Breaking News
Home / ਭਾਰਤ / ਅਗਲੇ ਪੰਜ ਸਾਲ ਭਾਰਤ ਲਈ ਹੋਣਗੇ ਅਹਿਮ : ਮੋਦੀ

ਅਗਲੇ ਪੰਜ ਸਾਲ ਭਾਰਤ ਲਈ ਹੋਣਗੇ ਅਹਿਮ : ਮੋਦੀ

ਭਾਰਤ ਮੁੜ ਤੋਂ ਵਿਸ਼ਵ ਵਿੱਚ ਆਪਣੀ ਅਹਿਮੀਅਤ ਹਾਸਲ ਕਰ ਲਵੇਗਾ

ਅਹਿਮਦਾਬਾਦ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਗਲੇ ਪੰਜ ਸਾਲ ਭਾਰਤ ਦੀ ਵਿਸ਼ਵ ਪੱਧਰ ਉੱਤੇ ਪੁਰਾਤਨ ਸ਼ਾਨ, ਨੂੰ ਮੁੜ ਹਾਸਲ ਕਰਨ ਲਈ ਅਹਿਮ ਹੋਣਗੇ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲ, 1942 ਤੋਂ ਲੈ ਕੇ 47 ਦੀ ਤਰ੍ਹਾਂ ਦੇਸ਼ ਦੇ ਇਤਿਹਾਸ ਦੇ ਵਿੱਚ ਅਤਿ ਅਹਿਮ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਾਰਤ ਮੁੜ ਤੋਂ ਵਿਸ਼ਵ ਵਿੱਚ ਆਪਣੀ ਅਹਿਮੀਅਤ ਹਾਸਲ ਕਰ ਲਵੇਗਾ। ਉਨ੍ਹਾਂ ਕਿਹਾ ਕਿ ਉਹ ਇੱਥੇ ਲੋਕਾਂ ਦਾ ਧੰਨਵਾਦ ਕਰਨ ਅਤੇ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਲਈ ਆਏ ਹਨ। ਇਕੱਤਰਤਾ ਨੂੰ ਸੰਬੋਧਨ ਕਰਨ ਬਾਅਦ ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਆਪਣੀ ਮਾਂ ਨੂੰ ਮਿਲ ਕੇ ਆਸ਼ੀਰਵਾਦ ਲਿਆ ਅਤੇ ਇਸ ਮੌਕੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਸਨ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਦੀ ਇਹ ਹਮੇਸ਼ਾ ਹੀ ਇੱਛਾ ਰਹੀ ਹੈ ਕਿ ਸੂਬੇ ਦੇ ਵਿੱਚ ਭਾਜਪਾ ਦੀ ਸਰਕਾਰ ਬਣੇ ਅਤੇ ਸੂਬੇ ਦਾ ਵਿਕਾਸ ਗੁਜਰਾਤ ਦੀ ਤਰ੍ਹਾਂ ਹੋਵੇ। ਅਹਿਮਦਾਬਾਦ ਵਿੱਚ ਪੁਰਾਣੇ ਭਾਜਪਾ ਦਫਤਰ ਨੇੜੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਬਜ਼ੁਰਗ ਔਰਤ ਦੀ ਵੀਡੀਓ ਦੇਖੀ ਸੀ, ਜਿਸ ਵਿੱਚ ਉਹ ਮੋਦੀ- ਮੋਦੀ ਪੁਕਾਰ ਰਹੀ ਸੀ ਪਰ ਜਦੋਂ ਉਸ ਨੂੰ ਪੁੱਛਿਆ ਕਿ ਉਹ ਕਿਸ ਨੂੰ ਵੋਟ ਪਾਵੇਗੀ ਤਾਂ ਉਸ ਨੇ ਕਿਹਾ ਕਿ ਉਹ ਕਮਿਊਨਿਸਟਾਂ ਨੂੰ ਵੋਟ ਪਾਵੇਗੀ, ਜਦੋਂ ਉਸ ਨੂੰ ਪੁੱਛਿਆ ਕਿ ਕਿਉਂ ਤਾਂ ਉਸ ਨੇ ਕਿਹਾ ਕਿ ਉਹ ਗੁਜਰਾਤ ਵਰਗਾ ਵਿਕਾਸ ਚਾਹੁੰਦੀ ਹੈ ਪਰ ਸਾਰਾ ਕੁੱਝ ਜਨਤਕ ਤੌਰ ਉੱਤੇ ਨਹੀਂ ਕਹਿ ਸਕਦੀ, ਇਹ ਬੰਗਾਲ ਹੈ, ਤੁਹਾਨੂੰ ਨਹੀਂ ਪਤਾ ਕਿ ਇੱਥੇ ਤੁਹਾਡੇ ਨਾਲ ਕੀ ਵਾਪਰ ਸਕਦਾ ਹੈ।

ਲੋਕ ਸਭਾ ਚੋਣਾਂ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਜਨਤਕ ਸਮਾਰੋਹ ਸੀ। ਮੋਦੀ ਇੱਥੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਲਈ ਪੁੱਜੇ ਸਨ ਅਤੇ ਭਾਰੀ ਗਿਣਤੀ ਵਿੱਚ ਵਰਕਰ ਉਨ੍ਹਾਂ ਨੂੰ ਸੁਣਨ ਲਈ ਇੱਥੇ ਪੁੱਜੇ ਹੋਏ ਸਨ। ਜ਼ਿਕਰਯੋਗ ਹੈ ਕਿ ਭਾਜਪਾ ਨੇ ਗੁਜਰਾਤ ਦੇ ਵਿੱਚ ਸਾਰੀਆਂ 26 ਲੋਕ ਸਭਾ ਸੀਟਾਂ ਜਿੱਤੀਆਂ ਹਨ।

 

 

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …