾਂ ‘ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਜਾਂ ਤਾਂ ਮੂੰਹ ਫੇਰ ਕੇ ਖੜ੍ਹਾ ਹੁੰਦਾ ਜਾ ਰਿਹਾ ਹੈ ਜਾਂ ਨਕਾਰਾਤਮਕ ਭੂਮਿਕਾ ਨਿਭਾ ਰਿਹਾ ਹੈ।’ ਉਨ੍ਹਾਂ ਲਿਖਿਆ, ‘ਜਿਨ੍ਹਾਂ ਦੇ ਹੁਕਮ ਉਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਮਨ ਵਿਚ ਬਹੁਤ ਵਾਰ ਵਿਚਾਰ ਆ ਰਿਹਾ ਹੈ ਕਿ ਹਰੀਸ਼ ਰਾਵਤ, ਹੁਣ ਬਹੁਤ ਹੋ ਗਿਆ, ਬਹੁਤ ਤੈਰ ਲਿਆ, ਹੁਣ ਅਰਾਮ ਦਾ ਸਮਾਂ ਹੈ।’ ਹਾਲਾਂਕਿ ਸਾਬਕਾ ਮੁੱਖ ਮੰਤਰੀ ਰਾਵਤ ਨੇ ਕਿਹਾ, ‘ਫਿਰ ਹੌਲੀ ਜਿਹੇ ਮਨ ਦੇ ਇਕ ਕੋਨੇ ਤੋਂ ਆਵਾਜ਼ ਉੱਠਦੀ ਹੈ, ਮੈਂ ਦੁਵਿਧਾ ਵਿਚ ਹਾਂ, ਨਵਾਂ ਸਾਲ ਸ਼ਾਇਦ ਰਾਸਤਾ ਦਿਖਾਏ।’ ਜ਼ਿਕਰਯੋਗ ਹੈ ਕਿ ਉੱਤਰਾਖੰਡ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਚੋਣਾਂ ਹਨ ਤੇ ਕਾਂਗਰਸ ਉੱਥੇ ਮੁੜ ਸੱਤਾ ਵਿਚ ਆਉਣ ਲਈ ਯਤਨ ਕਰ ਰਹੀ ਹੈ।
ਕਾਂਗਰਸ ਨਾਲ ਮਤਭੇਦਾਂ ਕਾਰਨ ਪਾਰਟੀ ਛੱਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਟਵਿਟਰ ‘ਤੇ ਟਵੀਟ ਕੀਤਾ-‘ਜੋ ਤੁਸੀਂ ਬੀਜਦੇ ਹੋ, ਉਹ ਹੀ ਵੱਢਦੇ ਹੋ।’ ਉਨ੍ਹਾਂ ਟਵੀਟ ਕੀਤਾ-‘ਹਰੀਸ਼ ਰਾਵਤ ਜੀ, ਤੁਹਾਡੀਆਂ ਭਵਿੱਖ ਦੀਆਂ ਸਰਗਰਮੀਆਂ ਲਈ ਸ਼ੁਭਕਾਮਨਾਵਾਂ (ਜੇਕਰ ਕੋਈ ਹੋਣ)।

 

RELATED ARTICLES
POPULAR POSTS