4.7 C
Toronto
Friday, October 31, 2025
spot_img
Homeਪੰਜਾਬਅੰਮ੍ਰਿਤਸਰ 'ਚ ਕੈਬ ਡਰਾਈਵਰ ਨੇ ਕੀਤੀ ਛੇੜਛਾੜ

ਅੰਮ੍ਰਿਤਸਰ ‘ਚ ਕੈਬ ਡਰਾਈਵਰ ਨੇ ਕੀਤੀ ਛੇੜਛਾੜ

Image Courtesy :jagbani(punjabkesari)

ਮਹਿਲਾਵਾਂ ਨੇ ਚੱਲਦੀ ਗੱਡੀ ਵਿਚੋਂ ਮਾਰ ਦਿੱਤੀਆਂ ਛਾਲਾਂ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਕੈਬ ਵਿਚ ਡਰਾਈਵਰ ਦੀ ਛੇੜਛਾੜ ਤੋਂ ਪ੍ਰੇਸ਼ਾਨ ਦੋ ਭੈਣਾਂ ਨੇ ਤੇਜ਼ ਰਫਤਾਰ ਟੈਕਸੀ ਵਿਚੋਂ ਛਾਲਾਂ ਮਾਰ ਦਿੱਤੀਆਂ। ਫਿਰ ਆਰੋਪੀ ਕੈਬ ਡਰਾਈਵਰ ਨੇ ਲੜਕੀਆਂ ਦੀ ਮਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਮਹਿਲਾ ਨੇ ਵੀ ਕਾਰ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਨ੍ਹਾਂ ਮਾਂ ਅਤੇ ਬੇਟੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਆਰੋਪੀ ਡਰਾਈਵਰ ਦੀ ਪਹਿਚਾਣ ਗੁਰਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ। ਥਾਣਾ ਰਣਜੀਤ ਐਵੀਨਿਊ ਦੇ ਐਸ.ਐਚ.ਓ. ਰੋਬਿਨ ਹੰਸ ਨੇ ਦੱਸਿਆ ਕਿ ਗੁਰਪ੍ਰੀਤ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਆਰੋਪੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦੋ ਭੈਣਾਂ ਅਤੇ ਉਹਨਾਂ ਦੀ ਮਾਂ ਇਕ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੀਆਂ ਸਨ।

RELATED ARTICLES
POPULAR POSTS