Breaking News
Home / ਭਾਰਤ / ਭਾਰਤ-ਚੀਨ ਡੋਕਲਾਮ ਵਿਵਾਦ ਸਹਿਮਤੀ ਨਾਲ ਨਿਬੜਿਆ

ਭਾਰਤ-ਚੀਨ ਡੋਕਲਾਮ ਵਿਵਾਦ ਸਹਿਮਤੀ ਨਾਲ ਨਿਬੜਿਆ

ਦੋਵਾਂ ਦੇਸ਼ਾਂ ਨੇ ਫੌਜਾਂ ਪਿੱਛੇ ਹਟਾਈਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਐਲਾਨ ਕੀਤਾ ਹੈ ਕਿ ਪਿਛਲੇ ਦਿਨਾਂ ਤੋਂ ਚੀਨ ਨਾਲ ਡੋਕਲਾਮ ਵਿੱਚ ਚੱਲ ਰਿਹਾ ਸਰਹੱਦੀ ਵਿਵਾਦ ਆਪਸੀ ਸਹਿਮਤੀ ਨਾਲ ਨਿਬੜ ਗਿਆ ਹੈ। ਦੋਵੇਂ ਦੇਸ਼ ਪੜਾਅਵਾਰ ਆਪਣੀਆਂ ਫੌਜਾਂ ਨੂੰ ਪਿੱਛੇ ਹਟਾ ਲਈਆਂ ਹਨ। ਦੋਵਾਂ ਦੇਸ਼ਾਂ ਦੀ ਇਸ ਪਹਿਲਕਦਮੀ ਨੂੰ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਬਰਿਕਸ ਸੰਮੇਲਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਫੈਸਲੇ ਨੂੰ ਭਾਰਤ ਦੀ ਕੂਟਨੀਤਕ ਜਿੱਤ ਮੰਨਿਆ ਜਾ ਰਿਹਾ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਮੁੱਦੇ ਉੱਤੇ ਦੋਵੇਂ ਦੇਸ਼ ਕੂਟਨੀਤਕ ਤੌਰ ਉੱਤੇ ਆਪਣੀਆਂ ਤਰਜੀਹਾਂ, ਫਿਕਰਮੰਦੀਆਂ ਅਤੇ ਹਿੱਤਾਂ ਬਾਰੇ ਵਿਚਾਰ-ਚਰਚਾ ਕਰਨਗੇ। ਭਾਰਤੀ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਸਿੱਕਮ ਨੇੜੇ ਡੋਕਲਾਮ ਵਿੱਚ ਭਾਰਤ ਦੇ 350 ਫੌਜੀ ਤਾਇਨਾਤ ਹਨ ਅਤੇ ਇਨ੍ਹਾਂ ਨੂੰ ਪਿੱਛੇ ਹਟਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ઠਡੋਕਲਾਮ ਵਿੱਚ ਭਾਰਤੀ ਫੌਜੀਆਂ ਵੱਲੋਂ ਚੀਨ ਦੇ ਫੌਜੀਆਂ ਨੂੰ ਸੜਕ ਬਣਾਉਣ ਤੋਂ ਰੋਕ ਦੇਣ ਬਾਅਦ 16 ਜੂਨ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ ਸਾਹਮਣੇ ਸਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹ ਸਪਸ਼ਟ ਨਹੀ ਕੀਤਾ ਕਿ ਭਾਰਤ ਅਤੇ ਚੀਨ ਦੀਆਂ ਫੌਜਾਂ ਕਦੋਂ ਵਾਪਿਸ ਬੁਲਾਈਆਂ ਜਾਣਗੀਆਂ।
ਦੂਜੇ ਪਾਸੇ ਚੀਨ ਨੇ ਕਿਹਾ ਹੈ ਕਿ ਭਾਰਤ ਦੀਆਂ ਫੌਜਾਂ ਲਾਜ਼ਮੀ ਤੌਰ ਉੱਤੇ ਵਾਪਿਸ ਚਲੀਆਂ ਗਈਆਂ ਹਨ ਪਰ ਉਸ ਨੇ ਆਪਣੀਆਂ ਫੌਜਾਂ ਬਾਰੇ ਚੁੱਪ ਸਾਧ ਰੱਖੀ ਹੈ। ਭਾਰਤ ਦੇ ਵੱਲੋਂ ਜਾਰੀ ਬਿਆਨ ਬਾਰੇ ਪ੍ਰਤੀਕ੍ਰਮ ਦਿੰਦਿਆਂ ਚੀਨ ਦੇ ਵਿਦੇਸ਼ ਵਿਭਾਗ ਦੀ ਤਰਜ਼ਮਾਨ ਹੁਆ ਚੁਨਿੰਗ ਨੇ ਪੇਈਚਿੰਗ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਚੀਨ ਆਪਣੀ ਪ੍ਰਭੁਸਤਾ ਦੀ ਰਾਖੀ ਲਈ ਜਦੋਜਹਿਦ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਚੀਨ ਦੇ ਪੱਖ ਦੀ ਮੈਦਾਨ ਵਿੱਚ ਤਾਇਨਾਤ ਜਵਾਨ ਪੁਸ਼ਟੀ ਕਰਨਗੇ। ਚੀਨ ਸਥਿਤੀ ਦੇ ਮੁਤਾਬਿਕ ਪੁਜੀਸ਼ਨ ਬਦਲੇਗਾ। ਨਵੀਂ ਦਿੱਲੀ ਵਿੱਚ ਤਾਇਨਾਤ ਚੀਨ ਦੇ ਅਧਿਕਾਰੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਚੀਨ ਨੇ ਇਸ ਮਾਮਲੇ ਵਿੱਚ ਕੋਈ ਰਿਆਇਤ ਨਹੀ ਵਰਤੀ ਤਾਂ ਉਨ੍ਹਾਂ ਕਿਹਾ ਕਿ ਭਾਰਤ ਨੇ ਆਪਣੇ ਤੌਰ ਉੱਤੇ ਫੌਜ ਨੂੰ ਵਾਪਿਸ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ, ਇਸ ਤਰ੍ਹਾਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਾਪਿਸ ਬੁਲਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਰਤ ਨੂੰ ਇਸ ਮਾਮਲੇ ਵਿੱਚ ਚੀਨ ਨਾਲ ਕਿਸੇ ਪ੍ਰਕਾਰ ਦੇ ਸਮਝੌਤੇ ਦੀ ਲੋੜ ਨਹੀਂ ਹੈ। ઠਹੁਆ ਨੇ ਕਿਹਾ ਕਿ ਭਾਰਤੀ ਸੈਨਿਕ ਆਪਣਾ ਸਾਜ਼ੋ ਸਾਮਾਨ ਲੈ ਕੇ ਪਿੱਛੇ ਹਟ ਗਏ ਹਨ। ਚੀਨ ਦੇ ਫੌਜੀ ਆਪਣੇ ਪਾਸੇ ਗਸ਼ਤ ਜਾਰੀ ਰੱਖਣਗੇ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਨੇ ਆਪਣੇ ਹਿੱਤਾਂ ਨੂੰ ਦੇਖਦਿਆਂ ਡੋਕਲਾਮ ਵਿਵਾਦ ਬਾਰੇ ਕੂਟਨੀਤਕ ਪੱਧਰ ਉੱਤੇ ਯਤਨ ਆਰੰਭੇ ਹੋਏ ਸਨ। ਭਾਰਤ ਨੇ ਆਪਣੇ ਹਿੱਤਾਂ ਅਤੇ ਫਿਕਰਮੰਦੀਆਂ ਬਾਰੇ ਚੀਨ ਕੋਲ ਸਫਲਤਾਪੂਰਵਕ ਆਪਣਾ ਪੱਖ ਰੱਖਿਆ ਜਿਸ ਸਦਕਾ ਦੋਵੇਂ ਦੇਸ਼ ਆਪਸੀ ਸਹਿਮਤੀ ਨਾਲ ਡੋਕਲਾਮ ਵਿੱਚੋਂ ਫੌਜਾਂ ਵਾਪਿਸ ਬੁਲਾਉਣ ਲਈ ਸਹਿਮਤ ਹੋਏ ਹਨ। ਇਹ ਜ਼ਿਕਰਯੋਗ ਹੈ ਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਪਹਿਲਾਂ ਦੋਵਾਂ ਧਿਰਾਂ ਨੂੰ ਫੌਜਾਂ ਵਾਪਸ ਬੁਲਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਸ਼ਾਂਤਮਈ ਹੱਲ ਦੀ ਪੈਰਵੀ ਕਰਦਿਆਂ ਕਿਹਾ ਸੀ ਕਿ ਇਸ ਤੋਂ ਬਾਅਦ ਹੀ ਕੋਈ ਗੱਲਬਾਤ ਹੋ ਸਕਦੀ ਹੈ। ઠ
ਚੀਨ ਵੱਲੋਂ ਆਪਣੀ ਲੱਤ ਉਪਰ ਰੱਖਣ ਦੀ ਕੋਸ਼ਿਸ਼ઠ : ਪੇਈਚਿੰਗ: ਚੀਨ ਨੇ ਭਾਰਤ ਦੇ ਦਾਅਵੇ ਨੂੰ ਅਣਗੌਲਿਆ ਕਰਦਿਆਂ ਕਿਹਾ ਕਿ ਉਸ ਦੇ ਫੌਜੀ ਸਰਹੱਦ ਨਾਲ ਗਸ਼ਤ ਕਰਦੇ ਰਹਿਣਗੇ। ਭਾਰਤ ਨੇ ਆਪਣੇ ਫੌਜੀ ਵਾਪਿਸ ਬੁਲਾ ਲਏ ਹਨ। ਚੀਨ ਨੇ ਡੋਕਲਾਮ ਵਿੱਚ ਸੜਕ ਬਣਾਉਣ ਬਾਰੇ ਵੀ ਚੁੱਧ ਸਾਧ ਰੱਖੀ ਹੈ। ਚੀਨ ਨੇ ਕਿਹਾ ਹੈ ਕਿ ਉਸ ਜ਼ਮੀਨੀ ਸਥਿਤੀ ਦੇ ਅਨੁਸਾਰ ਕਾਰਵਾਈ ਕਰੇਗਾ। ਆਪਸੀ ਸਹਿਮਤੀ ਨਾਲ ਦੋਵਾਂ ਦੇਸ਼ਾਂ ਵਲੋਂ ਫੌਜਾਂ ਵਾਪਿਸ ਬੁਲਾਉਣ ਬਾਰੇ ਭਾਰਤ ਦੇ ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਜਿਉਂ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਅਤੇ ਚੀਨੀ ਪੱਤਰਕਾਰਾਂ ਤੱਕ ਪੁੱਜਾ ਤਾਂ ਚੀਨ ਦੀ ਤਰਜ਼ਮਾਨ ਹੁਆ ਚੁਨਿੰਗ ਨੇ ਇਸ ਨੂੰ ਭਾਰਤ ਦੀ ਤਰਫੋਂ ਕੀਤੀ ਪਹਿਲਕਦਮੀ ਦਰਸਾਉਣ ਦੀ ਕੋਸ਼ਿਸ਼ ਕੀਤੀ।
ਡੋਕਲਾਮ ਵਿਵਾਦ ‘ਤੇ ਚੀਨ ਨੇ ਭਾਰਤ ਨੂੰ ਫਿਰ ਦਿੱਤੀ ਨਸੀਹਤ
ਕਿਹਾ, 70 ਦਿਨਾਂ ਤੱਕ ਚੱਲੇ ਵਿਵਾਦ ਤੋਂ ਭਾਰਤ ਕੁਝ ਸਿੱਖੇ
ਨਵੀਂ ਦਿੱਲੀ : ਭਾਰਤ-ਚੀਨ ਵਿਚਕਾਰ ਡੋਕਲਾਮ ਵਿਵਾਦ ਤਕਰੀਬਨ ਸਮਾਪਤ ਹੋ ਚੁੱਕਾ ਹੈ। ਇਸਦੇ ਬਾਵਜੂਦ ਚੀਨ ਨੇ ਭਾਰਤ ਨੂੰ ਫਿਰ ਨਸੀਹਤ ਦਿੱਤੀ ਕਿ ਭਾਰਤ ਨੂੰ ਇਸ 70 ਦਿਨ ਤੱਕ ਚੱਲੇ ਵਿਵਾਦ ਤੋਂ ਕੁਝ ਸਿੱਖਣਾ ਚਾਹੀਦਾ ਹੈ। ਚੀਨ ਦੇ ਵਿਦੇਸ਼ ਮੰਤਰੀ ਬੈਂਗ ਜ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਭਾਰਤ ਕੁਝ ਸਿੱਖਣ ਦੀ ਕੋਸ਼ਿਸ਼ ਕਰੇਗਾ ਤਾਂ ਜੋ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਬਚਿਆ ਜਾ ਸਕੇ। ਚੇਤੇ ਰਹੇ ਕਿ 3 ਤੋਂ 5 ਸਤੰਬਰ ਤੱਕ ਚੀਨ ਵਿਚ ਬ੍ਰਿਕਸ ਸੰਮੇਲਨ ਹੋਣ ਜਾ ਰਿਹਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਿਚ ਹਿੱਸਾ ਲੈਣ ਲਈ ਚੀਨ ਜਾ ਰਹੇ ਹਨ। ਬ੍ਰਿਕਸ ਸੰਮੇਲਨ ਦੀ ਪ੍ਰਧਾਨਗੀ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਕਰਨਗੇ। ਇਸ ਸੰਮੇਲਨ ਵਿਚ ਭਾਰਤ, ਚੀਨ, ਬ੍ਰਾਜ਼ੀਲ, ਰੂਸ ਅਤੇ ਦੱਖਣੀ ਅਫਰੀਕਾ ਹਿੱਸਾ ਲੈ ਰਹੇ ਹਨ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …