ਕਿਹਾ – ਮੈਨੂੰ ਅਜਿਹੀ ਭਾਸ਼ਾ ਬਿਲਕੁਲ ਵੀ ਪਸੰਦ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਸ਼ਿਵਰਾਜ ਕੈਬਨਿਟ ਦੀ ਮਹਿਲਾ ਮੰਤਰੀ ‘ਤੇ ਵਿਵਾਦਤ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਨੂੰ ‘ਆਈਟਮ’ ਕਹਿ ਦਿੱਤਾ ਸੀ। ਇਸ ‘ਤੇ ਰਾਹੁਲ ਗਾਂਧੀ ਨੇ ਅੱਜ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਨੇ ਕਿਹਾ ਕਿ ਕਮਲਨਾਥ ਭਾਵੇਂ ਸਾਡੀ ਪਾਰਟੀ ਦੇ ਹਨ, ਉਹ ਚਾਹੇ ਕੁਝ ਵੀ ਹੋਣ, ਪਰ ਉਨ੍ਹਾਂ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਹੈ, ਉਹ ਸਾਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਰਾਹੁਲ ਦੇ ਬਿਆਨ ਤੋਂ ਬਾਅਦ ਕਮਲਨਾਥ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਦਾ ਵਿਚਾਰ ਹੈ ਅਤੇ ਉਹ ਇਸ ਲਈ ਮੁਆਫੀ ਵੀ ਨਹੀਂ ਮੰਗਣਗੇ। ਧਿਆਨ ਰਹੇ ਕਿ ਲੰਘੇ ਐਤਵਾਰ ਨੂੰ ਕਮਲਨਾਥ ਨੇ ਇਕ ਚੋਣ ਰੈਲੀ ਦੌਰਾਨ ਸ਼ਿਵਰਾਜ ਕੈਬਨਿਟ ਦੀ ਮੰਤਰੀ ਇਮਰਤੀ ਦੇਵੀ ਨੂੰ ‘ਆਈਟਮ’ ਕਹਿ ਦਿੱਤਾ ਸੀ। ਇਸ ਲਈ ਮਹਿਲਾ ਕਮਿਸ਼ਨ ਨੇ ਵੀ ਕਮਲਨਾਥ ਕੋਲੋਂ ਜਵਾਬ ਮੰਗਿਆ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …